- Advertisement -
ਅੱਜ-ਨਾਮਾ
ਟੱਕਰ ਦਿੱਲੀ ਵਿੱਚ ਚੱਲਦੀ ਸਦਾ ਰਹਿੰਦੀ,
ਝਗੜਾ ਕੇਂਦਰ ਦੇ ਨਾਲ ਪਿਆ ਰਹੇ ਬੇਲੀ।
ਕੇਜਰੀਵਾਲ ਕੋਈ ਫਾਈਲ ਵੀ ਭੇਜਦਾ ਤਾਂ,
ਕੇਂਦਰ ਵਾਹ ਲੱਗਦੀ ਹਾਂ ਨਹੀਂ ਕਹੇ ਬੇਲੀ।
ਕੇਂਦਰ ਵਾਲੇ ਜੇ ਨਵਾਂ ਕੁਝ ਕਦਮ ਚੁੱਕਣ,
ਕੇਜਰੀਵਾਲ ਵੀ ਉਹਨੂੰ ਨਹੀਂ ਸਹੇ ਬੇਲੀ।
ਦਿੱਲੀ-ਕੇਂਦਰ ਦੀ ਚੱਲੀ ਜਾਏ ਖਹਿਬਾਜ਼ੀ,
ਕੋਈ ਵੀ ਦੂਜੇ ਦੇ ਲਾਗੇ ਨਹੀਂ ਬਹੇ ਬੇਲੀ।
ਚਾਹੁੰਦੇ ਲੋਕੀਂ ਕਿ ਕੰਮ ਕੋਈ ਸਿਰੇ ਪਹੁੰਚੇ,
ਅੜਿੱਕੇ ਰਾਹਾਂ ਦੇ ਗਿਣੇ ਨਹੀਂ ਜਾਣ ਬੇਲੀ।
ਜੜ੍ਹੀਂ ਬਹਿ ਗਿਆ ਲੋਕਾਂ ਦੇ ਲੋਕ-ਤੰਤਰ,
ਜਨਤਕ ਹਿੱਤਾਂ ਦਾ ਹੋ ਗਿਆ ਘਾਣ ਬੇਲੀ।
-ਤੀਸ ਮਾਰ ਖਾਂ
ਜੂਨ 18, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -