Friday, March 29, 2024

ਵਾਹਿਗੁਰੂ

spot_img
spot_img

ਤਰੱਕੀਸ਼ੀਲ, ਅਗਾਂਹਵਧੂ, ਖੁਸ਼ਹਾਲੀ ਵਾਲਾ ਅਤੇ ਜਨ – ਹਿਤੈਸ਼ੀ ਹੈ ਕੇਂਦਰੀ ਬਜਟ: ਜੈਵੀਰ ਸ਼ੇਰਗਿਲ

- Advertisement -

ਯੈੱਸ ਪੰਜਾਬ

ਚੰਡੀਗੜ੍ਹ/ਨਵੀਂ ਦਿੱਲੀ, 2 ਫਰਵਰੀ, 2023 –  ਭਾਰਤੀ ਜਨਤਾ ਪਾਰਟੀ ਦੇ ਕੌਮੀ ਬੁਲਾਰੇ ਜੈਵੀਰ ਸ਼ੇਰਗਿਲ ਨੇ ਕਿਹਾ ਹੈ ਕਿ ਸਾਲ 2023 ਲਈ ਕੇਂਦਰੀ ਬਜਟ ਭਾਰਤ ਦੀ ਤੇਜ਼ੀ ਨਾਲ ਵਧ ਰਹੀ ਆਰਥਿਕਤਾ ਨੂੰ ਅੱਗੇ ਵਧਾਉਣ ਲਈ ਇੱਕ ਟਰਬੋ ਇੰਜਨ ਦਾ ਕੰਮ ਕਰੇਗਾ, ਜੋ ਨੌਜਵਾਨਾਂ, ਟੈਕਸ ਅਦਾਕਾਰਾਂ,  ਐਮਐਸਐਮਈ ਖੇਤਰ, ਔਰਤਾਂ, ਕਿਸਾਨ ਅਤੇ ਘਟ ਆਮਦਨ ਵਾਲੇ ਵਰਗ ਸਮੇਤ ਹੋਰ ਸਾਰੇ ਵਰਗਾਂ ਲਈ ਬੰਪਰ ਬੋਨੇਜਾ ਬਜਟ ਹੈ।  ਇਹ ਬਜਟ ਅਗਾਂਹਵਧੂ ਹੈ ਅਤੇ ਨਿਵੇਸ਼ ਨੂੰ ਵਧਾਉਣ, ਰੋਜ਼ਗਾਰ ਤੇ ਕਾਰੋਬਾਰ ਦੇ ਅਸਾਨ ਮੌਕਿਆਂ ਤੇ ਫੋਕਸ ਕਰਦਿਆਂ ਭਾਰਤ ਦੀ ਤਰੱਕੀ ਦੀ ਕਹਾਣੀ ਨੂੰ ਪੰਖ ਪ੍ਰਦਾਨ ਕਰਦਾ ਹੈ।

ਭਾਜਪਾ ਬੁਲਾਰੇ ਨੇ ਬਜਟ ਨੂੰ ਸਾਰੇ ਵਰਗਾਂ ਲਈ ਦੂਰਦਰਸ਼ੀ, ਵਿਕਾਸਮੁਖੀ ਅਤੇ ਲਾਭਦਾਇਕ ਦੱਸਦੇ ਹੋਏ ਕਿਹਾ ਕਿ ਬਜਟ 2023 ਵਿੱਚ ਸਮਾਜ ਦੇ ਸਾਰੇ ਲੋਕਾਂ ਦਾ ਧਿਆਨ ਰੱਖਿਆ ਗਿਆ ਹੈ। ਸ਼ੇਰਗਿਲ ਨੇ ਬਜਟ ਵਿੱਚ ਕੁਝ ਪ੍ਰਮੁੱਖ ਐਲਾਨਾਂ ਨੇ ਜਿਕਰ ਕਰਦਿਆਂ ਕਿਹਾ ਕਿ ਇਸ ਕੇਂਦਰੀ ਬਜਟ ਵਿਚ ਰੇਲਵੇ ਲਈ ਸਭ ਤੋਂ ਵੱਧ ਬਜਟ ਰੱਖਿਆ ਗਿਆ ਹੈ, ਮੱਧ ਵਰਗ ਦੇ ਲੋਕਾਂ ਵਾਸਤੇ ਟੈਕਸ ਸਲੈਬਾਂ ਨੂੰ ਰੀਵਿਊ ਕੀਤਾ ਗਿਆ ਹੈ ਅਤੇ ਔਰਤਾਂ ਲਈ 7.5 ਫੀਸਦੀ ਵਿਆਜ ਦਰ ਦੇ ਨਾਲ ਮਹਿਲਾ ਸਨਮਾਨ ਪੱਤਰ ਦੇ ਨਾਂਮ ਦੀ ਇਕ ਨਵੀਂ ਛੋਟੀ ਬਚੱਤ ਯੋਜਨਾ ਦਾ ਐਲਾਨ ਕੀਤਾ ਗਿਆ ਹੈ।

ਭਾਜਪਾ ਨੇਤਾ ਨੇ ਕਿਹਾ ਕਿ ਕਿਸਾਨਾਂ ਨੂੰ ਸਟਾਰਟਅੱਪ ਸਥਾਪਿਤ ਕਰਨ ਲਈ ਉਤਸ਼ਾਹਿਤ ਕਰਨ ਵਾਸਤੇ ਖੇਤੀਬਾੜੀ ਖੇਤਰ ਨੂੰ ਕੇਂਦਰਿਤ ਐਕਸੀਲੇਟਰ ਫੰਡ ਸ਼ੁਰੂ ਕੀਤਾ ਗਿਆ ਹੈ। ਉਹ ਜੋਰ ਦਿੰਦੇ ਹੋਏ ਕਿਹਾ ਕਿ ਖੇਤੀ ਖੇਤਰ ਵਿੱਚ ਕਿਸਾਨਾਂ ਨੂੰ ਸਟਾਰਟਅੱਪ ਸ਼ੁਰੂ ਕਰਨ, ਉਨ੍ਹਾਂ ਨੂੰ ਖੇਤੀਬਾੜੀ ਫੰਡ ਦੇਣ ਅਤੇ ਡਿਜੀਟਲ ਸਿਖਲਾਈ ਦੇਣ ਨਾਲ ਦੇਸ਼ ਦੀ ਖੇਤੀਬਾੜੀ ਵਿੱਚ ਕ੍ਰਾਂਤੀ ਆਏਗੀ। ਸ਼ੇਰਗਿਲ ਨੇ ਕਿਹਾ ਕਿ ਵਿੱਤ ਮੰਤਰੀ ਦੁਆਰਾ ਖੇਤੀਬਾੜੀ ਕ੍ਰੈਡਿਟ ਨੂੰ 20 ਟ੍ਰਿਲੀਅਨ ਤਕ ਵਧਾਉਣ ਦਾ ਐਲਾਨ ਪਸ਼ੂ ਪਾਲਨ, ਡੇਅਰੀ ਅਤੇ ਮੱਛੀ ਪਾਲਣ ‘ਤੇ ਕੇਂਦ੍ਰਿਤ ਹੋਣ ਤੋਂ ਇਲਾਵਾ ਕੇਂਦਰ ਵੱਲੋਂ 10 ਮਿਲੀਅਨ ਕਿਸਾਨਾਂ ਨੂੰ ਕੁਦਰਤੀ ਖੇਤੀ ਨੂੰ ਅਪਣਾਉਣ ਲਈ ਉਤਸਾਹਿਤ ਕਰਨ ਦਾ ਕਦਮ ਖੇਤੀ ਖੇਤਰ ਦੀ ਭਲਾਈ ਵਾਸਤੇ ਕੀਤਾ ਗਿਆ ਇਕ ਮਹੱਤਵਪੂਰਨ ਤੇ ਵੱਡਾ ਐਲਾਨ ਹੈ।

ਸ਼ੇਰਗਿਲ ਨੇ ਕੇਂਦਰੀ ਬਜਟ 2023 ਦੀ ਹੋਰ ਸ਼ਲਾਘਾ ਕਰਦਿਆਂ ਕਿਹਾ ਹੈ ਕਿ ਵਿੱਤ ਮੰਤਰੀ ਦੇ ਭਾਸ਼ਣ ਵਿੱਚ ਇੱਕ ਡਿਜੀਟਲ ਪਬਲਿਕ ਇੰਫਰਾਸਟਰਕਚਰ ਨੂੰ ਇੱਕ ਖੁੱਲ੍ਹੇ ਸਰੋਤ ਅਤੇ ਖੁੱਲੇ ਮਿਆਰ ਦੇ ਰੂਪ ਵਿੱਚ ਤਿਆਰ ਕੀਤਾ ਗਿਆ ਹੈ। ਜਿਸ ਸੰਬਧ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਹੈ ਕਿ ਇਹ ਕਿਸਾਨਾਂ ਤੇ ਕੇਂਦ੍ਰਿਤ ਹਲਾਂ ਉਪਰ ਕੰਮ ਕਰੇਗਾ ਅਤੇ ਫਾਰਮ ਇਨਪੁਟਸ, ਬਜ਼ਾਰ ਦੀ ਜਾਣਕਾਰੀ ਤੱਕ ਪਹੁੰਚ ਪ੍ਰਾਪਤ ਕਰਨ ਲਈ ਸੁਧਾਰ ਅਤੇ ਖੇਤੀਬਾੜੀ ਉਦਯੋਗ ਅਤੇ ਸਟਾਰਟਅੱਪਸ ਨੂੰ ਸਮਰਥਨ ਦੇਵੇਗਾ।

ਇਸ ਲੜੀ ਵਿੱਚ, ਲੋਕ ਭਲਾਈ ਦੇ ਐਲਾਨਾਂ ਲਈ ਸੀਤਾਰਮਣ ਦੀ ਸ਼ਲਾਘਾ ਕਰਦੇ ਹਨ, ਸ਼ੇਰਗਿਲ ਨੇ ਕਿਹਾ ਹੈ ਕਿ ਗਰੀਬਾਂ ਨੂੰ ਘਰ ਮੁਹਈਆ ਕਰਵਾਉਣ ਲਈ  ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਅਧੀਨ ਫੰਡਾਂ ਦੇ ਅਬੰਟਨ ਵਿੱਚ 66 ਪ੍ਰਤੀਸ਼ਤ ਉਸ ਦਾ ਵਾਧਾ ਕਰਨ ਨਾਲ ਪਿਛੜੇ ਲੋਕਾਂ ਨੂੰ ਬਹੁਤ ਫਾਇਦਾ ਮਿਲੇਗਾ। ਇਸ ਤੋਂ ਇਲਾਵਾ ਸਰਕਾਰ ਨੇ ਅਗਲੇ 3 ਸਾਲਾਂ ਦੌਰਾਨ ਭਾਰਤ ਦੇ ਨੌਜਵਾਨਾਂ ਨੂੰ ਉਦਯੋਗਾਂ ਲਈ ਨਵੇਂ ਕੋਰਸਾਂ ਵਿੱਚ ਹੁਨਰ ਪ੍ਰਦਾਨ ਕਰਨ ਲਈ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ 4.0 ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਹੈ।

ਸ਼ੇਰਗਿਲ ਨੇ ਕਿਹਾ ਕਿ ਕੈਪਕਸ ਨੂੰ 33 ਪ੍ਰਤੀਸ਼ਤ ਵਧਾਉਣ ਅਤੇ ਕ੍ਰੈਡਿਟ ਸਕੀਮ ਵਿੱਚ ਵਾਧੇ, ਐੱਮਐਸਐਮਈ ਖੇਤਰ ਵਿੱਚ ਰਿਫੰਡ ਤੋਂ ਇਲਾਵਾ, ਉਦਯੋਗਾਂ ਲਈ 39000 ਤੱਕ ਪਾਲਣਾਵਾਂ ਨੂੰ ਘੱਟ ਕਰਨਾ ਜਾਂ ਸਰਲ ਕੇਵਾਈਸੀ ਵੀ ਸਵਾਗਤ ਯੋਗ ਕਦਮ ਹੈ। ਅਸਲ ਵਿੱਚ ਇਹ ਕੇਂਦਰੀ ਬਜਟ ਕਮਲ ਦੀ ਸਰਕਾਰ ਦੁਆਰਾ ਪੇਸ਼ ਕੀਤੇ ਗਏ ਕਮਾਲ ਦੇ ਬਜਟ ਤੋਂ ਘੱਟ ਨਹੀਂ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਸ਼੍ਰੋਮਣੀ ਕਮੇਟੀ ਦੇ ਬਜਟ ਇਜਲਾਸ ’ਚ ਸਿੱਖ ਮਸਲਿਆਂ ਸਬੰਧੀ ਅਹਿਮ ਮਤੇ ਪਾਸ

ਯੈੱਸ ਪੰਜਾਬ ਅੰਮ੍ਰਿਤਸਰ, ਮਾਰਚ 29, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਜਟ ਇਜਲਾਸ ਦੌਰਾਨ ਸਿੱਖ ਮਾਮਲਿਆਂ ਨਾਲ ਸਬੰਧਤ ਕਈ ਅਹਿਮ ਮਤੇ ਪਾਸ ਕੀਤੇ ਗਏ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ...

ਉੱਤਰਾਖੰਡ ਵਿੱਚ ਨਾਨਕ ਮਤਾ ਵਿਖ਼ੇ ਵੱਡੀ ਵਾਰਦਾਤ: ਕਾਰਸੇਵਾ ਮੁਖ਼ੀ ਬਾਬਾ ਤਰਸੇਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਯੈੱਸ ਪੰਜਾਬ ਊਧਮ ਸਿੰਘ ਨਗਰ, ਉੱਤਰਾਖ਼ੰਡ, 28 ਮਾਰਚ, 2024: ਉੱਤਰਾਖੰਡ ਵਿੱਚ ਸਥਿਤ ਇਤਹਾਸਕ ਸਥਾਨ ਗੁਰਦੁਆਰਾ ਗੁਰੂ ਨਾਨਕ ਮਤਾ ਦੀ ਕਾਰਸੇਵਾ ਵਿੱਚ ਲੱਗੇ ਬਾਬਾ ਤਰਸੇਮ ਦਾ ਵੀਰਵਾਰ ਸਵੇਰੇ ਉਨ੍ਹਾਂ ਦੇ ਡੇਰੇ ਵਿਖ਼ੇ...

ਮਨੋਰੰਜਨ

ਪੂਨਮ ਢਿੱਲੋਂ ਅਤੇ ਰਾਜ ਬੱਬਰ ਦੀ ‘ਏਕ ਕੋਰੀ ਪ੍ਰੇਮ ਕਥਾ’ 5 ਅਪ੍ਰੈਲ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 27 ਮਾਰਚ, 2024 ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ, ਆਉਣ ਵਾਲੀ ਫਿਲਮ "ਏਕ ਕੋਰੀ ਪ੍ਰੇਮ ਕਥਾ" ਲਈ ਬਹੁਤ-ਉਮੀਦ ਕੀਤੀ ਪ੍ਰੈਸ ਕਾਨਫਰੰਸ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਸੁਗੰਧ ਫਿਲਮਜ਼ ਅਤੇ ਕੇਨਿਲਵਰਥ ਫਿਲਮਜ਼ ਐੱਲਐੱਲਪੀ....

ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਸੁਣੇਹਾ ਹੋਵੇਗੀ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਤੇ ਅਦਿਤੀ ਸ਼ਰਮਾ ਦੀ ਪੰਜਾਬੀ ਫ਼ਿਲਮ ‘ਪ੍ਰਾਹੁਣਾ 2’

ਯੈੱਸ ਪੰਜਾਬ 20 ਮਾਰਚ, 2024 ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ ਕਰਦੀ ਹੋਈ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਵੱਡਾ ਸੁਨੇਹਾ ਵੀ ਦੇਵੇਗੀ। ਆਪਣੇ ਨਾਂ ‘ਤੇ ਬੇਸ਼ੱਕ ਇਹ...

ਪੰਜਾਬੀ ਫ਼ਿਲਮ ‘ਮਜਨੂੰ’ 22 ਮਾਰਚ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 19 ਮਾਰਚ, 2024 ਅੱਜ ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ "ਮਜਨੂੰ" ਦੇ ਕੇਂਦਰ ਦੀ ਸਟੇਜ 'ਤੇ ਆਉਣ 'ਤੇ ਅੱਜ ਇਕ ਸ਼ਾਨਦਾਰ ਪ੍ਰੈਸ ਕਾਨਫਰੰਸ ਨੇ ਜਲੰਧਰ ਦੇ ਹਾਲਾਂ ਨੂੰ ਰੌਸ਼ਨ ਕਰ ਦਿੱਤਾ। ਕਿਰਨ ਸ਼ੇਰਗਿੱਲ,...

ਸੋਸ਼ਲ ਮੀਡੀਆ

223,256FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...