ਯੈੱਸ ਪੰਜਾਬ
ਬਠਿੰਡਾ, 25 ਮਾਰਚ, 2025
ਜ਼ਿਲ੍ਹਾ Magistrate ਸ਼੍ਰੀ Showkat Ahmed Parray ਨੇ Punjab ਮਨੁੱਖੀ ਤਸ਼ਕਰੀ ਰੋਕੂ ਐਕਟ 2012 ਅਧੀਨ ਜਾਰੀ Punjab ਮਨੁੱਖੀ ਤਸਕਰੀ ਨਿਯਮ 2013 (ਸੋਧਿਆ ਨਾਮ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ) ਦੇ ਤਹਿਤ ਪ੍ਰਾਰਥੀਆਂ ਦੀ ਪ੍ਰਤੀ ਬੇਨਤੀ ਦੇ ਆਧਾਰ ’ਤੇ ਦੋ ਆਈਲੈਟਸ ਸੈਂਟਰਾਂ ਦੇ ਲਾਇਸੰਸ ਰੱਦ ਕੀਤੇ ਹਨ।
ਜਾਰੀ ਹੁਕਮ ਅਨੁਸਾਰ ਐਮ/ਐਸ ਸਕੂਲ ਆਫ ਇੰਗਲਿੰਸ਼ ਅਚੀਵਰਜ਼ 100 ਫੁੱਟੀ ਰੋਡ ਗਲੀ ਨੰਬਰ 22-ਏ ਨੇੜੇ ਘੋੜੇ ਵਾਲਾ ਚੌਂਕ ਬਠਿੰਡਾ ਦੇ ਨਾਮ ਤੇ ਸ਼੍ਰੀ ਵਿਸ਼ਾਲ ਕੁਮਾਰ ਪੁੱਤਰ ਸ੍ਰੀ ਰਾਮ ਬਾਬੂ ਵਾਸੀ ਹਾਊਸ ਨੰਬਰ 355 ਨੋਰਥ ਅਸਟੇਟ ਬਠਿੰਡਾ ਨੂੰ ਕੋਚਿੰਗ ਇੰਸਟੀਚਿਊਟ ਆਫ ਆਈਲੈਟਸ ਦਾ ਲਾਇਸੰਸ ਨੰਬਰ 43/ਐਮ.ਏ.2/ਐਮ.ਸੀ.6 ਮਿਤੀ 30-10-2018 ਨੂੰ ਜਾਰੀ ਕੀਤਾ ਗਿਆ ਸੀ ਜੋ ਨਵੀਨ ਉਪਰੰਤ ਜਿਸ ਦੀ ਮਿਆਦ 31-10-2028 ਤੱਕ ਹੈ।
ਇਸੇ ਤਰ੍ਹਾਂ ਹੁਕਮ ਅਨੁਸਾਰ ਐਮ/ਐਸ ਓਮ ਇੰਟਰਨੈਸ਼ਨਲ ਓਵਰਸੀਜ਼ ਸ਼ਕਤੀ ਮਾਰਬਲ ਬਰਨਾਲਾ ਬਾਈਪਾਸ ਰੋਡ ਸਾਹਮਣੇ ਗਣਪਤੀ ਗੈਸਟ ਹਾਊਸ ਬਠਿੰਡਾ ਦੇ ਨਾਮ ’ਤੇ ਸ੍ਰੀ ਹਰਬਿੰਦਰ ਕੁਮਾਰ ਪੁੱਤਰ ਸ੍ਰੀ ਓਮ ਪ੍ਰਕਾਸ਼ ਜਿੰਦਲ ਵਾਸੀ ਮਕਾਨ ਨੰਬਰ 16997 ਗਲੀ ਨੰਬਰ 1-ਬੀ ਅਗਰਵਾਲ ਕਲੋਨੀ ਬਠਿੰਡਾ ਨੂੰ ਕੰਸਲਟੈਂਸੀ ਦਾ ਲਾਇਸੰਸ ਨੰਬਰ 91/ਸੀ.ਈ.ਏ/ਸੀ.ਸੀ.3 ਮਿਤੀ 25-01-2021 ਨੂੰ ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 24-01-2026 ਤੱਕ ਹੈ।
ਹੁਕਮ ਅਨੁਸਾਰ ਦੋਵਾਂ ਪ੍ਰਾਰਥੀਆਂ ਵੱਲੋਂ ਲਿਖਤੀ ਦਰਖਾਸਤਾਂ ਪੇਸ਼ ਕੀਤੀਆਂ ਗਈਆਂ ਹਨ ਕਿ ਉਨ੍ਹਾਂ ਆਪਣਾ ਕੰਮ ਬੰਦ ਕਰ ਦਿੱਤਾ ਹੈ ਅਤੇ ਉਨ੍ਹਾਂ ਦਾ ਲਾਇਸੰਸ ਰੱਦ ਕੀਤਾ ਜਾਵੇ।
ਪੰਜਾਬ ਟਰੈਵਲ ਪ੍ਰੋਫੈਸ਼ਨਲ ਰੇਗੂਲੇਸ਼ਨ ਐਕਟ ਤਹਿਤ ਬਣੇ ਰੂਲਜ ਦੇ ਸਕੈਸ਼ਨ 8 (1) ਵਿੱਚ ਉਪਬੰਧ ਕੀਤਾ ਗਿਆ ਹੈ ਕਿ ਟਰੈਵਲ ਏਜੰਟ ਆਪਣਾ ਲਾਇਸੰਸ ਜਾਰੀ ਹੋਣ ਤੋਂ ਬਾਅਦ ਕਿਸੇ ਵੀ ਸਮੇਂ ਸਮਰੱਥ ਅਥਾਰਟੀ ਨੂੰ ਦੋ ਮਹੀਨਿਆਂ ਦਾ ਨੋਟਿਸ ਦੇ ਕੇ ਸਪੁਰਦ ਕਰ ਸਕਦਾ ਹੈ ਅਤੇ ਨੋਟਿਸ ਦੀ ਮਿਆਦ ਖਤਮ ਹੋਣ ਤੇ ਲਾਇਸੰਸ ਨੂੰ ਰੱਦ ਕਰ ਦਿੱਤਾ ਗਿਆ, ਮੰਨਿਆ ਜਾਵੇਗਾ।
ਪੰਜਾਬ ਟਰੈਵਲ ਪ੍ਰੋਫੈਸਨਲ ਰੇਗੂਲੇਸ਼ਨ ਦੇ ਸੈਕਸ਼ਨ 8 (1) ਤਹਿਤ ਤੁਰੰਤ ਪ੍ਰਭਾਵ ਤੋਂ ਲਾਇਸੰਸ ਰੱਦ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਇਸ ਫਰਮ ਜਾਂ ਉਕਤ ਖਿਲਾਫ ਕੋਈ ਸ਼ਿਕਾਇਤ ਹੋਵੇਗੀ ਤਾਂ ਉਹ ਖੁਦ ਇਸ ਦਾ ਜਿੰਮੇਵਾਰ ਹੋਣਗੇ।