Thursday, March 28, 2024

ਵਾਹਿਗੁਰੂ

spot_img
spot_img

ਜੁੜਾਂਗੇ, ਲੜਾਂਗੇ, ਜਿੱਤਾਂਗੇ – ਲਓ ਜੀ ਆ ਗਿਆ ਕਿਸਾਨ ਮੋਰਚੇ ਦਾ ਆਪਣਾ ਅਖ਼ਬਾਰ: ‘ਟਰਾਲੀ ਟਾਈਮਜ਼’ ਦਾ ਪਹਿਲਾ ਅੰਕ ਜਾਰੀ

- Advertisement -

ਯੈੱਸ ਪੰਜਾਬ
ਨਵੀਂ ਦਿੱਲੀ, 18 ਦਸੰਬਰ, 2020:
ਦਿੱਲੀ ਵਿੱਚ ਚੱਲ ਰਹੇ ਕਿਸਾਨਾਂ ਦੇ ਧਰਨਿਆਂ ਨੇ ਕਈ ਇਤਿਹਾਸ ਸਿਰਜੇ ਹਨ। ਕਈ ਨਿਵੇਕਲੀਆਂ ਪਹਿਲਾਂ ਹੋਈਆਂ ਹਨ।

ਸ਼ੁੱਕਰਵਾਰ ਦੀ ਸਵੇਰ ਮੋਰਚੇ ਨੇ ਇਕ ਹੋਰ ਨਵਾਂ ਇਤਿਹਾਸ ਸਿਰਜਿਆ ਹੈ। ਸਵੇਰ ਸਾਰ ਸ਼ੰਭੂ ਅਤੇ ਟਿਕਰੀ ਬਾਰਡਰਾਂ ’ਤੇ ਡਟੇ ਕਿਸਾਨਾਂ ਦੇ ਹੱਥ ਵਿੱਚ ‘ਟਰਾਲੀ ਟਾਈਮਜ਼’ ਨਾਂਅ ਦਾ ਇਕ ਨਵਾਂ ਚਾਰ ਸਫ਼ਿਆਂ ਦਾ ਅਖ਼ਬਾਰ ਆਇਆ। ਤਿੰਨ ਸਫ਼ੇ ਅੰਗਰੇਜ਼ੀ ਅਤੇ ਇਕ ਸਫ਼ਾ ਹਿੰਦੀ ਵਿੱਚ ਹੈ। ਤਸਵੀਰਾਂ ਹਨ, ਕਾਰਟੂਨ ਹਨ, ਲਿਖ਼ਤਾਂ ਹਨ, ਖ਼ਬਰਾਂ ਹਨ ਅਤੇ ਸੰਪਾਦਕੀ ਹੈ।

ਮਾਸਟਹੈੱਡ ਵਿੱਚ ‘ਅੰਦੋਲਨ ਦੀ ਆਪਣੀ ਆਵਾਜ਼’ ਹੋਣ ਦਾ ਐਲਾਨ ਕਰਦੇ ਇਸ ਅਖ਼ਬਾਰ ਦਾ ਡਾ: ਉਦੋਕੇ ਵੱਲੋਂ ਲਿਖ਼ਿਆ ਪਹਿਲਾ ਸੰਪਾਦਕੀ, ‘ਜੁੜਾਂਗੇ, ਲੜਾਂਗੇ, ਜਿੱਤਾਂਗੇ’ ਦਾ ਦਾਅਵਾ ਕਰਦਾ ਹੈ। ਹੋਰ ਬਹੁਤ ਸਾਰੀਆਂ ਰਚਨਾਵਾਂ ਹਨ। ਅੰਦੋਲਨ ਨਾਲ ਜੁੜੀਆਂ, ਗੰਭੀਰ ਪਰ ਦਿਲਚਸਪ।

ਕਵਿਤਾਵਾਂ ਨਾਲੋਂ ਅਗਾਂਹ ਜਾਂਦਿਆਂ ਕਿਸਾਨਾਂ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦੇ ਹੋਏ ਪਦਮਸ਼੍ਰੀ ਸਨਮਾਨ ਮੋੜ ਦੇਣ ਦਾ ਐਲਾਨ ਕਰਨ ਵਾਲੇ ਕਵੀ ਸੁਰਜੀਤ ਪਾਤਰ ਦੀ ਅੰਤਲੇ ਸਫ਼ੇ ’ਤੇ ਛਪੀ ਕਵਿਤਾ ‘ਇਹ ਮੇਲਾ’ ਨਾਲ ਕਿਸਾਨ ਅੰਦੋਲਨ ਦਾ ਇਹ ਅਖ਼ਬਾਰ ਸੰਪੂਰਨਤਾ ਵੱਲ ਵਧਦਾ ਹੈ।

ਖ਼ਬਰ ਹੈ ਕਿ ਸਿੰਘੂ ਬਾਰਡਰ ’ਤੇ ਨਰਿੰਦਰ ਭਿੰਡਰ ਨਾਂਅ ਦੇ ਇਕ ਕਿਸਾਨ ਦੀ ਟਰਾਲੀ ਵਿੱਚ ਹੀ ਇਸ ਦਾ ਸੰਕਲਪ ਸਿਰਜਿਆ ਗਿਆ। ਲੇਖ਼ਕ ਸੁਰਮੀਤ ਮਾਵੀ ਅਤੇ ਫ਼ੋਟੋਗ੍ਰਾਫ਼ਰ ਗੁਰਦੀਪ ਸਿੰਘ ਧਾਲੀਵਾਲ ਦੇ ਇਸ ਉੱਦਮ ਨੇ ਕਿਸਾਨ ਅੰਦੋਲਨ ਦੀ ਨਵੇਂ ਅਤੇ ਨਿਵੇਕਲੇ ਢੰਗ ਨਾਲ ਬਾਤ ਪਾਈ ਹੈ।

ਟਰਾਲੀ ਟਾਈਮਜ਼ ਦਾ ਪਹਿਲਾ ਅੰਕ ਪੜ੍ਹਣ ਲਈ ਇੱਥੇ ਕਲਿੱਕ ਕਰੋ

- Advertisement -

ਸਿੱਖ ਜਗ਼ਤ

ਉੱਤਰਾਖੰਡ ਵਿੱਚ ਨਾਨਕ ਮਤਾ ਵਿਖ਼ੇ ਵੱਡੀ ਵਾਰਦਾਤ: ਕਾਰਸੇਵਾ ਮੁਖ਼ੀ ਬਾਬਾ ਤਰਸੇਮ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਯੈੱਸ ਪੰਜਾਬ ਊਧਮ ਸਿੰਘ ਨਗਰ, ਉੱਤਰਾਖ਼ੰਡ, 28 ਮਾਰਚ, 2024: ਉੱਤਰਾਖੰਡ ਵਿੱਚ ਸਥਿਤ ਇਤਹਾਸਕ ਸਥਾਨ ਗੁਰਦੁਆਰਾ ਗੁਰੂ ਨਾਨਕ ਮਤਾ ਦੀ ਕਾਰਸੇਵਾ ਵਿੱਚ ਲੱਗੇ ਬਾਬਾ ਤਰਸੇਮ ਦਾ ਵੀਰਵਾਰ ਸਵੇਰੇ ਉਨ੍ਹਾਂ ਦੇ ਡੇਰੇ ਵਿਖ਼ੇ...

ਸ੍ਰੀ ਦਰਬਾਰ ਸਾਹਿਬ ਲਈ ਹਰਮਨ ਫਿਨੋਕੇਮ ਲਿਮਟਿਡ ਵੱਲੋਂ 10 ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਟ

ਯੈੱਸ ਪੰਜਾਬ ਅੰਮ੍ਰਿਤਸਰ, 25 ਮਾਰਚ, 2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾ ਪ੍ਰਗਟਾਉਂਦਿਆਂ ਹਰਮਨ ਫਿਨੋਕੇਮ ਲਿਮਟਿਡ ਕੰਪਨੀ ਮੁੰਬਈ ਵੱਲੋਂ 10 ਲੱਖ ਰੁਪਏ ਭੇਟ ਕੀਤੇ ਗਏ ਹਨ। ਸ੍ਰੀ ਦਰਬਾਰ...

ਮਨੋਰੰਜਨ

ਪੂਨਮ ਢਿੱਲੋਂ ਅਤੇ ਰਾਜ ਬੱਬਰ ਦੀ ‘ਏਕ ਕੋਰੀ ਪ੍ਰੇਮ ਕਥਾ’ 5 ਅਪ੍ਰੈਲ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 27 ਮਾਰਚ, 2024 ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ, ਆਉਣ ਵਾਲੀ ਫਿਲਮ "ਏਕ ਕੋਰੀ ਪ੍ਰੇਮ ਕਥਾ" ਲਈ ਬਹੁਤ-ਉਮੀਦ ਕੀਤੀ ਪ੍ਰੈਸ ਕਾਨਫਰੰਸ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਸੁਗੰਧ ਫਿਲਮਜ਼ ਅਤੇ ਕੇਨਿਲਵਰਥ ਫਿਲਮਜ਼ ਐੱਲਐੱਲਪੀ....

ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਸੁਣੇਹਾ ਹੋਵੇਗੀ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਤੇ ਅਦਿਤੀ ਸ਼ਰਮਾ ਦੀ ਪੰਜਾਬੀ ਫ਼ਿਲਮ ‘ਪ੍ਰਾਹੁਣਾ 2’

ਯੈੱਸ ਪੰਜਾਬ 20 ਮਾਰਚ, 2024 ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ ਕਰਦੀ ਹੋਈ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਵੱਡਾ ਸੁਨੇਹਾ ਵੀ ਦੇਵੇਗੀ। ਆਪਣੇ ਨਾਂ ‘ਤੇ ਬੇਸ਼ੱਕ ਇਹ...

ਪੰਜਾਬੀ ਫ਼ਿਲਮ ‘ਮਜਨੂੰ’ 22 ਮਾਰਚ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 19 ਮਾਰਚ, 2024 ਅੱਜ ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ "ਮਜਨੂੰ" ਦੇ ਕੇਂਦਰ ਦੀ ਸਟੇਜ 'ਤੇ ਆਉਣ 'ਤੇ ਅੱਜ ਇਕ ਸ਼ਾਨਦਾਰ ਪ੍ਰੈਸ ਕਾਨਫਰੰਸ ਨੇ ਜਲੰਧਰ ਦੇ ਹਾਲਾਂ ਨੂੰ ਰੌਸ਼ਨ ਕਰ ਦਿੱਤਾ। ਕਿਰਨ ਸ਼ੇਰਗਿੱਲ,...

ਸੋਸ਼ਲ ਮੀਡੀਆ

223,259FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...