Thursday, April 18, 2024

ਵਾਹਿਗੁਰੂ

spot_img
spot_img

ਡਾ: ਸੁਰਜੀਤ ਪਾਤਰ ‘ਸੁਖ਼ਨ ਦੇ ਵਾਰਿਸ ਸੱਯਦ ਵਾਰਿਸ ਸ਼ਾਹ’ ਸਨਮਾਨ ਨਾਲ ਸਨਮਾਨਿਤ; ਡਾ: ਲਖ਼ਵਿੰਦਰ ਜੌਹਲ, ਜਤਿੰਦਰ ਸਿੰਘ ਬਰਾੜ ਤੇ ਡਾ: ਸੁਮੇਲ ਸਿੰਘ ਸਿੱਧੂ ਦਾ ਵੀ ਕੀਤਾ ਸਨਮਾਨ

- Advertisement -

ਯੈੱਸ ਪੰਜਾਬ
ਅੰਮਿ੍ਤਸਰ, 03 ਅਕਤੂਬਰ, 2022 –
ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿ੍ਤਸਰ ਵਲੋਂ ਸੁਖਨ ਦੇ ਵਾਰਿਸ ਸੱਯਦ ਵਾਰਿਸ ਸ਼ਾਹ ਨੂੰ ਉਹਨਾਂ ਦੀ 300ਵੀਂ ਜਨਮ ਵਰੇ੍ਹਗੰਢ ਨੂੰ ਕੁੱਝ ਇਸ ਤਰ੍ਹਾਂ ਯਾਦ ਕੀਤਾ ਗਿਆ ਕਿ ਆਉਣ ਵਾਲੇ ਲੰਮੇਂ ਸਮੇਂ ਤੱਕ ਇਸ ਸਮਾਗਮ ਨੂੰ ਇਸ ਕਰਕੇ ਯਾਦ ਕੀਤਾ ਜਾਂਦਾ ਰਹੇਗਾ ਕਿ ਇਸ ਮੌਕੇ ਡਾ. ਸੁਮੇਲ ਸਿੰਘ ਸਿੱਧੂ ਨੇ ਕੁੱਝ ਅਜਿਹੀਆਂ ਚਰਚਾਵਾਂ ਨੂੰ ਜਨਮ ਦਿੱਤਾ ਹੈ ਕਿ ਜਿੰਨ੍ਹਾਂ ਤੇ ਅਕਾਦਮਿਕ ਖੇਤਰਾਂ ਵਿਚ ਚਰਚਾ ਹੁੰਦੀ ਰਹੇਗੀ ।

ਵਾਰਿਸ ਸ਼ਾਹ ਦੀ ਹੀਰ ਨੂੰ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਮੁੱਕਦਸ ਦੱਸਦਿਆਂ ਕਿ ਹੈ ਕਿ ਹੀਰ ਵਾਰਿਸ ਦੀ ਸਾਨੂੰ ਉਸ ਜਿੰਦਗੀ ਵੱਲ ਲੈ ਕੇ ਜਾਂਦੀ ਹੈ ।

ਜੋ ਪੰਜਾਬੀਆਂ ਦੀ ਅਸਲ ਜਿੰਦਗੀ ਹੈ ।ਨੇਹੁ ਅਤੇ ਸੁਰਤ ਦੀ ਸਾਂਝ ਵਿਚ ਆਏ ਵਿਗਾੜ ਦੇ ਵੱਖ-ਵੱਖ ਇਤਿਹਾਸਕ ਪੜਾਵਾਂ ਨੂੰ ਆਪਣੇ ਭਾਸ਼ਣ ਵਿਚ ਬਨਦਿਆਂ ਉਹਨਾਂ ਨੇ ਵਿਿਦਆਰਥੀਆਂ ਨੂੰ ਵਾਰਿਸ ਦੀ ਹੀਰ ਵੱਲ ਪਰਤਣ ਦਾ ਸੱਦਾ ਦਿੱਤਾ ਕਿ ਉਹ ਵਾਰਿਸ ਦੀਆਂ ਰਮਜਾਂ ਨੂੰ ਸਮਝਣ ਨਾ ਕਿ ਸਿਰਫ ਇਸ ਨੂੰ ਇਮਤਿਹਾਨੀ ਨਜਰੀਏ ਨਾਲ ਪੜ੍ਹਣ । ਉਹਨਾਂ ਨੇ ਕਿ ਹੀਰ ਕਦੇ ਸੰਪੂਰਣ ਨਹੀਂ ਹੋ ਸਕਦੀ ।ਇਸ ਨੂੰ ਇਕ ਵਾਰ ਨਹੀਂ ਸਗੋਂ ਹਜਾਰਾਂ ਵਾਰ ਪੜ੍ਹਣ ਦੀ ਜਰੂਰਤ ਹੈ ਤਾਂ ਹੀ ਅਸੀਂ ਹੀਰ ਅਤੇ ਰਾਂਝੇ ਵਾਲੀ ਨੇਹੁ ਅਤੇ ਸੁਰਤ ਦੀ ਅਵਸਥਾ ਨੂੰ ਸਮਝ ਸਕਦੇ ਹਾਂ ।

ਡਾ. ਸੁਮੇਲ ਸਿੰਘ ਸਿੱਧੂ ਨੇ ਹੀਰ ਵਾਰਿਸ ਤੋਂ ਲੈ ਕੇ ਸੁਰਜੀਤ ਪਾਤਰ ਤੱਕ ਦੀ ਸ਼ਾਇਰੀ ਦੇ ਵਰਤਮਾਨ ਹਲਾਤਾਂ ਤੱਕ ਦੀ ਇਸ ਅਵਸਥਾ ਨੂੰ ਵੱਖ-ਵੱਖ ਹਵਾਲਿਆਂ ਨਾਲ ਕਿਹਾ ਕਿ ਅੱਜ ਵਾਰਿਸ ਦੀ ਹੀਰ ਸਾਨੂੰ ਮੁੜ ਵਾਪਸ ਅਸਲ ਪੰਜਾਬ ਵੱਲ ਲੈ ਕੇ ਜਾਣਾ ਚਾਹੰੁਦੀ ਹੈ । ਇਸ ਤੋਂ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪਦਮ ਸ਼੍ਰੀ ਡਾ. ਸੁਰਜੀਤ ਪਾਤਰ ਨੂੰ ਵਾਰਿਸ ਸ਼ਾਹ ਸਨਮਾਨ ਨਾਲ ਨਵਾਜਿਆ ਗਿਆ ।ਇਸ ਸਮੇਂ ਉਹਨਾਂ ਦੇ ਨਾਲ ਸ਼੍ਰੋਮਣੀ ਨਾਟਕਕਾਰ ਜਤਿੰਦਰ ਸਿੰਘ ਬਰਾੜ, ਡਾ. ਲਖਵਿੰਦਰ ਸਿੰਘ ਜੌਹਲ ਨੂੰ ਫੁਲਕਾਰੀ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਤਿਆਰ ਕਾਫੀ ਟੇਬਲ ਬੁੱਕ ਦੇ ਕੇ ਸਨਮਾਨਿਤ ਕੀਤਾ ਗਿਆ ।

ਇਸ ਸਮੇਂ ਡਾ. ਸੁਰਜੀਤ ਪਾਤਰ ਨੇ ਪੰਜਾਬ ਦੀ ਧਰਤੀ ਨੂੰ ਦੁਨਿਆਂ ਦੀ ਸਭ ਤੋਂ ਵੱਧ ਗਾਉਣ ਵਾਲੀ ਧਰਤੀ ਦੱਸਦਿਆ ਕਿਹਾ ਕਿ ਪੰਜਾਬ ਉਸ ਫਲਸਫੇ ਦਾ ਨਾਂ ਹੈ ਜਿੱਥੇ ਸੁੱਚੀ ਸੋਚ ਦੇ ਦਰਿਆ ਵੱਗਦੇ ਹਨ । ਉਹਨਾਂ ਨੇ ਕਿਹਾ ਕਿ ਸੰਗੀਤ ਸੱਭ ਤੋਂ ਵੱਡਾ ਪ੍ਰਮਾਣ ਹੈ ਕਿ ਦੁਨਿਆ ਵਿਚ ਮਨੁੱਖ ਅੰਦਰੋ ਇੱਕ ਹੈ ਇਸ ਤੋਂ ਪਹਿਲਾਂ ਨਾਟਕਕਾਰ ਜਤਿੰਦਰ ਸਿੰਘ ਬਰਾੜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਹੀਰ ਵਾਰਿਸ ਸ਼ਾਹ ਅੱਜ ਵੀ ਚੜ੍ਹਦੇ ਅਤੇ ਲਹਿੰਦੇ ਪੰਜਾਬ ਨੂੰ ਆਪਸ ਵਿਚ ਜੋੜ ਰਹੀ ਹੈ ।

ਸੁਰ ਅਤੇ ਸ਼ਬਦਾਂ ਦੀ ਸਾਂਝ ਨੂੰ ਹੱਦਾਂ ਅਤੇ ਸਰਹੱਦਾਂ ਤੋਂ ਪਾਰ ਲੈ ਕੇ ਜਾਣ ਦੀ ਸਮਰਥਾ ਰੱਖਣ ਵਾਲੀ ਸਾਡੀ ਭਾਈਚਾਰਕ ਸਾਂਝ ਨੂੰ ਜਿਂਊਦਾ ਰਹਿਣਾ ਚਾਹਿਦਾ ਹੈ । ਉਹਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਇਸ ਸਮਾਗਮ ਲਈ ਉਪਰਾਲਾ ਕਰਨ ਤੇ ਜਿੱਥੇ ਵਧਾਈਆਂ ਦਿੱਤੀਆਂ ਉੱਥੇ ਉਹਨਾਂ ਨੇ ਇਹ ਵੀ ਕਿਹਾ ਕਿ ਮਨੁੱਖ ਦੀ ਪਛਾਣ ਸੋਚ ਨਾਲ ਹੀ ਹੈ ।

ਯੂਨੀਵਰਸਿਟੀ ਪੰਜਾਬ ਦੀ ਸੋਚ ਨੂੰ ਅੱਗੇ ਲੈ ਕੇ ਜਾਣ ਦਾ ਕੰਮ ਕਰ ਰਹੀ ਹੈ ਇਸ ਮੌਕੇ ਡਾ. ਲਖਵਿੰਦਰ ਜੋਹਲ ਵਲੌਂ ਵਾਰਿਸ ਸ਼ਾਹ ਦੇ ਜਨਮ ਵਰੇ੍ਹਗੰਢ ਦੀ ਤੀਜੀ ਸ਼ਤਾਬਦੀ ਤੇ ਉਲੀਕੇ ਗਏ ਪ੍ਰੋਗ੍ਰਾਮਾਂ ਤੋਂ ਜਿੱਥੇ ਜਾਣੂ ਕਰਵਾਇਆ ਉੱਥੇ ਉਹਨਾਂ ਨੇ ਇਹ ਵੀ ਕਿਹਾ ਕਿ ਹੀਰ ਵਾਰਿਸ ਸ਼ਾਹ ਦਾ ਕਿੱਸਾ ਹੀ ਨਹੀਂ ਹੈ ਸਗੋਂ ਇਹ ਇੱਕ ਅਠਾਰਵੀਂ ਸਦੀਂ ਦਾ ਉਹ ਇਤਿਹਾਸਿਕ, ਸਭਿਆਚਾਰਕ,ਧਾਰਮਿਕ, ਸਮਾਜਿਕ, ਭੂਗੋਲਿਕ ਅਤੇ ਭਾਸ਼ਾਈ ਦਸਤਾਵੇਜ ਹੈ ਜੋ ਆਉਣ ਵਾਲੀਆਂ ਕਈ ਸਦੀਆਂ ਤੱਕ ਪ੍ਰਭਾਵਿਤ ਕਰਦਾ ਰਹੇਗਾ ।

ਉਹਨਾਂ ਕਿਹਾ ਕਿ ਅੱਜ ਵੀ ਜਿਸ ਤਰ੍ਹਾਂ ਦੇ ਮਾਨਵਵਾਦੀ ਸਮਾਜ ਸਿਰਜਣ ਦੀ ਲੋੜ ਤੇ ਜੋਰ ਦਿੱਤਾ ਜਾ ਰਿਹਾ ਹੈ ਦੇ ਲਈ ਸੁੱਚਜੀ ਅਗਵਾਈ ਦੇਣ ਦੇ ਸਮੱਰਥ ਹੈ ।ਉਹਨਾਂ ਨੇ ਕਿਹਾ ਕਿ ਅੱਜ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੀਤੀ ਗਈ ਪਹਿਲ ਇਸ ਕਾਰਜ ਨੂੰ ਅੱਗੇ ਲੈ ਕੇ ਜਾਣ ਵਿਚ ਇਤਿਹਾਸਿਕ ਰੋਲ ਅਦਾ ਕਰੇਗੀ ।ਸੁਖਨ ਦੇ ਵਾਰਿਸ ਸੱਯਦ ਵਾਰਿਸ ਸ਼ਾਹ ਦੀ 300ਵੀਂ ਜਨਮ ਵਰੇ੍ਹਗੰਢ ਦੇ ਸਮਾਗਮ ਦਾ ਆਗਾਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਦੀ ਵਿਿਦਆਰਥਣ ਨੇ ਵਾਰਿਸ ਸ਼ਾਹ ਦੇ ਕਲਾਮ ਨੂੰ ਗਾ ਕੇ ਕੀਤਾ ।

ਦੇਰ ਸ਼ਾਮ ਤੱਕ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਵੱਲੋਂ ਵਾਰਿਸ ਸ਼ਾਹ ਦੀ ਹੀਰ ਦੇ ਸੌ ਤੋਂ ਵੱਧ ਬੰਦਾਂ ਨੂੰ ਗਾ ਕੇ ਪੇਸ਼ ਕੀਤਾ ਗਿਆ ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਜਸਪਾਲ ਸਿੰਘ ਸੰਧੂ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਉੱਥੇ ਡੀਨ ਅਕਾਦਮਿਕ ਮਾਮਲੇ ਸਰਬਜੋਤ ਸਿੰਘ ਬਹਿਲ, ਡੀਨ ਵਿਿਦਆਰਥੀ ਭਲਾਈ ਅਨੀਸ਼ ਦੁਆ ਨੇ ਮਹਿਮਾਨਾਂ ਨੂੰ ਫੁੱਲਾਂ ਦੇ ਗੁਲਦੱਸਤੇ ਦੇ ਕੇ ਸਵਾਗਤ ਕੀਤਾ ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦਸ਼ਮੇਸ਼ ਆਡੀਟੋਰੀਅਮ ਜੋ ਗਿੱਧੇ ਅਤੇ ਭੰਗੜੇ ਤੇ ਨੱਚ ਉੱਠਦਾ ਹੈ ਅੱਜ ਹੀਰ ਵਾਰਿਸ ਦੀ ਗੱਲ ਸੁਣਨ ਲਈ ਸੁੰਨ ਵੀ ਹੋ ਸਕਦਾ ਹੈ ਦਾ ਪ੍ਰਣਾਮ ਦਿੱਤਾ ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

- Advertisement -

ਸਿੱਖ ਜਗ਼ਤ

ਗੁਰਜੀਤ ਔਜਲਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖ਼ੇ ਮੱਥਾ ਟੇਕਿਆ, ਵਾਹਿਗੁਰੂ ਦਾ ਅਸ਼ੀਰਵਾਦ ਲੈ ਕੇ ਸ਼ੁਰੂ ਕੀਤਾ ਚੋਣ ਪ੍ਰਚਾਰ

ਯੈੱਸ ਪੰਜਾਬ ਅੰੰਮਿ੍ਤਸਰ, 17 ਅਪ੍ਰੈਲ, 2024 ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ। ਉਨ੍ਹਾਂ ਗੁਰੂ ਘਰ...

ਸਟਾਕਟਨ ਕੈਲੀਫ਼ੋਰਨੀਆ ਦੇ ਗੁਰਦੁਆਰਾ ਸਾਹਿਬ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਹੁਸਨ ਲੜੋਆ ਬੰਗਾ ਸੈਕਰਾਮੈਂਟੋ, ਕੈਲੀਫੋਰਨੀਆ, 14 ਅਪ੍ਰੈਲ , 2024 ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਦਰੀ ਬਾਬਿਆਂ ਦੀ ਇਤਿਹਾਸਿਕ ਧਰਤੀ ਸਟਾਕਟਨ ਕੈਲੀਫੋਰਨੀਆ ਵਿਖੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ,...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,201FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...