- Advertisement -
ਅੱਜ-ਨਾਮਾ
ਦਰਬਾਰਾ ਸਿੰਘਾ ਤੂੰ ਪੁੱਛ ਬਈ ਲੀਡਰਾਂ ਨੂੰ,
ਕਾਹਤੋਂ ਵਾਅਦਿਆਂ ਦੀ ਲਾਈ ਲੜੀ ਬੇਲੀ।
ਪਹਿਲੇ ਵਾਅਦੇ ਜਦ ਹੋਏ ਨਹੀਂ ਕਦੀ ਪੂਰੇ,
ਲਾਈ ਨਵਿਆਂ ਦੀ ਕਾਹਨੂੰ ਆ ਝੜੀ ਬੇਲੀ।
ਚੋਣ ਤੱਕ ਨਹੀਂ ਕਦੇ ਫਿਰ ਯਾਦ ਆਉਂਦੀ,
ਝੜਦੀ ਫਸਲ ਪਈ ਖੜੀ ਦੀ ਖੜੀ ਬੇਲੀ।
ਇਹੋ ਦੱਸ ਦਿਓ ਹੋਣਾ ਜੀ ਅਮਲ ਕਿੱਦਣ,
ਕਦ ਉਹ ਆਉਣੀ ਸੁਲੱਖਣੀ ਘੜੀ ਬੇਲੀ।
ਕਰਨੇ ਤੁਸੀਂ ਕੁਝ ਅਮਲ ਵਿਖਾਉ ਕਰ ਕੇ,
ਅਸੀਂ ਵੀ ਵੰਡ ਸਕੀਏ ਸ਼ੱਕਰ ਖੰਡ ਬੇਲੀ।
ਅਜੇ ਤਾਂ ਪਹਿਲੇ ਸੰਭਾਲੇ ਨਹੀਂ ਗਏ ਸਾਥੋਂ,
ਲੈ ਜਾਉ ਵਾਅਦਿਆਂ ਦੀ ਨਵੀਂ ਪੰਡ ਬੇਲੀ।
-ਤੀਸ ਮਾਰ ਖਾਂ
ਜਨਵਰੀ 18, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -