- Advertisement -
ਅੱਜ-ਨਾਮਾ
ਝਗੜ ਪਏ ਭਾਰਤ ਤੇ ਚੀਨ ਦੇ ਫੇਰ ਫੌਜੀ,
ਧੱਕਾ-ਮੁੱਕੀ ਤੱਕ ਚਲੀ ਗਈ ਬਾਤ ਬੇਲੀ।
ਕੰਟਰੋਲ ਰੇਖਾ ਫਿਰ ਟੱਪ ਗਏ ਚੀਨ ਵਾਲੇ,
ਤਨਾਅ ਭਰਪੂਰ ਫਿਰ ਬਣੇ ਹਾਲਾਤ ਬੇਲੀ।
ਭਾਰਤੀ ਫੌਜੀ ਵੀ ਅੱਗੋਂ ਸੀ ਨਿਕਲ ਆਏ,
ਜਿਹੜੇ ਬਾਰਡਰਾਂ ਉੱਤੇ ਤਾਇਨਾਤ ਬੇਲੀ।
ਹਟੋ-ਹਟਾਈ ਸੀ ਆਖਰ ਵਿੱਚ ਹੋਈ ਓਥੇ,
ਕੁੜੱਤਣ ਬੜੀ ਰਹੀ ਸੀ ਪੂਰੀ ਰਾਤ ਬੇਲੀ।
ਪਿਛਲੇ ਭੇੜ ਨੂੰ ਹੋਇਆ ਨਾ ਸਮਾਂ ਬਹੁਤਾ,
ਮੁੜ ਮੁੜ ਓਹੋ ਜਿਹਾ ਹੁੰਦੜਾ ਹਾਲ ਬੇਲੀ।
ਧਿਰਾਂ ਦੋਵਾਂ ਨੇ ਕਰੀ ਨਹੀਂ ਅਕਲ ਜੇਕਰ,
ਸਕਦਾ ਤੀਜਾ ਵੀ ਚੱਲ ਕੋਈ ਚਾਲ ਬੇਲੀ।
-ਤੀਸ ਮਾਰ ਖਾਂ
ਦਸੰਬਰ 14, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -