- Advertisement -
ਅੱਜ-ਨਾਮਾ
ਜਾਪਦੀ ਠੰਢ ਨੇ ਕੀਤੀ ਆ ਜਾਮ ਜ਼ਿੰਦਗੀ,
ਕਹਿਰ ਸਿਖਰਲਾ ਧੁੰਦ ਪਈ ਪਾਏ ਮੀਆਂ।
ਛੱਡਣੇ ਔਖੇ ਆ ਜੀਵਨ ਦੇ ਆਮ ਕਾਰਜ,
ਡਰਦਾ ਬੰਦਾ ਨਾ ਸੜਕ `ਤੇ ਜਾਏ ਮੀਆਂ।
ਆਪਣੀ ਭੁੱਲ ਵੀ ਪੈਂਦੜੀ ਬਹੁਤ ਮਹਿੰਗੀ,
ਦੂਸਰਾ ਕਰੇ ਤਾਂ ਝੱਲੀ ਨਹੀਂ ਜਾਏ ਮੀਆਂ।
ਖਹਿ ਜਾਏ ਗੱਡੀ ਤਾਂ ਲੱਗਦੇ ਲੜਨ ਦੋਵੇਂ,
ਡਰਦਾ ਕੋਈ ਛੁਡਾਉਣ ਨਾ ਆਏ ਮੀਆਂ।
ਪਹਿਲਾਂ ਡਿੱਗਿਆਂ ਲੱਗੀਆਂ ਹੋਣ ਰਗੜਾਂ,
ਮਗਰੋਂ ਆਪੋ ਵਿੱਚ ਮਾਰਦੇ ਸੱਟ ਮੀਆਂ।
ਅਕਲ ਕਿਸੇ ਨੂੰ ਕੋਈ ਨਹੀਂ ਦੇਣ ਜੋਗਾ,
ਕੋਈ ਨਾ ਦੂਜੇ ਤੋਂ ਜਾਪਦਾ ਘੱਟ ਮੀਆਂ।
-ਤੀਸ ਮਾਰ ਖਾਂ
ਦਸੰਬਰ 23, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -