ਅੱਜ-ਨਾਮਾ
ਹੱਥੋਂ ਖਿਸਕਿਆ ਸਮਾਂ ਨਹੀਂ ਹੱਥ ਆਵੇ,
ਪੇਸ਼ ਬੰਦੇ ਦੀ ਪਿੱਛੋਂ ਨਹੀਂ ਜਾਏ ਮੀਆਂ।
ਜਿਵੇਂ ਬੰਦੇ ਕਈ ਵਕਤ ਆ ਖੁੰਝ ਜਾਂਦੇ,
ਡਿੱਠੇ ਮੁਲਕ ਵੀ ਵਕਤ ਵਿਹਾਏ ਮੀਆਂ।
ਝਾਕੇ ਕੌਮਾਂ ਦਾ ਕੋਈ ਇਤਹਾਸ ਬੇਸ਼ੱਕ,
ਮੌਕੇ ਇਹੋ ਜਿਹੇ ਕਈ ਨੇ ਆਏ ਮੀਆਂ।
ਹੋਈ ਭੁੱਲ ਦਾ ਸਬਕ ਜੇ ਸਿੱਖਣਾ ਨਹੀਂ,
ਉਹੋ ਸਬਕ ਇਤਹਾਸ ਦੁਹਰਾਏ ਮੀਆਂ।
ਜਿਹੜੇ ਪਾਸੇ ਨੂੰ ਭਾਰਤ ਆ ਵਧੀ ਜਾਂਦਾ,
ਪਿਛਲਾ ਵਕਤ ਨਾ ਜਾਪਦਾ ਯਾਦ ਮੀਆਂ।
ਪੰਨਾ ਅਕਲ ਦਾ ਕੋਈ ਨਾ ਪੜ੍ਹਨ ਵਾਲਾ,
ਦਿੱਤੀ ਗਲਤੀਆਂ ਦੀ ਜਾਵੇ ਦਾਦ ਮੀਆਂ।
-ਤੀਸ ਮਾਰ ਖਾਂ
10 ਅਪ੍ਰੈਲ, 2025