ਅੱਜ-ਨਾਮਾ
ਜਲੰਧਰ ਚੋਣ ਲਈ ਵੋਟਿੰਗ ਹੈ ਸਿਰੇ ਲੱਗੀ,
ਇਸ ਵਿੱਚ ਰਿਹਾ ਹੈ ਅਮਨ-ਅਮਾਨ ਬੇਲੀ।
ਪਈਆਂ ਵੋਟਾਂ ਤਾਂ ਕਿਸੇ ਨੂੰ ਯਾਦ ਵੀ ਨਹੀਂ,
ਕਿਸੇ ਨੇ ਕਿਹੋ ਜਿਹਾ ਦਿੱਤਾ ਬਿਆਨ ਬੇਲੀ।
ਕੁਝ-ਕੁਝ ਮਾਰਦੇ ਯੱਕੜ ਰਹੇ ਚੋਣ ਅੰਦਰ,
ਤਾਂ ਕਰਦੇ ਕਈ ਰਹੇ ਨਿਰੇ ਵਖਿਆਨ ਬੇਲੀ।
ਜਨਤਾ ਭੁੱਲ ਗਈ ਚੋਣਾਂ ਵਿੱਚ ਕੀ ਹੋਇਆ,
ਨਤੀਜਾ ਉਡੀਕਣ ਦਾ ਨਿਰਾ ਧਿਆਨ ਬੇਲੀ।
ਜਿੱਤਣ-ਹਾਰਨ ਦਾ ਲੱਗਿਆ ਪੱਤਾ ਜਿੱਦਣ,
ਸੋਚਣੀ ਕਿਸੇ ਨਹੀਂ ਅੱਗੇ ਕੁਝ ਗੱਲ ਬੇਲੀ।
ਮਸਲੇ ਲਟਕਦੇ ਰਹਿਣੇ ਹਨ ਇੰਜ ਪਹਿਲੇ,
ਜਿੱਦਾਂ ਲਟਕ ਰਹੇ ਦਿੱਸਦੇ ਸੀ ਕੱਲ੍ਹ ਬੇਲੀ।
-ਤੀਸ ਮਾਰ ਖਾਂ
12 ਜੁਲਾਈ, 2024