- Advertisement -
ਅੱਜ-ਨਾਮਾ
ਧੋਬੀ-ਪਲਟਾ ਗਿਆ ਪੋਤੇ ਨੂੰ ਮਾਰ ਬਾਬਾ,
ਮਾਰ ਗਿਆ ਮਾਨ ਨੂੰ ਮਾਨ ਹੈ ਸੱਟ ਬੇਲੀ।
ਰਿਹਾ ਸੀ ਚੜ੍ਹਤ ਦੇ ਵਿੱਚ ਗਲਤਾਨ ਮੁੰਡਾ,
ਹਿੰਮਤੀ ਬਾਬਾ ਹੈ ਵਾਟ ਗਿਆ ਕੱਟ ਬੇਲੀ।
ਮਾਰੀ ਮਾਰ ਕੁਝ ਵਿਹੜੇ ਦੇ ਭੇਤੀਆਂ ਵੀ,
ਹੁੰਦਾ ਈ ਮਾੜਾ ਭਬੀਖਣ ਦਾ ਫੱਟ ਬੇਲੀ।
ਲਿਆ ਕਮਜ਼ੋਰ ਸੀ ਸਮਝ ਵਿਰੋਧੀਆਂ ਨੂੰ,
ਅਗਲਾ ਹੁੰਦਾ ਨਹੀਂ ਆਪ ਤੋਂ ਘੱਟ ਬੇਲੀ।
ਜੜ੍ਹੀਂ ਬੈਠ ਗਿਆ ਜਿੱਤਾਂ ਦਾ ਵਹਿਮ ਵੱਡਾ,
ਸਾਹਮਣੇ ਆ ਗਿਆ ਸਾਰਾ ਈ ਤੱਤ ਬੇਲੀ।
ਜਿੱਤਾਂ ਹੁੰਦੀਆਂ ਨਾਲ ਨਾ ਅਕਲ ਆਉਂਦੀ,
ਝਟਕਾ ਹਾਰਨ ਦਾ ਦੇਂਦਾ ਕੁਝ ਮੱਤ ਬੇਲੀ।
-ਤੀਸ ਮਾਰ ਖਾਂ
ਜੂਨ 27, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -