- Advertisement -
ਅੱਜ-ਨਾਮਾ
ਡੋਨਾਲਡ ਟਰੰਪ ਆ ਫੇਰ ਕੁਝ ਚੜ੍ਹਨ ਲੱਗਾ,
ਪਾਰਟੀ ਅੰਦਰ ਕੁਝ ਵਧੀ ਪਈ ਧਾੜ ਬੇਲੀ।
ਉਹਦੇ ਉਲਟ ਜਿਹੀ ਘਟੀ ਹਮਾਇਤ ਜਾਂਦੀ,
ਪੈਂਦਾ ਲੱਗਦਾ ਈ ਉਹਨਾਂ ਵਿੱਚ ਪਾੜ ਬੇਲੀ।
ਸਮੱਰਥਕ ਮੁੜ ਕੇ ਟਰੰਪ ਵੱਲ ਜੁੜਨ ਲੱਗੇ,
ਬਣਾ ਗਿਆ ਲੱਗਦਾ ਈ ਫੇਰ ਜੁਗਾੜ ਬੇਲੀ।
ਛਿੜੀ ਚਰਚਾ ਕਿ ਵਧੀ ਗਿਆ ਇੰਜ ਜੇਕਰ,
ਦੇਊ ਇਹ ਕਈਆਂ ਨੂੰ ਜੜ੍ਹੋਂ ਉਖਾੜ ਬੇਲੀ।
ਕੱਟੜਪੰਥੀਆਂ ਦਾ ਹੁੰਦਾ ਪਿਆ ਬੋਲ-ਬਾਲਾ,
ਹਰ ਇੱਕ ਦੇਸ਼ ਵਿੱਚ ਰਹੇ ਆ ਬੜ੍ਹਕ ਬੇਲੀ।
ਜਿਉਂ ਜਿਉਂ ਵਧੀ ਜਾਵੇ ਧਾੜ ਕੱਟੜਤਾ ਦੀ,
ਕਾਲਜਾ ਕਈਆਂ ਦਾ ਰਿਹਾ ਹੈ ਧੜਕ ਬੇਲੀ।
-ਤੀਸ ਮਾਰ ਖਾਂ
ਜੂਨ 17, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -