- Advertisement -
ਅੱਜ-ਨਾਮਾ
ਟੀ ਵੀ ਚੈਨਲ ਤੋਂ ਆਖਦੀ ਸੁਣੀ ਐਂਕਰ,
ਕਹਿੰਦੀ ਚੀਨ ਵੱਲ ਚੌਕਸੀ ਬੜੀ ਭਾਈ।
ਜਿਹੜੀ ਉਨ੍ਹਾਂ ਨੇ ਓਧਰ ਪਈ ਫੌਜ ਲਾਈ,
ਉਸ ਤੋਂ ਬਹੁਤ ਹੈ ਸਾਡੀ ਵੀ ਖੜੀ ਭਾਈ।
ਨਾਲੇ ਪਾਕਿ ਵੱਲ ਬੀੜੇ ਹਨ ਟੈਂਕ-ਤੋਪਾਂ,
ਆਏ ਵਕਤ ਤੋਂ ਲਾਉਣਗੇ ਝੜੀ ਭਾਈ।
ਜਿੱਡੀ ਤਕੜੀ ਤਿਆਰੀ ਵਿੱਚ ਫੌਜ ਸਾਡੀ,
ਓਡੀ ਤਿਆਰੀ ਨਾ ਕਿਸੇ ਦੀ ਕੜੀ ਭਾਈ।
ਜਦੋਂ ਬਾਰਡਰ ਦੀ ਚਰਚਾ ਤੋਂ ਹੋਏ ਵਿਹਲੀ,
ਦੀਪਿਕਾ, ਰੀਆ ਦੀ ਛੋਹੇ ਫਿਰ ਗੱਲ ਭਾਈ।
ਜਿਹੜੇ ਦੁੱਖਾਂ ਵਿੱਚ ਫਸੀ ਆ ਆਮ ਜਨਤਾ,
ਆਉਂਦੀ ਕਦੀ ਨਹੀਂ ਇਨ੍ਹਾਂ ਦੇ ਵੱਲ ਭਾਈ।
-ਤੀਸ ਮਾਰ ਖਾਂ
ਸਤੰਬਰ 30, 2020
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ
- Advertisement -