- Advertisement -
ਅੱਜ-ਨਾਮਾ
ਜੋਸ਼ੀ ਮੱਠ ਵਿੱਚ ਪਾਟ ਰਹੀ ਧਰਤ ਕਹਿੰਦੇ,
ਲੱਗ ਪਏ ਢਹਿਣ ਹਨ ਕੁੱਲ ਮਕਾਨ ਮੀਆਂ।
ਲੱਗੇ ਪਾਟਣ ਹਨ ਓਧਰ ਸਭ ਰਾਹ-ਰਸਤੇ,
ਹਰ ਇੱਕ ਬੰਦੇ ਦਾ ਉਧਰ ਧਿਆਨ ਮੀਆਂ।
ਧੱਸਦੀ ਜਾ ਰਹੀ ਜ਼ਮੀਨ ਤੇ ਫਰਸ਼ ਪਾਟਣ,
ਦਿੱਸਦੇ ਰੁਕਣ ਦੇ ਨਹੀਂ ਇਮਕਾਨ ਮੀਆਂ।
ਬਣਦਾ ਚਾਤਰ ਹੈ ਬੜਾ ਇਨਸਾਨ ਬੇਸ਼ੱਕ,
ਕੁਦਰਤ ਉਹਦੇ ਤੋਂ ਵੱਧ ਬਲਵਾਨ ਮੀਆਂ।
ਉੱਪਰੋਂ ਕਹਿਣ ਲਈ ਸਾਰੇ ਹਨ ਕਹੀ ਜਾਂਦੇ,
ਆਉਂਦੀ ਸਮਝ ਦੇ ਵਿੱਚ ਨਹੀਂ ਗੱਲ ਮੀਆਂ।
ਕੀਤੀਆਂ ਗਲਤੀਆਂ ਰਿਹਾ ਈ ਭੁਗਤ ਬੰਦਾ,
ਆਉਂਦਾ ਅਜੇ ਨਹੀਂ ਅਕਲ ਦੇ ਵੱਲ ਮੀਆਂ।
-ਤੀਸ ਮਾਰ ਖਾਂ
ਜਨਵਰੀ 09, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -