- Advertisement -
ਅੱਜ-ਨਾਮਾ
ਡਾਢਾ ਦਿੱਲੀ ਦਾ ਸ਼ਹਿਰ ਹੈ ਫੇਰ ਫਸਿਆ,
ਆਈ ਮੁੜ ਕੇ ਕੋਰੋਨਾ ਦੀ ਲਹਿਰ ਮੀਆਂ।
ਵਧ ਗਏ ਕੇਸ ਤੇ ਮੌਤਾਂ ਦੀ ਲਾਈਨ ਲੱਗੀ,
ਆਖਣ ਲੋਕ ਫਿਰ ਮੱਚਿਆ ਕਹਿਰ ਮੀਆਂ।
ਹਸਪਤਾਲਾਂ ਦੇ ਵਿੱਚ ਨਹੀਂ ਬੈੱਡ ਮਿਲਦਾ,
ਖਾਣ-ਪੀਣ ਪਿਆ ਲੱਗਦਾ ਜ਼ਹਿਰ ਮੀਆਂ।
ਏਨੀ ਔਕੜ ਦੇ ਵਿੱਚ ਹੈ ਸ਼ਹਿਰ ਫਸਿਆ,
ਰਾਜਸੀ ਰੱਫੜ ਨਾ ਰਹੇ ਈ ਠਹਿਰ ਮੀਆਂ।
ਕੋਈ ਤਾਂ ਮੁੱਦਾ ਹੈ ਧਾਰਮਿਕ ਚੁੱਕ ਤੁਰਦਾ,
ਭੀੜਾਂ ਲਾਉਣ ਦੀ ਖੁੱਲ੍ਹ ਰਿਹਾ ਮੰਗ ਮੀਆਂ।
ਕੋਈ ਕਰਨ ਲਈ ਕਰੇ ਪਿਆ ਰਾਜਨੀਤੀ,
ਵਿਹਲੇ ਬਹਿਣ ਤੋਂ ਪਿਆ ਈ ਤੰਗ ਮੀਆਂ।
-ਤੀਸ ਮਾਰ ਖਾਂ
ਨਵੰਬਰ 20, 2020
- Advertisement -