ਅੱਜ-ਨਾਮਾ
ਠੁਰ-ਠੁਰ ਲੱਗੀ ਅਜੀਬ ਜਿਹੀ ਹੋਣ ਬੇਲੀ,
ਕਰਦੀ ਪਹੀਏ ਪਈ ਧੁੰਦ ਆ ਜਾਮ ਬੇਲੀ।
ਅਟਕੇ ਸੜਕ`ਤੇ ਲੋਕ ਆ ਗੱਡੀਆਂ ਵਿੱਚ,
ਇਹੀਉ ਨਜ਼ਰ ਪੈਂਦਾ ਸੁਬਹਾ ਸ਼ਾਮ ਬੇਲੀ।
ਘਰ ਦੇ ਜੀਆਂ ਦੀ ਟੰਗੀ ਆ ਜਾਨ ਰਹਿੰਦੀ,
ਦਿਲਾਂ ਵਿੱਚ ਹੁੰਦੇ ਨੇ ਫਿਕਰ ਤਮਾਮ ਬੇਲੀ।
ਇਕੱਲੇ ਦੁਕੱਲੇ ਪਰਵਾਰ ਦੀ ਬਾਤ ਕਾਹਨੂੰ,
ਏਹੀ ਫਿਕਰ ਬੱਸ ਘਰਾਂ ਵਿੱਚ ਆਮ ਬੇਲੀ।
ਜਾਉ ਸਦਕੇ ਫਿਰ ਵੀ ਉਨ੍ਹਾਂ ਸ਼ੋਹਦਿਆਂ ਦੇ,
ਜਿਹੜੇ ਇਸ ਵਕਤ ਨੂੰ ਨਹੀਂ ਪਛਾਣਦੇ ਈ।
ਸਟੰਟ ਕਰਨ ਦੇ ਬਾਅਦ ਜਦ ਕਹਿਰ ਬੀਤੇ,
ਪਿਛਲੇ ਟੱਬਰ ਦਾ ਦਰਦ ਨਹੀਂ ਜਾਣਦੇ ਈ।
-ਤੀਸ ਮਾਰ ਖਾਂ
January 1, 2025