- Advertisement -
ਅੱਜ-ਨਾਮਾ
ਦੀਨਾ ਨਾਥ ਨੂੰ ਕਿਹਾ ਤਰਲੋਕ ਸਿੰਘ ਨੇ,
ਝੋਲੀ ਮੇਰੀ ਨਾ ਤੇਰੀ ਪਿਆ ਕੱਖ ਭਾਈ।
ਕਾਣੀ ਕੌਡੀ ਤੋਂ ਜਿਹੜੇ ਮੁਹਤਾਜ ਸੀਗੇ,
ਕਰੋੜਾਂ ਖੱਟਣ ਨੂੰ ਟੱਪ ਗਏ ਲੱਖ ਭਾਈ।
ਵੋਟਾਂ ਸਾਡੀਆਂ, ਸਾਨੂੰ ਕੋਈ ਪੁੱਛਦਾ ਨਾ,
ਆਪਣੇ ਪੱਲੇ ਪਈ ਮਾਰਨੀ ਝੱਖ ਭਾਈ।
ਤਰਲਾ ਮਾਰ ਕੇ ਜਾਣ ਇਹ ਹੂੰਝ ਵੋਟਾਂ,
ਪਿੱਛੋਂ ਕਦੇ ਮਿਲਾਉਂਦੇ ਨਾ ਅੱਖ ਭਾਈ।
ਦੀਨਾ ਨਾਥ ਨੇ ਆਖਿਆ ਖਿੱਚ ਹਾਊਕਾ,
ਸਿਰਫ ਉਨ੍ਹਾਂ ਦਾ ਨਹੀਂ ਹੈ ਦੋਸ਼ ਭਾਈ।
ਪਰਦਾ ਸਾਡੀ ਹੀ ਅਕਲ `ਤੇ ਪੈ ਜਾਂਦਾ,
ਹੁੰਦੀ ਪਰਖ ਦੀ ਘੜੀ ਨਾ ਹੋਸ਼ ਭਾਈ।
-ਤੀਸ ਮਾਰ ਖਾਂ
ਅਪ੍ਰੈਲ 11, 2021
- Advertisement -