- Advertisement -
ਅੱਜ-ਨਾਮਾ
ਨਗਰ ਨਿਗਮ ਫਿਰ ਦਿੱਲੀ ਦੀ ਫਸੀ ਹੋਈ,
ਚੋਣ ਮੇਅਰ ਲਈ ਸਿਰੇ ਨਹੀਂ ਚੜ੍ਹੀ ਬੇਲੀ।
ਦੋਵਾਂ ਧਿਰਾਂ ਵਿੱਚ ਬਾਹਲੀ ਆ ਖਹਿਬਾਜ਼ੀ,
ਨਿਗਮ ਦੀ ਚੋਣ ਮੂਹਰੇ ਆਣ ਖੜੀ ਬੇਲੀ।
ਖੇਖਣਬਾਜ਼ੀ ਵਿੱਚ ਘੱਟ ਨਹੀਂ ਧਿਰਾਂ ਦੋਵੇਂ,
ਛੱਡਣੀ ਦੋਵਾਂ ਨਹੀਂ ਕਦੀ ਵੀ ਅੜੀ ਬੇਲੀ।
ਜਦੋਂ ਵੀ ਚੱਲੀ ਤਾਂ ਚੱਲੂਗੀ ਸਿਰਫ ਸਾਡੀ,
ਦੋਵੇਂ ਧਿਰਾਂ ਇਹ ਮਾਰਦੀਆਂ ਤੜ੍ਹੀ ਬੇਲੀ।
ਰਾਜਧਾਨੀ ਵਿੱਚ ਰੁਲੀ ਜਾਏ ਲੋਕਤੰਤਰ,
ਸਾਰਾ ਦੇਸ਼ ਰਿਹਾ ਓਧਰ ਨੂੰ ਤੱਕ ਬੇਲੀ।
ਚੱਲਦੀ ਰਹਿੰਦੀ ਨੌਟੰਕੀ ਹੈ ਨਿੱਤ ਜਿੱਦਾਂ,
ਵਿੰਹਦੇ ਉਨ੍ਹਾਂ ਨੂੰ ਲੋਕ ਗਏ ਅੱਕ ਬੇਲੀ।
-ਤੀਸ ਮਾਰ ਖਾਂ
ਜਨਵਰੀ 07, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -