- Advertisement -
ਅੱਜ-ਨਾਮਾ
ਧਰਨਾ ਇੱਕ ਏਥੇ, ਧਰਨਾ ਇੱਕ ਓਧਰ,
ਰੋਕਿਆ ਧਰਨਿਆਂ ਨੇ ਹਰ ਰਾਹ ਮੀਆਂ।
ਲੰਘਣ ਵਾਲੇ ਪਏ ਫਿਰਨ ਖਵਾਰ ਹੁੰਦੇ,
ਪੇਂਡੂ ਲਾਂਘੇ ਦੀ ਹੋਵੇ ਨਹੀਂ ਥਾਹ ਮੀਆਂ।
ਧਰਨਿਆਂ ਵਾਲੇ ਹਨ ਕੌੜ ਦੇ ਭਰੇ ਹੋਏ,
ਕਹਿੰਦੇ, ਸਾਡੇ ਵੀ ਸੁੱਕੇ ਨੇ ਸਾਹ ਮੀਆਂ।
ਧਰਨੇ ਚਾਅ ਦੇ ਨਾਲ ਨਹੀਂ ਅਸਾਂ ਲਾਏ,
ਲਾਏ ਤਾਂਹੀਂ ਜਦ ਰਹੀ ਨਾ ਵਾਹ ਮੀਆਂ।
ਓਧਰ ਦੱਸੇ ਸਰਕਾਰ ਵੀ ਮੁਸ਼ਕਲਾਂ ਨੂੰ,
ਢੁਕਵੇਂ ਰਾਹਾਂ ਨੂੰ ਰਹੇ ਆਂ ਢੂੰਡ ਮੀਆਂ।
ਬਣੀ ਸਾਡੀ ਸਰਕਾਰ ਤਾਂ ਕੱਲ੍ਹ-ਪਰਸੋਂ,
ਖਜ਼ਾਨਾ ਗਏ ਨੇ ਪਹਿਲੜੇ ਚੂੰਡ ਮੀਆਂ।
-ਤੀਸ ਮਾਰ ਖਾਂ
ਅਕਤੂਬਰ 02, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -