Friday, March 29, 2024

ਵਾਹਿਗੁਰੂ

spot_img
spot_img

ਟ੍ਰਾਈਡੈਂਟ ਨੇ ਕਾਰੋਬਾਰ ਪ੍ਰਬੰਧਨ ਨੂੰ ਮਜ਼ਬੂਤ ਬਣਾਉਣ ਲਈ ਆਪਣੇ ਨਿਰਦੇਸ਼ਕ ਮੰਡਲ ਦੇ ਅਧਾਰ ਨੂੰ ਵਧਾਉਣ ਦਾ ਐਲਾਨ ਕੀਤਾ

- Advertisement -

ਯੈੱਸ ਪੰਜਾਬ
ਚੰਡੀਗੜ੍ਹ/ਲੁਧਿਆਣਾ, 9 ਅਗਸਤ, 2022:
ਟ੍ਰਾਈਡੈਂਟ ਲਿਮਟਿਡ ਨੇ ਐਲਾਨ ਕੀਤਾ ਹੈ ਕਿ ਇਸਦੇ ਸੰਸਥਾਪਕ ਅਤੇ ਚੇਅਰਮੈਨ ਨੇ ਲਗਾਤਾਰ ਸਿਹਤ ਨਾਲ ਸਬੰਧਤ ਮੁੱਦਿਆਂ ਅਤੇ ਪਰਿਵਾਰਕ ਰੁਝੇਵਿਆਂ ਕਾਰਨ ਕੰਪਨੀ ਦੇ ਡਾਇਰੈਕਟਰ ਅਤੇ ਗੈਰ ਕਾਰਜਕਾਰੀ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਬੋਰਡ ਦੇ ਸਾਹਮਣੇ ਆਪਣਾ ਪ੍ਰਗਟਾਵਾ ਕੀਤਾ ਹੈ।

ਸ੍ਰੀ ਰਾਜਿੰਦਰ ਗੁਪਤਾ ਵਲੋਂ ਟ੍ਰਾਈਡੈਂਟ ਲਿਮਟਿਡ ਦੇ ਚੇਅਰਮੈਨ ਦੇ ਫਰਜ਼ਾਂ ਤੋਂ ਉਨ੍ਹਾਂ ਨੂੰ ਮੁਕਤ ਕਰਨ ਲਈ ਕੀਤੀ ਬੇਨਤੀ ਦਾ ਸਨਮਾਨ ਕਰਦੇ ਹੋਏ, ਬੋਰਡ ਕੰਪਨੀ ਦੇ ਨਿਰਮਾਣ ਵਿਚ ਸੰਸਥਾਪਕ ਦੇ ਵਿਲੱਖਣ ਯੋਗਦਾਨ ਦੀ ਸ਼ਲਾਘਾ ਕਰਦਾ ਹੈ ਅਤੇ ਸਿਹਤ ਸੰਭਾਲ ਅਤੇ ਪਰਿਵਾਰਕ ਰੁਝੇਵਿਆਂ ਨੂੰ ਤਰਜੀਹ ਦੇਣ ਦੇ ਫੈਸਲੇ ਨੂੰ ਮਾਨਤਾ ਦਿੰਦਾ ਹੈ।

ਅਹੁਦਾ ਛੱਡਣ ਦੀ ਇੱਛਾ ਜ਼ਾਹਰ ਕਰਦੇ ਹੋਏ ਸ੍ਰੀ ਰਾਜਿੰਦਰ ਗੁਪਤਾ ਨੇ ਕਿਹਾ ਕਿ ਟ੍ਰਾਈਡੈਂਟ ਲਿਮਟਿਡ ਵਿਚ ਤਿੰਨ ਦਹਾਕਿਆਂ ਤੋਂ ਵੱਧ ਸੇਵਾ ਕਰਨ ਤੋਂ ਬਾਅਦ ਮੈਂ ਬੋਰਡ ਆਫ ਡਾਇਰੈਕਟਰਜ਼ ਨੂੰ ਕਿਹਾ ਹੈ ਕਿ ਉਹ ਮੈਨੂੰ ਰਾਹਤ ਦੇਣ ਅਤੇ ਮੇਰੀ ਸਮੁੱਚੀ ਸਿਹਤ ਅਤੇ ਤੰਦਰੁਸਤੀ ਨੂੰ ਤਰਜੀਹ ਦੇਣ ਦੇ ਮੇਰੇ ਫੈਸਲੇ ਦਾ ਸਮਰਥਨ ਕਰਨ ਲਈ ਬੇਨਤੀ ਕੀਤੀ ਹੈ। ਮੇਰੀ ਸਰੀਰਕ ਅਤੇ ਭਾਵਨਾਤਮਕ ਸਿਹਤ ਨੂੰ ਦੁਬਾਰਾ ਬਣਾਉਣ ਲਈ ਮੇਰਾ ਪਰਿਵਾਰ ਵੀ ਮੇਰੇ ਨਾਲ ਹੋਵੇਗਾ।

ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦਿੰਦੇ ਹੋਏ ਸ੍ਰੀ ਗੁਪਤਾ ਨੇ ਪਿਛਲੇ ਤਿੰਨ ਦਹਾਕਿਆਂ ਤੋਂ ਉਨ੍ਹਾਂ ਦਾ ਸਮਰਥਨ ਕਰਨ ਅਤੇ ਟ੍ਰਾਈਡੈਂਟ ਲਿਮਟਿਡ ਬਣਾਉਣ ਲਈ ਉਨ੍ਹਾਂ ’ਤੇ ਭਰੋਸਾ ਕਰਨ ਲਈ ਬੋਰਡ ਅਤੇ ਸ਼ੇਅਰਧਾਰਕਾਂ ਦਾ ਧੰਨਵਾਦ ਕੀਤਾ। ਉਨ੍ਹਾ ਨੇ ਕਿਹਾ ਕਿ ਮੈਨੂੰ ਉਮੀਦ ਹੈ ਕਿ ਜਦੋਂ ਮੈਂ ਆਪਣੀ ਸਰੀਰਕ ਅਤੇ ਭਾਵਨਾਤਮਕ ਤੰਦਰੁਸਤੀ ਮੁੜ ਹਾਸਲ ਲਵਾਂਗਾ ਤਾਂ ਮੈਂ ਦੁਬਾਰਾ ਸੇਵਾ ਕਰਨ ਦੇ ਯੋਗ ਹੋ ਜਾਵਾਂਗਾ ।

ਮੈਂ ਇੱਕ ਵਾਰ ਫਿਰ ਨਿਮਨ ਹਿਰਦੇ ਨਾਲ ਅਤੇ ਕੁਝ ਭਾਵਨਾਤਮਕ ਸਾਲਾਂ ਦੀਆਂ ਯਾਦਾਂ ਦੇ ਨਾਲ ਧੰਨਵਾਦ ਕਰਦਾ ਹਾਂ, ਜਿਸ ਦੌਰਾਨ ਟੀਮ ਵਰਕ ਅਤੇ ਬੇਮਿਸਾਲ ਦ੍ਰਿੜਤਾ ਨਾਲ ਅਸੀਂ ਬਹੁਤ ਸਾਰੀਆਂ ਚੁਣੌਤੀਆਂ ਨੂੰ ਪਾਰ ਕੀਤਾ ਅਤੇ ਇਸ ਵਿਲੱਖਣ ਯਾਤਰਾ ਨੂੰ ਦੁਨੀਆ ਨੇ ਦੇਖਿਆ । ਅਸੀਂ ਮਿਲ ਕੇ ਟ੍ਰਾਈਡੈਂਟ ਨੂੰ ਬਣਾਇਆ ਅਤੇ ਇਸਨੂੰ ਵਿਸ਼ਵ ਦੇ ਨਕਸ਼ੇ ਤੇ ਲੈ ਕੇ ਆਏ । ਅਸੀਂ ਦੇਸ਼ ਦੇ ਵਿਕਾਸ ਅਤੇ ਖੁਸ਼ਹਾਲੀ ਵਿੱਚ ਸ਼ਾਨਦਾਰ ਯੋਗਦਾਨ ਪਾਇਆ ਹੈ ਅਤੇ ਹੁਣ ਨਵੇਂ ਪੇਸ਼ੇਵਰ ਬੋਰਡ ਵਿੱਚ, ਮੈਨੂੰ ਭਰੋਸਾ ਹੈ ਕਿ ਟ੍ਰਾਈਡੈਂਟ ਆਉਣ ਵਾਲੇ ਸਮੇਂ ਵਿੱਚ ਹੋਰ ਉਚਾਈਆਂ ਨੂੰ ਸਰ ਕਰੇਗਾ।

ਬੋਰਡ ਅਤੇ ਨਾਮਜ਼ਦਗੀਆਂ ਅਤੇ ਮਿਹਨਤਾਨਾ ਕਮੇਟੀ ਨੇ ਅੱਜ ਵਿਆਪਕ ਆਧਾਰ ਨੂੰ ਪ੍ਰਵਾਨਗੀ ਦਿੱਤੀ ਅਤੇ ਬੋਰਡ ਵਿਚ ਦੋ ਸੁਤੰਤਰ ਨਿਰਦੇਸ਼ਕਾਂ, ਇਕ ਗੈਰ ਸੁਤੰਤਰ ਨਿਰਦੇਸ਼ਕ ਅਤੇ ਪੰਜ ਪ੍ਰੋਫੈਸ਼ਨਲ ਮੈਨੇਜਿੰਗ ਡਾਇਰੈਕਟਰਾਂ ਨੂੰ ਸ਼ਾਮਲ ਕਰਕੇ ਕੰਪਨੀ ਦੇ ਮੌਜੂਦਾ ਬੋਰਡ ਆਫ ਡਾਇਰੈਕਟਰਜ਼ ਦਾ ਪੁਨਰਗਠਨ ਕੀਤਾ । ਇਹ ਰਣਨੀਤਕ ਕਦਮ ਕੰਪਨੀ ਦੇ ਵਿਕਾਸ ਦੀ ਗਤੀ ਨੂੰ ਤੇਜ਼ ਕਰੇਗਾ, ਕੰਪਨੀ ਨੂੰ ਤੇਜ਼ੀ ਨਾਲ ਵਿਕਾਸ ਵੱਲ ਵਧਾਏਗਾ, ਨਤੀਜੇ ਵਜੋਂ ਸ਼ੇਅਰ ਧਾਰਕਾਂ ਲਈ ਮੁੱਲ ਦਾ ਵਾਧਾ ਵਧੇਗਾ।

ਬੋਰਡ ਨੂੰ ਵਪਾਰਕ ਵਰਟੀਕਲ ਜਿਵੇਂ ਕਿ ਬੈਡ ਲਿਨਨ, ਬਾਥ ਲਿਨਨ, ਧਾਗਾ, ਕਾਗਜ਼ ਅਤੇ ਰਸਾਇਣਾਂ ਦੇ ਨਾਲ ਬਿਹਤਰ ਪ੍ਰਬੰਧਨ ਬੁਨਿਆਦੀ ਢਾਂਚੇ ਦੇ ਅਧਾਰ ’ਤੇ ਵਿਆਪਕ ਕੀਤਾ ਗਿਆ ਹੈ। ਹਰੇਕ ਕਾਰੋਬਾਰ ਲਈ ਕਾਰੋਬਾਰ ਅਨੁਸਾਰ ਕੇਪੀਆਈ ਅਤੇ ਸੰਤੁਲਿਤ ਸਕੋਰ ਕਾਰਡ ਬੀਐਸੀ ਹੋਣਗੇ ਜੋ ਕਾਰੋਬਾਰਾਂ ਨੂੰ ਸੁਤੰਤਰ ਤੌਰ ’ਤੇ ਪ੍ਰਗਤੀਸ਼ੀਲ ਅਤੇ ਲਾਭਦਾਇਕ ਬਣਨ ਲਈ ਸ਼ਕਤੀ ਪ੍ਰਦਾਨ ਕਰਨਗੇ, ਜੋ ਬਦਲੇ ਵਿਚ ਕੰਪਨੀ ਦੇ ਸਮੁੱਚੇ ਵਿਕਾਸ ਵੱਲ ਅਗਵਾਈ ਕਰਨਗੇ।

ਸ੍ਰੀ ਗੁਪਤਾ ਨੇ ਪੁਨਰਗਠਿਤ ਬੋਰਡ ਦਾ ਤਹਿ ਦਿਲੋਂ ਸਵਾਗਤ ਕੀਤਾ ਅਤੇ ਮੈਂਬਰਾਂ ਨੂੰ ਕੰਪਨੀ ਨੂੰ ਹੋਰ ਉਚਾਈਆਂ ’ਤੇ ਲਿਜਾਣ ਲਈ ਉਤਸ਼ਾਹਿਤ ਕੀਤਾ। ਉਹਨਾਂ ਕਿਹਾ ਕਿ ਕੰਪਨੀ ਦੇ ਬੋਰਡ ਆਫ ਡਾਇਰੈਕਟਰਜ਼ ਦੇ ਪੁਨਰਗਠਨ ਨੂੰ ਧਿਆਨ ਵਿਚ ਰੱਖਦੇ ਹੋਏ, ਮੈਨੂੰ ਭਰੋਸਾ ਹੈ ਕਿ ਕੰਪਨੀ ਅਨੁਭਵੀ ਲੋਕਾਂ ਦੇ ਹੱਥਾਂ ਵਿਚ ਹੈ ਅਤੇ ਕਾਰਜਕਾਰੀ ਅਤੇ ਸੁਤੰਤਰ ਨਿਰਦੇਸ਼ਕਾਂ ਦੇ ਵਧੀਆ ਮਿਸ਼ਰਣ ਦੇ ਨਾਲ ਹੁਨਰਮੰਦ ਨਿਰਦੇਸ਼ਕਾਂ ਦੇ ਹੇਠ ਕੰਪਨੀ ਚੰਗੀ ਤਰ੍ਹਾਂ ਤਿਆਰ ਹੈ ਅਤੇ ਮੈਂ ਟ੍ਰਾਈਡੈਂਟ ਲਿਮਟਿਡ ਦੀ ਲਗਾਤਾਰ ਸਫਲਤਾ ਬਾਰੇ ਸੁਣਨ ਦੀ ਉਮੀਦ ਕਰਦਾ ਹਾਂ।

ਬੋਰਡ ਨੇ 9 ਅਗਸਤ, 2022 ਤੋਂ ਲਾਗੂ ਹੋਣ ਵਾਲੀ ਨਾਮਜ਼ਦਗੀ ਅਤੇ ਮਿਹਨਤਾਨੇ ਕਮੇਟੀ ਦੀਆਂ ਸਿਫਾਰਸ਼ਾਂ ਦੇ ਅਧਾਰ ’ਤੇ ਕੰਪਨੀ ਦੇ ਬੋਰਡ ਆਫ ਡਾਇਰੈਕਟਰਜ਼ ਲਈ ਹੇਠ ਲਿਖੀਆਂ ਨਿਯੁਕਤੀਆਂ ’ਤੇ ਵਿਚਾਰ ਕੀਤਾ ਅਤੇ ਮਨਜੂਰੀ ਦਿੱਤੀ ਹੈ।

ਸੁਤੰਤਰ ਨਿਰਦੇਸ਼ਕ
* ਪ੍ਰੋ. ਰਾਜੀਵ ਆਹੂਜਾ, ਸੁਤੰਤਰ ਨਿਰਦੇਸ਼ਕ ਵਜੋਂ ਨਿਯੁਕਤੀ

* ਸ਼੍ਰੀ ਰਾਜ ਕਮਲ ਨੂੰ ਸੁਤੰਤਰ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ

ਪ੍ਰਬੰਧ ਨਿਦੇਸ਼ਕ
* ਸ਼੍ਰੀ ਸਵਪਨ ਨਾਥ ਦੀ ਬਾਥ ਲਿਨਨ ਕਾਰੋਬਾਰ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਨਿਯੁਕਤੀ

* ਬੈੱਡ ਲਿਨਨ ਕਾਰੋਬਾਰ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਸ਼੍ਰੀ ਕਮਲ ਗਾਬਾ ਦੀ ਨਿਯੁਕਤੀ

* ਸ਼੍ਰੀ ਕਵੀਸ਼ ਢਾਂਡਾ ਦੀ ਯਾਰਨ ਬਿਜ਼ਨਸ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਨਿਯੁਕਤੀ

* ਸ਼੍ਰੀ ਨਵੀਨ ਜਿੰਦਲ ਦੀ ਪੇਪਰ, ਕੈਮੀਕਲਜ਼ ਅਤੇ ਐਨਰਜੀ ਬਿਜ਼ਨਸ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਨਿਯੁਕਤੀ

* ਸ਼੍ਰੀ ਪ੍ਰਦੀਪ ਕੁਮਾਰ ਮਾਰਕੰਡੇ ਦੀ ਵਿਕਾਸ ਅਤੇ ਪ੍ਰੋਜੈਕਟਾਂ ਦੇ ਮੈਨੇਜਿੰਗ ਡਾਇਰੈਕਟਰ ਵਜੋਂ ਨਿਯੁਕਤੀ

ਗੈਰ-ਕਾਰਜਕਾਰੀ ਗੈਰ-ਸੁਤੰਤਰ ਨਿਰਦੇਸ਼ਕ
* ਸ਼੍ਰੀ ਕਪਿਲ ਘੋਰਸ ਦੀ ਗੈਰ-ਕਾਰਜਕਾਰੀ ਗੈਰ-ਸੁਤੰਤਰ ਨਿਰਦੇਸ਼ਕ ਵਜੋਂ ਨਿਯੁਕਤੀ

ਕੰਪਨੀ ਦੇ ਹਿਤਥਾਰਾਕਾਂ ਦੇ ਕੀਮਤੀ ਤਜ਼ਰਬੇ, ਵਿਸਤ੍ਰਿਤ ਗਿਆਨ ਅਤੇ ਸਾਬਤ ਹੋਏ ਟਰੈਕ ਰਿਕਾਰਡ ਨੂੰ ਮਾਨਤਾ ਦਿੰਦੇ ਹੋਏ, ਬੋਰਡ ਆਫ਼ ਡਾਇਰੈਕਟਰਜ਼ ਨੇ ਸ਼੍ਰੀ ਰਜਿੰਦਰ ਗੁਪਤਾ ਨੂੰ ਬੋਰਡ ਦੀ ਸਲਾਹਕਾਰ ਭੂਮਿਕਾ ਵਿੱਚ ਕੰਪਨੀ ਨਾਲ ਨਿਰੰਤਰ ਸਹਿਯੋਗ ਲਈ ਬੇਨਤੀ ਕੀਤੀ। ਸ਼੍ਰੀ ਗੁਪਤਾ ਨੇ ਲਗਾਤਾਰ ਸਲਾਹ ਅਤੇ ਮਾਰਗਦਰਸ਼ਨ ਲਈ ਬੋਰਡ ਦੀ ਬੇਨਤੀ ਨੂੰ ਸਵੀਕਾਰ ਕਰ ਲਿਆ। ਨਾਮਜ਼ਦਗੀ ਅਤੇ ਮਿਹਨਤਾਨਾ ਕਮੇਟੀ ਦੀਆਂ ਸਿਫ਼ਾਰਸ਼ਾਂ ਦੇ ਨਾਲ, ਬੋਰਡ ਨੇ ਸ਼੍ਰੀ ਰਜਿੰਦਰ ਗੁਪਤਾ ਨੂੰ 9 ਅਗਸਤ, 2022 ਤੋਂ ਕੰਪਨੀ ਦਾ “ਚੇਅਰਮੈਨ ਐਮਰੀਟਸ” ਨਿਯੁਕਤ ਕੀਤਾ ਹੈ।

ਇਸ ਨਵੀਂ ਭੂਮਿਕਾ ਵਿੱਚ, ਸ਼੍ਰੀ ਰਜਿੰਦਰ ਗੁਪਤਾ ਹੋਰ ਮਾਮਲਿਆਂ ਦੇ ਨਾਲ-ਨਾਲ ਰਣਨੀਤੀ, ਨਵੇਂ ਕਾਰੋਬਾਰੀ ਮੌਕਿਆਂ ਅਤੇ ਕਾਰਪੋਰੇਟ ਗਵਰਨੈਂਸ ਨਾਲ ਸਬੰਧਤ ਮਾਮਲਿਆਂ ‘ਤੇ ਬੋਰਡ ਅਤੇ ਪ੍ਰਬੰਧਨ ਨੂੰ ਮਾਰਗਦਰਸ਼ਨ ਅਤੇ ਸਹੀ ਸੋਚ ਪ੍ਰਦਾਨ ਕਰਨਗੇ ਅਤੇ ਕੰਪਨੀ ਦੇ ਅਕਸ ਅਤੇ ਬ੍ਰਾਂਡ ਇਕੁਇਟੀਨੂੰ ਬਣਾਉਣ ਲਈ ਅਪਣਾ ਯੋਗਦਾਨ ਦੇਣਾ ਜਾਰੀ ਰਖਾਂਗਾ ।

ਯੈੱਸ ਪੰਜਾਬ ਦੀਆਂ ਪੰਜਾਬੀ ਖ਼ਬਰਾਂ ਲਈ ਇੱਥੇ ਕਲਿੱਕ ਕਰਕੇ ਸਾਡਾ ਫ਼ੇਸਬੁੱਕ ਪੇਜ ਲਾਈਕ ਕਰੋ

- Advertisement -

ਸਿੱਖ ਜਗ਼ਤ

ਉੱਤਰਾਖੰਡ ਵਿੱਚ ਨਾਨਕ ਮਤਾ ਵਿਖ਼ੇ ਵੱਡੀ ਵਾਰਦਾਤ: ਕਾਰਸੇਵਾ ਮੁਖ਼ੀ ਬਾਬਾ ਤਰਸੇਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਯੈੱਸ ਪੰਜਾਬ ਊਧਮ ਸਿੰਘ ਨਗਰ, ਉੱਤਰਾਖ਼ੰਡ, 28 ਮਾਰਚ, 2024: ਉੱਤਰਾਖੰਡ ਵਿੱਚ ਸਥਿਤ ਇਤਹਾਸਕ ਸਥਾਨ ਗੁਰਦੁਆਰਾ ਗੁਰੂ ਨਾਨਕ ਮਤਾ ਦੀ ਕਾਰਸੇਵਾ ਵਿੱਚ ਲੱਗੇ ਬਾਬਾ ਤਰਸੇਮ ਦਾ ਵੀਰਵਾਰ ਸਵੇਰੇ ਉਨ੍ਹਾਂ ਦੇ ਡੇਰੇ ਵਿਖ਼ੇ...

ਸ੍ਰੀ ਦਰਬਾਰ ਸਾਹਿਬ ਲਈ ਹਰਮਨ ਫਿਨੋਕੇਮ ਲਿਮਟਿਡ ਵੱਲੋਂ 10 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ

ਯੈੱਸ ਪੰਜਾਬ ਅੰਮ੍ਰਿਤਸਰ, 25 ਮਾਰਚ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਪ੍ਰਗਟਾਉਂਦਿਆਂ ਹਰਮਨ ਫਿਨੋਕੇਮ ਲਿਮਟਿਡ ਕੰਪਨੀ ਮੁੰਬਈ ਵੱਲੋਂ 10 ਲੱਖ ਰੁਪਏ ਭੇਟ ਕੀਤੇ ਗਏ ਹਨ। ਸ੍ਰੀ ਦਰਬਾਰ...

ਮਨੋਰੰਜਨ

ਪੂਨਮ ਢਿੱਲੋਂ ਅਤੇ ਰਾਜ ਬੱਬਰ ਦੀ ‘ਏਕ ਕੋਰੀ ਪ੍ਰੇਮ ਕਥਾ’ 5 ਅਪ੍ਰੈਲ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 27 ਮਾਰਚ, 2024 ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ, ਆਉਣ ਵਾਲੀ ਫਿਲਮ "ਏਕ ਕੋਰੀ ਪ੍ਰੇਮ ਕਥਾ" ਲਈ ਬਹੁਤ-ਉਮੀਦ ਕੀਤੀ ਪ੍ਰੈਸ ਕਾਨਫਰੰਸ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਸੁਗੰਧ ਫਿਲਮਜ਼ ਅਤੇ ਕੇਨਿਲਵਰਥ ਫਿਲਮਜ਼ ਐੱਲਐੱਲਪੀ....

ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਸੁਣੇਹਾ ਹੋਵੇਗੀ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਤੇ ਅਦਿਤੀ ਸ਼ਰਮਾ ਦੀ ਪੰਜਾਬੀ ਫ਼ਿਲਮ ‘ਪ੍ਰਾਹੁਣਾ 2’

ਯੈੱਸ ਪੰਜਾਬ 20 ਮਾਰਚ, 2024 ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ ਕਰਦੀ ਹੋਈ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਵੱਡਾ ਸੁਨੇਹਾ ਵੀ ਦੇਵੇਗੀ। ਆਪਣੇ ਨਾਂ ‘ਤੇ ਬੇਸ਼ੱਕ ਇਹ...

ਪੰਜਾਬੀ ਫ਼ਿਲਮ ‘ਮਜਨੂੰ’ 22 ਮਾਰਚ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 19 ਮਾਰਚ, 2024 ਅੱਜ ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ "ਮਜਨੂੰ" ਦੇ ਕੇਂਦਰ ਦੀ ਸਟੇਜ 'ਤੇ ਆਉਣ 'ਤੇ ਅੱਜ ਇਕ ਸ਼ਾਨਦਾਰ ਪ੍ਰੈਸ ਕਾਨਫਰੰਸ ਨੇ ਜਲੰਧਰ ਦੇ ਹਾਲਾਂ ਨੂੰ ਰੌਸ਼ਨ ਕਰ ਦਿੱਤਾ। ਕਿਰਨ ਸ਼ੇਰਗਿੱਲ,...

ਸੋਸ਼ਲ ਮੀਡੀਆ

223,260FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...