ਯੈੱਸ ਪੰਜਾਬ
ਨਵੀਂ ਦਿੱਲੀ, 28 ਜੂਨ, 2022:
ਪੰਜਾਬ ਦੇ ਸਾਬਕਾ ਡੀ.ਜੀ.ਪੀ.ਅਤੇ ਪੰਜਾਬ ਕੈਡਰ ਦੇ 1987 ਬੈੱਚ ਦੇ ਆਈ.ਪੀ.ਐਸ. ਅਧਿਕਾਰੀ ਸ੍ਰੀ ਦਿਨਕਰ ਗੁਪਤਾ ਨੇ ਸੋਮਵਾਰ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਦੇ ਡਾਇਰੈਕਟਰ ਜਨਰਲ ਵਜੋਂ ਅਹੁਦਾ ਸੰਭਾਲ ਲਿਆ।
ਸ੍ਰੀ ਗੁਪਤਾ ਸ੍ਰੀ ਯੋਗੇਸ਼ ਚੰਦਰ ਮੋਦੀ ਦੀ ਥਾਂ ਲੈ ਰਹੇ ਹਨ ਅਤੇ 31 ਮਾਰਚ, 2024 ਤਕ ਐਨ.ਆਈ.ਏ. ਦੇ ਡਾਇਰੈਕਟਰ ਜਨਰਲ ਬਣੇ ਰਹਿਣਗੇ।
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਦੇ ਡੀ.ਜੀ.ਪੀ. ਰਹੇ ਸ੍ਰੀ ਗੁਪਤਾ ਉਸਤੋਂ ਬਾਅਦ ਪੰਜਾਬ ਪੁਲਿਸ ਹਾਊਸਿੰਗ ਬੋਰਡ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਸੇਵਾ ਨਿਭਾਅ ਰਹੇ ਸਨ।
ਉਨ੍ਹਾਂ ਨੇ 2 ਸਾਲ 7 ਮਹੀਨੇ ਤਕ ਪੰਜਾਬ ਦੇ ਡੀ.ਜੀ.ਪੀ. ਦੇ ਤੌਰ ’ਤੇ ਸੇਵਾ ਨਿਭਾਈ ਅਤੇ ਉਹ ਡੀ.ਜੀ.ਪੀ.ਵਜੋਂ ਹਟਾਏ ਜਾਣ ਤੋਂ ਬਾਅਦ ਹੀ ਕੇਂਦਰ ਵਿੱਚ ਕਿਸੇ ਅਸਾਮੀ ਦੀ ਤਲਾਸ਼ ਵਿੱਚ ਸਨ।
ਸ੍ਰੀ ਗੁਪਤਾ ਜਿਸ ਵੇਲੇ ਇਹ ਮਹੱਤਵਪੂਰਨ ਅਹੁਦਾ ਸੰਭਾਲ ਰਹੇ ਹਨ, ਉਸ ਵੇਲੇ ਐਨ.ਆਈ.ਏ. ਦੇ ਸਾਹਮਣੇ ਕਈ ਗੰਭੀਰ ਕੇਸ ਸੁਲਝਾਉਣ ਵਾਲੇ ਹਨ ਜਿਨ੍ਹਾਂ ਵਿੱਚ ਮੁੰਬਈ ਵਿੱਚ ਮੁਕੇਸ਼ ਅੰਬਾਨੀ ਦੇ ਘਰ ਐਂਟੀਲੀਆ ਨੇੜੇ ਬੰਬ ਮਿਲਣ ਦੀ ਘਟਨਾ ਵੀ ਸ਼ਾਮਲ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ