Tuesday, March 19, 2024

ਵਾਹਿਗੁਰੂ

spot_img
spot_img

‘ਤੂੰ ਕੀ ਕੀਤਾ?’, ਥੱਪੜਕਾਂਡ ਅਤੇ ਉਸਤੋਂ ਬਾਅਦ ਦੀ ਸਿਆਸਤ ਬਾਰੇ ਇਕ ਨਜ਼ਰੀਆ ਇਹ ਵੀ – ਐੱਚ.ਐੱਸ. ਬਾਵਾ

- Advertisement -

ਬੀਤੇ ਦਿਨੀਂ ਆਪਣੇ ਹਲਕੇ ਦੇ ਇਕ ਪਿੰਡ ਵਿੱਚ ਕਿਸੇ ਪ੍ਰੋਗਰਾਮ ’ਤੇ ਗਏ ਕਾਂਗਰਸ ਦੇ ਭੋਆ ਤੋਂ ਵਿਧਾਇਕ ਸ੍ਰੀ ਜੋਗਿੰਦਰ ਪਾਲ ਵੱਲੋਂ ਇਕ ਨੌਜਵਾਨ ਨੂੰ ‘ਸੁਆਲ ਪੁੱਛਣ ਕਾਰਨ’ ਥੱਪੜ ਮਾਰਨ ਦਾ ਮਾਮਲਾ ਪਿਛਲੇ ਦਿਨਾਂ ਵਿੱਚ ਕਾਫ਼ੀ ਭਖ਼ਿਆ ਰਿਹਾ ਹੈ। ਜਦ ਉਹਨਾਂ ਨੇ ਥੱਪੜ ਮਾਰਿਆ ਤਾਂ ਵਿਧਾਇਕ ਦੇ ਸਕਿਉਰਿਟੀ ਗਾਰਡ ਅਤੇ ਕੁਝ ਹੋਰਨਾਂ ਲੋਕਾਂ ਨੇ ਵੀ ਵਿਧਾਇਕ ਦੇ ਥੱਪੜ ਦੇ ਸਮਰਥਨ ਵਿੱਚ ਆਪਣੇ ਹੱਥ ਗ਼ਰਮ ਕਰ ਲਏ।

ਵਿਧਾਇਕ ਦੇ ਇਸ ਵਤੀਰੇ ਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਘੱਟ ਹੈ। ਵਿਧਾਇਕ ਨੂੰ ਹੱਥ ਚੁੱਕਣਾ ਸੋਭਦਾ ਨਹੀਂ ਸੀ ਅਤੇ ਸਭਿਅਕ ਸਮਾਜ ਵਿੱਚ ਕਿਸੇ ਵੀ ਗੱਲਬਾਤ ਦੌਰਾਨ ਹਿੰਸਕ ਹੋ ਜਾਣਾ ਸਹੀ ਨਹੀਂ, ਖ਼ਾਸਤੌਰ ’ਤੇ ਜਦ ਕੋਈ ਆਮ ਵਿਅਕਤੀ ਆਪਣੇ ਚੁਣੇ ਹੋਏ ਨੁਮਾਇੰਦੇ ਨੂੂੰ ਸਵਾਲ ਪੁੱਛੇ ਤਾਂ ਉਸ ਉੱਤੇ ਹਿੰਸਕ ਹਮਲਾ ਪ੍ਰਵਾਨ ਨਹੀਂ ਕੀਤਾ ਜਾ ਸਕਦਾ।

ਇਸ ਘਟਨਾ ਲਈ ਵਿਧਾਇਕ ਜੋਗਿੰਦਰ ਪਾਲ ਹੁਰਾਂ ਦੀ ਸਿਰਫ਼ ਨਿਖੇਧੀ ਹੀ ਨਹੀਂ ਹੋਈ, ਉਨ੍ਹਾਂ ਦੇ ਘਰ ਦਾ ਘੇਰਾਉ ਵੀ ਹੋਇਆ। ਉਨ੍ਹਾਂ ਦੇ ਖਿਲਾਫ਼ ਰੱਜਵੀਂ ਬਿਆਨਬਾਜ਼ੀ ਵੀ ਹੋਈ। ਸਿਆਸੀ ਵਿਰੋਧੀਆਂ ਵੱਲੋਂ ਉਨ੍ਹਾਂ ਨੂੰ ਕਾਂਗਰਸ ਵਿੱਚੋਂ ਮੁਅੱਤਲ ਕਰਨ, ਬਰਖ਼ਾਸਤ ਕਰਨ, ਉਨ੍ਹਾਂ ਖਿਲਾਫ਼ ਕੇਸ ਦਰਜ ਕਰਨ ਅਤੇ ਉਨ੍ਹਾਂ ਦੀ ਗ੍ਰਿਫ਼ਤਾਰੀ ਤਕ ਦੀ ਮੰਗ ਹੋਈ।

ਇਸ ਘਟਨਾ ਦਾ ਇਕ ਪਹਿਲੂ ਹੋਰ ਹੈ ਜੋ ਅਣਗੌਲਿਆ ਕਰ ਦਿੱਤਾ ਗਿਆ ਹੈ।

ਇਕ ਵਾਰ ਫ਼ਿਰ ਇਹ ਕਹਿੰਦੇ ਹੋਏ ਕਿ ਵਿਧਾਇਕ ਦਾ ਹੱਥ ਚੁੱਕਣਾ ਗ਼ਲਤ ਸੀ, ਰਤਾ ਇਹ ਵੇਖ਼ੀਏ ਕਿ ਕੀ ਕਿਸੇ ਜਨਤਾ ਦੇ ਚੁਣੇ ਹੋਏ ਪ੍ਰਤੀਨਿਧ ਨੂੰ ਕੀ ਕਿਸੇ ਵੱਲੋਂ ਇਹ ਪੁੱਛਣਾ ਸਹੀ ਹੈ ‘ਤੂੰ ਕੀ ਕੀਤਾ?’। ਤੁਸੀਂ ਕਹਿ ਸਕਦੇ ਹੋ ਇਸ ਵਿੱਚ ਕੀ ਗ਼ਲਤ ਹੈ, ਸਵਾਲ ਕਰਨਾ ਤਾਂ ਬਣਦਾ ਹੀ ਹੈ। ਮੈਂ ਸਵਾਲ ਦੀ ਗੱਲ ਨਹੀਂ ਕਰ ਰਿਹਾ। ਸਵਾਲ ਤਾਂ ਹੋਣੇ ਹੀ ਚਾਹੀਦੇ ਹਨ, ਹੋਰ ਜ਼ਿਆਦਾ ਹੋਣੇ ਚਾਹੀਦੇ ਹਨ, ਸਾਰਿਆਂ ਚੁਣਿਆਂ ਨੁਮਾਇੰਦਿਆਂ ਨੂੰ ਅਤੇ ਜ਼ਿੰਮੇਵਾਰ ਅਧਿਕਾਰੀਆਂ ਨੂੰ ਹੋਣੇ ਚਾਹੀਦੇ ਹਨ ਪਰ ਉਹ ਸਵਾਲ ਹੋਣੇ ਚਾਹੀਦੇ ਹਨ, ਸ਼ਬਦੀ ਹਮਲੇ ਨਹੀਂ।

ਪੰਜਾਬੀ ਵਿੱਚ ‘ਤੂੰ ਕੀ ਕੀਤਾ?’ ਕਿਸੇ ਬਜ਼ੁਰਗ ਦੇ ਮੂੰਹੋਂ ਜਾਂ ਅਹੁਦੇ ਵਿੱਚ ਵੱਡੇ ਬੰਦੇ ਤੋਂ ਤਾਂ ਪ੍ਰਵਾਨ ਕੀਤਾ ਜਾ ਸਕਦਾ ਹੈ ਪਰ 20 ਸਾਲ ਕਰੀਬ ਦੀ ਉਮਰ ਵਾਲੇ ਇਕ ਨੌਜਵਾਨ ਦੇ ਮੂਹੋਂ ਕਿਸੇ ਵਿਧਾਇਕ ਨੂੰ ਇਹ ਪੁੱਛਣਾ, ‘ਤੂੰ ਕੀ ਕੀਤਾ?’ ਕੁਝ ਜਚਦਾ ਨਹੀਂ। ਵਿਧਾਇਕ ਉਸ ਮੁੰਡੇ ਤੋਂ ਉਮਰ ਵਿੱਚ ਵੀ ਵੱਡਾ ਹੈ ਅਤੇ ਰੁਤਬੇ ਵਿੱਚ ਵੀ। ਇਹੀ ਗੱਲ ਕਿਸੇ ਬਜ਼ੁਰਗ ਨੇ ਕਹੀ ਹੁੰਦੀ ਤਾਂ ਵਿਧਾਇਕ ਨੇ ਵੀ ਬੇਇਜ਼ਤੀ ਮਹਿਸੂਸ ਨਹੀਂ ਕਰਨੀ ਸੀ ਅਤੇ ਸ਼ਾਇਦ ਉਹ ਉਸ ਤਰ੍ਹਾਂ ‘ਰਿਐਕਟ’ ਵੀ ਨਾ ਕਰਦਾ, ਜਿਸ ਤਰ੍ਹਾਂ ਉਸਨੇ ਕੀਤਾ।

ਇਸ ਗੱਲ ਨੂੰ ਇੰਜ ਪੇਸ਼ ਕੀਤਾ ਜਾ ਰਿਹਾ ਹੈ ਕਿ ਵਿਧਾਇਕ ਨੇ ਸਵਾਲ ਪੁੱਛਣ ’ਤੇ ਮੁੰਡੇ ਨੂੰ ਥੱਪੜ ਕੱੱਢ ਮਾਰਿਆ। ਨਹੀਂ, ਜੇ ਵੀਡੀਓ ਧਿਆਨ ਨਾਲ ਵੇਖ਼ਿਆ ਜਾਵੇ ਤਾਂ ਮੁੰਡੇ ਨੇ ਸਵਾਲ ਪੁੱਛਣ ਦੀ ਗੱਲ ਕੀਤੀ ਜਿਸ ’ਤੇ ਵਿਧਾਇਕ ਨੇ ਕਿਹਾ ਕਿ ਇਸਨੂੰ ਅੱਗੇ ਭੇਜ ਦਿਉ। ਜੇ ਵਿਧਾਇਕ ਨੇ ਜਵਾਬ ਨਾ ਦੇਣਾ ਹੁੰਦਾ ਤਾਂ ਉਹ ਉਸ ਮੁੰਡੇ ਨੂੰ ਅੱਗੇ ਭੇਜਣ ਅਤੇ ਉਸਨੂੰ ਸੁਆਲ ਪੁੱਛਣ ਲਈ ਨਾ ਕਹਿੰਦੇ। ਵਿਧਾਇਕ ਦੇ ਕਹਿਣ ’ਤੇ ਹੀ ਮੁੰਡਾ ਅੱਗੇ ਆਇਆ ਅਤੇ ਉਸਨੇ ਜੋ ਸਵਾਲ ਕੀਤਾ ਉਸ ਦੀ ਭਾਸ਼ਾ ਅਤੇ ਲਹਿਜ਼ਾ ਸ਼ਾਲੀਨਤਾ ਦੇ ਦਾਇਰੇ ਵਿੱਚ ਨਹੀਂ ਸੀ।

ਮੀਡੀਆ ਵਿੱਚ ਤਾਂ ਇਹ ਜਿਸ ਤਰ੍ਹਾਂ ਆਇਆ ਸੋ ਆਇਆ, ਵਿਰੋਧੀ ਧਿਰਾਂ ਨੇ ਇਸ ਨੂੰ ਬੜਾ ਵੱਡਾ ਅਤੇ ਇਕਪਾਸੜ ਮੁੱਦਾ ਬਣਾ ਕੇ ਪੇਸ਼ ਕੀਤਾ। ਇੱਥੋਂ ਤਕ ਕਿ ਵਿਧਾਇਕ ਦੇ ਘਰ ਦੇ ਘੇਰਾਉ ਦਾ ਸੱਦਾ ਦੇ ਦਿੱਤਾ ਗਿਆ ਅਤੇ ਘੇਰਾਉ ਕੀਤਾ ਗਿਆ। ਇਸ ਤੋਂ ਇਲਾਵਾ ਹੈਸ਼ਟੈਗ ‘ਤੂੰ ਕੀ ਕੀਤਾ?’ ਮੁਹਿੰਮ ਸ਼ੁਰੂ ਕਰ ਦਿੱਤੀ ਗਈ। ਇਹ ਵੀ ਕਿਹਾ ਗਿਆ ਕਿ ਅਸੀਂ ਤਾਂ ਮੁੱਖ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੂੰ ਪੁੱਛਦੇ ਹਾਂ ਕਿ ‘ਤੂੰ ਕੀ ਕੀਤਾ?’

ਸਵਾਲ ਇਹ ਹੈ ਕਿ ਵਿਧਾਇਕ ਦਾ ਮੁੰਡੇ ਨੂੰ ਥੱਪੜ ਕੀ ਉਸਦੇ ਸਵਾਲ ਵਿੱਚੋਂ ਉਪਜਿਆ ਸੀ? ਇੰਜ ਜਾਪਦਾ ਤਾਂ ਨਹੀਂ। ਜੇ ਇੰਜ ਹੁੰਦਾ ਤਾਂ ਵਿਧਾਇਕ ਉਸਨੂੰ ਇਹ ਨਾ ਕਹਿੰਦਾ ਕਿ ਇਸਨੂੰ ਅੱਗੇ ਭੇਜੋ ਤਾਕਿ ਇਹ ਅੱਗੇ ਆ ਕੇ ਉਹਨਾਂ ਨੂੰ ਸਵਾਲ ਪੁੱਛ ਲਵੇ। ਵਿਧਾਇਕ ਦਾ ਥੱਪੜ ਨੌਜਵਾਨ ਦੇ ਜਨਤਕ ਤੌਰ ’ਤੇ ਬੋਲੇ ਗਏ ‘ਤੂੰ’ ਦਾ ਜਵਾਬ ਸੀ, ਪਰ ਫ਼ਿਰ ਵੀ ਗ਼ਲਤ ਸੀ। ਸਵਾਲ ਸਵਾਲ ਵਾਂਗ ਪੁੱਛਿਆ ਜਾਣਾ ਚਾਹੀਦਾ ਹੈ, ਗਾਲ੍ਹ ਵਾਂਗ ਕਿਸੇ ਦੇ ਮੂੰਹ ’ਤੇ ਮਾਰਿਆ ਨਹੀਂ ਜਾਣਾ ਚਾਹੀਦਾ।

ਇਹ ਬਹਿਸ਼ ਦਾ ਵਿਸ਼ਾ ਹੋ ਸਕਦਾ ਹੈ ਕਿ ਇਸ ਵਰਤਾਰੇ ਵਿੱਚ ਬੋਲੇ ਗਏ ਸ਼ਬਦ ‘ਤੂੰ ਕੀ ਕੀਤਾ?’ ਸ਼ਾਲੀਨਤਾ ਦੇ ਦਾਇਰੇ ਵਿੱਚ ਆਉਂਦੇ ਹਨ ਜਾਂ ਨਹੀਂ। ਜਿਨ੍ਹਾਂ ਨੂੰ ‘ਤੂੰ ਕੀ ਕੀਤਾ?’ ਵਿੱਚ ਕੋਈ ਗ਼ਲਤ ਗੱਲ ਨਹੀਂ ਜਾਪਦੀ, ਉਨ੍ਹਾਂ ਦਾ ਵਿਚਾਰ ਵੀ ਠੀਕ ਹੋ ਸਕਦਾ ਹੈ। ਜਿਨ੍ਹਾਂ ਨੇ ਖ਼ੁਦ ਵਿਧਾਇਕ ਅਤੇ ਉਸ ਤੋਂ ਵੀ ਉੱਪਰਲੀਆਂ ਥਾਂਵਾਂ ’ਤੇ ਰਹਿ ਚੁੱਕਣ ਦੇ ਬਾਵਜੂਦ ਕੇਵਲ ਤੇ ਕੇਵਲ ਵਿਧਾਇਕ ਦੇ ਥੱਪੜ ਦਾ ਵਿਰੋਧ ਕੀਤਾ, ਇਸੇ ਨੂੰ ਮੁੱਦਾ ਬਣਾ ਲਿਆ ਪਰ ਇਸ ਗੱਲ ਦਾ ਖ਼ਿਆਲ ਨਹੀਂ ਕੀਤਾ ਕਿ ਮੁੰਡੇ ਦੀ ਭਾਸ਼ਾ ਕੀ ਸਭਿਅਕ ਸੀ, ਕੀ ਜਨਤਕ ਤੌਰ ’ਤੇ ਬੋਲੇ ਜਾਣ ਵਾਲੀ ਸੀ, ਉਨ੍ਹਾਂ ਨਾਲ ਵੀ ਦੋ ਗੱਲਾਂ ਕਰਨ ਦਾ ਮਨ ਹੈ।

ਮੈਂ ਬਹੁਤ ਸਾਰੇ ਵਿਧਾਇਕਾਂ, ਸੰਸਦ ਮੈਂਬਰਾਂ, ਸਾਬਕਾ ਵਿਧਾਇਕਾਂ ਤੇ ਸਾਬਕਾ ਸੰਸਦ ਮੈਂਬਰਾਂ ਨੂੰ ਜਾਣਦਾ ਹਾਂ ਜਿਹਨਾਂ ਵਿੱਚੋਂ ਕਈ ਤਾਂ ਐਸੇ ਹਨ ਕਿ ਜੇ ਉਨ੍ਹਾਂ ਨੂੰ ਕਿਸੇ ਨੇ ਇੰਜ ਤੂੰ ਕਹਿ ਦਿੱਤਾ ਹੁੰਦਾ ਤਾਂ ਸ਼ਾਇਦ ਕਹਾਣੀ ਵਿਧਾਇਕ ਜੋਗਿੰਦਰ ਪਾਲ ਦੇ ਥੱਪੜ ਵਾਲੇ ‘ਐਪੀਸੋਡ’ ਨਾਲੋਂ ਕਿਤੇ ਖ਼ਤਰਨਾਕ ਅਤੇ ਭਿਆਨਕ ਹੁੰਦੀ। ਚੱਲੋ, ਹੁੰਦੀ ਜਾਂ ਨਹੀਂ ਹੁੰਦੀ ਪਰ ਸਵਾਲ ਇਹ ਹੈ ਕਿ ਜਿਹੜੇ ਲੋਕ ਆਪ ਨੇਤਾ ਹਨ, ਆਗੂ ਹਨ, ਵਿਧਾਇਕ ਹਨ, ਸੰਸਦ ਮੈਬਰ ਹਨ, ਸਾਬਕਾ ਵਿਧਾਇਕ ਹਨ, ਸਾਬਕਾ ਸੰਸਦ ਮੈਬਰ ਹਨ, ਕੀ ਉਹ ਆਪਣੇ ਜਾਂ ਕਿਸੇ ਹੋਰ ਹਲਕੇ ਵਿੱਚ ਜਾ ਕੇ ਆਮ ਲੋਕਾਂ ਤੋਂ ‘ਤੂੰ’ ਅਖ਼ਵਾਉਣ ਨੂੰ ਤਿਆਰ ਹਨ।

ਜਿਹੜੇ ਵਿਧਾਇਕ ਦੇ ਥੱਪੜ ਦਾ ਵਿਰੋਧ ਕਰ ਰਹੇ ਹਨ ਤੇ ਮੁੰਡੇ ਦੇ ‘ਤੂੰ ਕੀ ਕੀਤਾ?’ ਨੂੰ ਹੀ ਹਥਿਆਰ ਬਣਾ ਰਹੇ ਹਨ, ਉਹ ਕੀ ਇਸ ਗੱਲ ਲਈ ਤਿਆਰ ਹਨ ਕਿ ਕੋਈ ਉਹਨਾਂ ਨੂੰ ਵੀ ‘ਤੂੰ’ ਕਰਕੇ ਹੀ ਸਵਾਲ ਕੀਤੇ ਜਾਣ?

ਸਾਰੀਆਂ ਪਾਰਟੀਆਂ ਨਾਲ ਸੰਬੰਧਤ ਵਿਧਾਇਕ ਆਪਣੇ ਮਾਨ ਸਨਮਾਨ ਲਈ ਇਕ ਦਲੀਲ ਹਮੇਸ਼ਾ ਦਿੰਦੇ ਹਨ ਕਿ ਚੁਣੇ ਹੋਏ ਵਿਧਾਇਕ ਦਾ ਰੁਤਬਾ ਤਾਂ ਮੁੱਖ ਸਕੱਤਰ ਤੋਂ ਵੀ ਉੱਪਰ ਹੁੰਦਾ ਹੈ। ਜੇ ਇਕ ਵਿਧਾਇਕ ਨੂੰ ਇਕ ਆਮ ਨਾਗਰਿਕ ‘ਤੂੰ ਕੀ ਕੀਤਾ?’ ਇਸ ਲਹਿਜ਼ੇ ਵਿੱਚ ਪੁੱਛ ਸਕਦਾ ਹੈ ਜਿਸ ਲਹਿਜ਼ੇ ਵਿੱਚ ਇਸ ਕੇਸ ਵਿੱਚ ਪੁੱਛਿਆ ਗਿਆ ਤਾਂ ਫ਼ਿਰ ਮੁੱਖ ਸਕੱਤਰ, ਡੀ.ਜੀ.ਪੀ., ਹੋਰ ਵੱਡੇ ਅਧਿਕਾਰੀ, ਡਿਪਟੀ ਕਮਿਸ਼ਨਰਾਂ ਅਤੇ ਐਸ.ਐਸ.ਪੀਜ਼ ਨੂੰ ਵੀ ਕੀ ‘ਤੂੰ ਕੀ ਕੀਤਾ?’ ਪੁੱਛਿਆ ਜਾ ਸਕੇਗਾ ਜਾਂ ਫ਼ਿਰ ‘ਤੂੰ’ ਕਹਿ ਕੇ ਸੰਬੋਧਨ ਕੀਤਾ ਜਾ ਸਕੇਗਾ?

ਮੇਰਾ ਮੰਨਣਾ ਹੈ ਕਿ ਵਿਰੋਧ ਦੇ ਨਾਂਅ ’ਤੇ ਵਿਰੋਧ ਕਰਦਿਆਂ ਕਈ ਵਾਰ ਨੇਤਾ ਅੱਧਾ ਮੁੱਦਾ ਚੁੱਕ ਪੂਰੇ ਮੁੱਦੇ ’ਤੇ ਸਿਆਸਤ ਕਰਨਾ ਚਾਹੁੰਦੇ ਹਨ। ਵਿਰੋਧ ਦੇ ਨਾਂਅ ’ਤੇ ਜਦ ਵੀ ਵਿਰੋਧ ਹੋਵੇਗਾ ਤਾਂ ਵਿਰੋਧ ਕਰਨ ਵਾਲੇ ਆਪਣੀ ‘ਕਰੈਡਿਬਿਲਟੀ’ ਹੀ ਦਾਅ ’ਤੇ ਲਾਉਂਦੇ ਹਨ। ਇਸ ਮਾਮਲੇ ਵਿੱਚ ਵੀ ਵਿਰੋਧ ਕਰਨ ਵਾਲੇ ਸ਼ਾਇਦ ਆਪਣੇ ਆਪ ਨੂੰ ਇਹ ਸਵਾਲ ਕਰਨਾ ਭੁੱਲ ਗਏ ਕਿ ਕੀ ਉਹ ਆਪ ‘ਤੂੰ’ ਸੁਣਨ ਨੂੰ ਤਿਆਰ ਹਨ?

ਜੇ ਅਜੇ ਵੀ ਕਿਸੇ ਵਿਧਾਇਕ, ਸਾਬਕਾ ਵਿਧਾਇਕ ਜਾਂ ਕਿਸੇ ਹੋਰ ਆਗੂ ਨੂੰ ਇਹ ਲੱਗਦਾ ਹੈ ਕਿ ਇਹ ‘ਤੂੰ’ ਵਾਲਾ ਸੰਬੋਧਨ ਸਹੀ ਸੀ ਤਾਂ ਉਹ ਆਪਣੀ ਸਹਿਮਤੀ ਲੋਕਾਂ ਨੂੰ ਦੇਵੇ ਕਿ ਉਸਨੂੰ ‘ਤੂੰ’ ਕਿਹਾ ਜਾ ਸਕਦਾ ਹੈ। ਵੇਖ਼ਦੇ ਹਾਂ ਕਿੰਨੇ ਵਿਧਾਇਕ, ਸਾਬਕਾ ਵਿਧਾਇਕ ਜਾਂ ਫ਼ਿਰ ਵਿਧਾਇਕੀ ਲਈ ਚੋਣ ਲੜ ਚੁੱਕੇ ਜਾਂ ਲੜਨ ਵਾਲੇ ਆਗੂ ਇਹ ਸਹਿਮਤੀ ਦਿੰਦੇ ਹਨ ਕਿ ਉਨ੍ਹਾਂ ਨੂੰ ਜਨਤਕ ਤੌਰ ’ਤੇ ਕਿਸੇ ਵੀ ਵੱਲੋਂ ‘ਤੂੰ’ ਕਹਿ ਕੇ ਬੁਲਾਏ ਜਾਣ ’ਤੇ ਕੋਈ ਇਤਰਾਜ਼ ਨਹੀਂ ਹੋਵੇਗਾ।

ਐੱਚ.ਐੱਸ.ਬਾਵਾ
ਸੰਪਾਦਕ, ਯੈੱਸ ਪੰਜਾਬ ਡਾਟ ਕਾਮ

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਗੁਰਦੁਆਰਾ ਮੋਤੀ ਨਗਰ ਵੱਲੋਂ ਦਿੱਲੀ ਫਤਿਹ ਦਿਹਾੜਾ ਮਨਾਇਆ ਗਿਆ

ਯੈੱਸ ਪੰਜਾਬ ਨਵੀਂ ਦਿੱਲੀ, 15 ਮਾਰਚ, 2024 ਸਿੱਖ ਜਰਨੈਲਾਂ ਵੱਲੋਂ 15 ਮਾਰਚ 1783 ਨੂੰ ਕੀਤੀ ਗਈ ਦਿੱਲੀ ਫਤਿਹ ਨੁੰ ਸਮਰਪਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਮੋਤੀ ਨਗਰ ਵੱਲੋਂ ਦਿੱਲੀ ਫਤਿਹ ਦਿਹਾੜਾ...

ਖ਼ਡੂਰ ਸਾਹਿਬ ਤੋਂ ਅਕਾਲੀ ਦਲ ਪੀਰਮੁਹੰਮਦ, ਵਲਟੋਹਾ ਜਾਂ ਭਾਈ ਮਨਜੀਤ ਸਿੰਘ ਨੂੰ ਉਮੀਦਵਾਰ ਬਣਾਵੇ: ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ

ਯੈੱਸ ਪੰਜਾਬ 14 ਮਾਰਚ, 2024 ਪੰਥਕ ਹਲਕੇ ਖਡੂਰ ਸਾਹਿਬ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਆਪਣਾ ਦਾਅਵਾ ਅਕਾਲੀ ਲੀਡਰਸ਼ਿਪ ਅੱਗੇ ਰੱਖਿਆ---ਕਰਨੈਲ ਸਿੰਘ ਪੀਰਮੁਹੰਮਦ , ਵਿਰਸਾ ਸਿੰਘ ਵਲਟੋਹਾ ਜਾ ਭਾਈ ਮਨਜੀਤ...

ਮਨੋਰੰਜਨ

ਰੈਪਰ ਮੈਂਡੀਜ਼ ਦਾ ਨਵਾਂ ਟਰੈਕ “ਅੱਜ ਦੀ ਘੜੀ” ਰਿਲੀਜ਼

ਯੈੱਸ ਪੰਜਾਬ ਮਾਰਚ 16, 2024 VYRL ਹਰਿਆਣਵੀ ਮੈਂਡੀਜ਼ ਦੁਆਰਾ "ਅੱਜ ਦੀ ਘੜੀ" ਦੀ ਆਗਾਮੀ ਰਿਲੀਜ਼ ਦੀ ਘੋਸ਼ਣਾ ਕਰਨ ਲਈ ਬਹੁਤ ਖੁਸ਼ ਹੈ, ਜੋ ਕਿ ਸਮਕਾਲੀ ਸ਼ਹਿਰੀ ਹਰਿਆਣਵੀ ਰੈਪ ਅਤੇ ਕਲਾਸਿਕ ਲੋਕ ਧੁਨ ਦਾ ਸਦੀਵੀ ਤੱਤ ਹੈ। ਇਹ...

ਅੰਮ੍ਰਿਤਸਰ ਵਿੱਚ ਸੱਤ ਦਿਨ- ਸੱਤ ਵੱਡੇ ਕਲਾਕਾਰ ਕਰਨਗੇ ਲੋਕਾਂ ਦਾ ਮਨੋਰੰਜਨ

ਯੈੱਸ ਪੰਜਾਬ ਅੰਮ੍ਰਿਤਸਰ, 17 ਫਰਵਰੀ, 2024 ਪੰਜਾਬ ਸਰਕਾਰ ਵੱਲੋਂ ਰਾਜ ਨੂੰ ਸੈਰ ਸਪਾਟਾ ਕੇਂਦਰ ਵਜੋਂ ਵਿਸ਼ਵ ਭਰ ਵਿੱਚ ਪ੍ਰਸਿੱਧ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੰਮ੍ਰਿਤਸਰ ਨੂੰ ਰੰਗਲਾ ਪੰਜਾਬ ਮੇਲੇ ਲਈ ਚੁਣਿਆ ਗਿਆ ਹੈ ,...

ਬਾਲੀਵੁੱਡ ਗਾਇਕ ਸੁਖ਼ਵਿੰਦਰ ਸਿੰਘ ਦਾ ਚੰਡੀਗੜ੍ਹ ਵਿੱਚ ‘ਲਾਈਵ ਸ਼ੋਅ’ 24 ਫ਼ਰਵਰੀ ਨੂੰ

ਯੈੱਸ ਪੰਜਾਬ 15 ਫਰਵਰੀ, 2024 ਸਿਧਾਰਥ ਐਂਟਰਟੇਨਰਜ਼ ਅਤੇ ਹਿੰਦੁਸਤਾਨ ਹੋਲਡਿੰਗਜ਼, ਹਾਰਮੋਨੀ ਇੰਡੀਆ ਟਿਊਨਜ਼ ਦੇ ਸਹਿਯੋਗ ਨਾਲ, ਧੀਰ ਕੌਂਸਟ ਅਤੇ ਵਾਮਨ ਗਰੁੱਪ ਦੁਆਰਾ ਪੇਸ਼ ਕੀਤੇ ਜਾਣ ਵਾਲੇ ਗਾਇਕ ਸੁਖਵਿੰਦਰ ਸਿੰਘ ਮਿਊਜ਼ਿਕ ਮੈਜ਼ਿਕ ਲਾਈਵ ਕੰਸਰਟ ਦੀ ਘੋਸ਼ਣਾ ਕਰਨ...

ਸੋਸ਼ਲ ਮੀਡੀਆ

223,283FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...