- Advertisement -
ਅੱਜ-ਨਾਮਾ
ਦਬਕਾ ਦਾਗਣ ਤੋਂ ਚੀਨ ਨਾ ਢਿੱਲ ਕੀਤੀ,
ਕਿਹਾ ਬਾਇਡੇਨ ਨੂੰ, ਸੋਚ ਕੇ ਚੱਲ ਬੇਲੀ।
ਖੌਰੂ ਪਾਉਂਦਾ ਰਹਿ ਸਾਰੇ ਸੰਸਾਰ ਅੰਦਰ,
ਨਜ਼ਰਾਂ ਚੀਨ ਦੇ ਕਰੀਂ ਨਹੀਂ ਵੱਲ ਬੇਲੀ।
ਅੱਗੋਂ ਮੋੜ ਕੇ ਬਾਇਡੇਨ ਨੇ ਗੱਲ ਆਖੀ,
ਸਾਡੇ ਖੜਕਣ ਸੰਸਾਰ ਵਿੱਚ ਟੱਲ ਬੇਲੀ।
ਊਣਾ ਬਿਲਕੁਲ ਨਾ ਜੰਗੀ ਸਾਮਾਨ ਸਾਡਾ,
ਸਿਰ ਪਈ ਹੋਊ ਨਾ ਤੇਰੇ ਤੋਂ ਝੱਲ ਬੇਲੀ।
ਭਰਮ ਐਟਮ ਦਾ ਦੋਵਾਂ ਨੂੰ ਤੰਗ ਕਰਦਾ,
ਪਿਆ ਦੋਵਾਂ ਨੂੰ ਜਿੱਤ ਦਾ ਵਹਿਮ ਬੇਲੀ।
ਚੱਲੇ ਐਟਮ ਤਾਂ ਬਚਣ ਨਾ ਕੋਈ ਲੱਗਾ,
ਇਹੀਓ ਸਾਰੇ ਸੰਸਾਰ ਨੂੰ ਸਹਿਮ ਬੇਲੀ।
-ਤੀਸ ਮਾਰ ਖਾਂ
ਮਈ 17, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -