- Advertisement -
ਯੈੱਸ ਪੰਜਾਬ
ਜਲੰਧਰ, 9 ਅਗਸਤ, 2022 –
ਗੁਜਰਾਤ ਵਿਖੇ ਹੋਣਾ ਵਾਲਿਆਂ 36ਵੀਆਂ ਕੌਮੀ ਖੇਡਾਂ-2022 ਵਿਚ ਭਾਗ ਲੈਣ ਵਾਲੀ ਪੰਜਾਬ ਮਹਿਲਾ ਹਾਕੀ ਟੀਮ ਲਈ ਚੌਣ ਟ੍ਰਾਈਲ ਹੁਣ 16 ਅਗਸਤ ਨੂੰ ਅੰਮ੍ਰਿਤਸਰ ਵਿਖੇ ਹੋਣਗੇ ।
ਹਾਕੀ ਪੰਜਾਬ ਦੀ ਐਡਹੱਕ ਕਮੇਟੀ ਦੇ ਮੈਂਬਰ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਅਨੁਸਾਰ ਰਾਜਕੋਟ (ਗੁਜਰਾਤ) ਵਿਖੇ 30 ਸਤੰਬਰ ਤੋਂ ਲੈਕੇ 7 ਅਕਤੂਬਰ ਤਕ ਅਯੋਜਿਤ ਹੋਣ ਵਾਲੀ 36ਵੀਆਂ ਕੌਮੀ ਖੇਡਾਂ-2022 ਵਿਚ ਭਾਗ ਲੈਣ ਵਾਲੀ ਪੰਜਾਬ ਮਹਿਲਾ ਹਾਕੀ ਟੀਮ ਲਈ ਜੋ ਚੌਣ ਟ੍ਰਾਈਲ 13 ਅਗਸਤ ਨੂੰ ਰੱਖੇ ਗਏ ਸ਼, ਰੱਖੜੀ ਕਰਕੇ ਹਨ 16 ਅਗਸਤ ਸਵੇਰੇ 11.00 ਵਜ਼ੇ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਐਸਟ੍ਰੋਟਰਫ ਹਾਕੀ ਗਰਾਊਂਡ ਵਿਖੇ ਆਯੋਜਿਤ ਕੀਤੇ ਜਾਣਗੇ ।
ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ
- Advertisement -