Thursday, April 25, 2024

ਵਾਹਿਗੁਰੂ

spot_img
spot_img

ਜਰਖ਼ੜ ਹਾਕੀ ਲੀਗ: ਸੀਨੀਅਰ ਵਰਗ ਵਿੱਚ ਕਿਲਾ ਰਾਏਪੁਰ, ਜੂਨੀਅਰ ਵਰਗ ਵਿੱਚ ਜਰਖ਼ੜ ਹਾਕੀ ਅਕੈਡਮੀ ਅਤੇ ਕੋਚਿੰਗ ਸੈਂਟਰ ਰਾਮਪੁਰ ਸੈਮੀਫਾਈਨਲ ’ਚ ਪੁੱਜੇ

- Advertisement -

ਯੈੱਸ ਪੰਜਾਬ
ਲੁਧਿਆਣਾ, 31 ਜੁਲਾਈ, 2021 –
ਜਰਖੜ ਹਾਕੀ ਅਕੈਡਮੀ ਵੱਲੋਂ ਕੌਮੀ ਹਾਕੀ ਖਿਡਾਰੀ ਧਰਮਿੰਦਰ ਸਿੰਘ ਮਨੀ ਦੀ ਮਾਤਾ ਗੁਰਮੀਤ ਕੌਰ ਅਤੇ ਸਵਰਗੀ ਹਾਕੀ ਖਿਡਾਰੀ ਗੁਰਿੰਦਰਪਾਲ ਸਿੰਘ ਵੜੈਚ ਦੀ ਯਾਦ ਨੂੰ ਸਮਰਪਿਤ ਜਰਖੜ ਹਾਕੀ ਸਟੇਡੀਅਮ ਵਿਖੇ 7-ਏ-ਸਾਈਡ ਹਾਕੀ ਲੀਗ ਦੇ ਆਖਰੀ ਗੇੜ ਦੇ ਮੈਚਾਂ ਵਿੱਚ ਸੀਨੀਅਰ ਵਰਗ ਵਿੱਚ ਕਿਲ੍ਹਾ ਰਾਏਪੁਰ ਅਤੇ ਗਿੱਲ ਸਪੋਰਟਸ ਕਲੱਬ ਧਮੋਟ ਜਦਕਿ ਜੂਨੀਅਰ ਵਰਗ ਜਰਖੜ ਹਾਕੀ ਅਕੈਡਮੀ ਅਤੇ ਕੋਚਿੰਗ ਸੈਂਟਰ ਰਾਮਪੁਰ ਨੇ ਆਪੋ ਆਪਣੇ ਮੁਕਾਬਲੇ ਜਿੱਤ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ ।

ਜਰਖੜ ਸਟੇਡੀਅਮ ਵਿਖੇ ਚੱਲ ਰਹੀ ਇਸ ਹਫ਼ਤਾਵਰੀ ਲੀਗ ਦੇ ਆਖਰੀ ਗੇੜ ਦੇ ਮੈਚਾਂ ਵਿੱਚ ਅੱਜ ਜੂਨੀਅਰ ਵਰਗ ਵਿਚ ਜਰਖੜ ਹਾਕੀ ਅਕੈਡਮੀ ਨੇ ਜਟਾਣਾ ਕੋਚਿੰਗ ਸੈਂਟਰ ਨਾਲ 3-3 ਗੋਲਾਂ ਦੀ ਬਰਾਬਰੀ ਤੇ ਖੇਡਦਿਆਂ ਪੈਨਲਟੀ ਸਟ੍ਰੋਕ ਵਿੱਚ 3-2 ਨਾਲ ਜਿੱਤ ਹਾਸਲ ਕੀਤੀ। ਜਰਖੜ ਹਾਕੀ ਅਕੈਡਮੀ ਵੱਲੋਂ ਸੁਖਜੋਤ ਸਿੰਘ ਨੇ 2 ਮਾਨਵ ਨੇ 1 ਜਦਕਿ ਜਟਾਣਾ ਵੱਲੋਂ ਸਾਹਿਬਜੋਤ ਸਿੰਘ ਨੇ 2 ਅਤੇ ਜਸਕੀਰਤ ਸਿੰਘ ਨੇ 1 ਗੋਲ ਕੀਤਾ।

ਪੈਨਲਟੀ ਸਟਰੋਕ ਵਿੱਚ ਜਰਖੜ ਅਕੈਡਮੀ 3-2 ਨਾਲ ਜੇਤੂ ਰਹੀ। ਅੱਜ ਦੇ ਦੂਸਰੇ ਜੂਨੀਅਰ ਵਰਗ ਦੇ ਮੁਕਾਬਲੇ ਵਿੱਚ ਰਾਮਪੁਰ ਕੋਚਿੰਗ ਸੈਂਟਰ ਨੇ ਘਵੱਦੀ ਸਕੂਲ ਨੂੰ 11-1ਗੋਲਾਂ ਨਾਲ ਹਰਾਇਆ ,ਜੇਤੂ ਟੀਮ ਵੱਲੋਂ ਨਵਜੋਤ ਨੇ 5 ਅਨਮੋਲਦੀਪ ਨੇ 4 ਅਤੇ ਆਕਾਸ਼ਦੀਪ ਨੇ 2 ਗੋਲ ਕੀਤੇ ਜਦਕਿ ਘਵੱਦੀ ਵੱਲੋਂ ਕਮਲ ਬੀਰ ਸਿੰਘ ਨੇ ਇਕੋ ਇਕ ਗੋਲ ਕੀਤਾ ।

ਸੀਨੀਅਰ ਵਰਗ ਵਿੱਚ ਅੱਜ ਕਿਲਾ ਰਾਏਪੁਰ ਨੇ ਰਾਮਪੁਰ ਕਲੱਬ ਨੂੰ 4-2 ਗੋਲਾਂ ਨਾਲ ਹਰਾਇਆ ਜਦਕਿ ਸੀਨੀਅਰ ਵਰਗ ਦੇ ਦੂਸਰੇ ਮੁਕਾਬਲੇ ਵਿੱਚ ਗਿੱਲ ਕਲੱਬ ਧਮੋਟ ਅਤੇ ਘਵੱਦੀ ਕਲੱਬ ਵਿਚਕਾਰ ਖੇਡਿਆ ਗਿਆ ਮੁਕਾਬਲਾ 4-4 ਗੋਲਾਂ ਤੇ ਬਰਾਬਰ ਰਿਹਾ ਪੈਨਲਟੀ ਸਟ੍ਰੋਕ ਵਿੱਚ ਗਿੱਲ ਕਲੱਬ ਧਮੋਟ 4-3 ਗੋਲਾਂ ਨਾਲ ਜੇਤੂ ਰਿਹਾ। ਇਸ ਮੈਚ ਦੀ ਸਮਾਪਤੀ ਨਾਲ ਹੀ ਸੀਨੀਅਰ ਵਰਗ ਵਿੱਚ ਦੋਵੇਂ ਟੀਮਾਂ ਨੇ ਸੈਮੀਫਾਈਨਲ ਲਈ ਕੁਆਲੀਫਾਈ ਕਰ ਲਿਆ ਹੈ ।

ਅੱਜ ਦੇ ਮੈਚਾਂ ਦੌਰਾਨ ਸੀਨੀਅਰ ਕਾਂਗਰਸੀ ਆਗੂ ਅਤੇ ਜਰਖੜ ਹਾਕੀ ਅਕੈਡਮੀ ਦੇ ਚੇਅਰਮੈਨ ਸ੍ਰੀ ਅਸ਼ੋਕ ਕੁਮਾਰ ਪ੍ਰਾਸ਼ਰ ਪੱਪੀ ਸ਼ਾਹਪੁਰੀਆ ਨੇ ਮੁੱਖ ਮਹਿਮਾਨ ਵਜੋਂ ਵੱਖ ਵੱਖ ਟੀਮਾਂ ਦੇ ਨਾਲ ਜਾਣ ਪਛਾਣ ਕੀਤੀ।

ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ,ਗੁਰਵਿੰਦਰ ਸਿੰਘ ਕਿਲਾ ਰਾਏਪੁਰ , ਜਗਦੇਵ ਸਿੰਘ ਜਰਖੜ, ਕੁਲਵਿੰਦਰ ਸਿੰਘ ਟੋਨੀ, ਸੰਪੂਰਨ ਸਿੰਘ ਘਵੱਦੀ, ਧਰਮਿੰਦਰ ਸਿੰਘ ਮਨੀ, ਰਵਿੰਦਰ ਸਿੰਘ ਕਾਲਾ ਘਵੱਦੀ, ਕੌਮੀ ਹਾਕੀ ਖਿਡਾਰੀ ਪਲਵਿੰਦਰ ਸਿੰਘ ਗੋਲੂ, ਗੁਰਸਤਿੰਦਰ ਸਿੰਘ ਪਰਗਟ, ਗੁਰਦੀਪ ਸਿੰਘ ਟੀਟੂ ਕਿਲਾ ਰਾਇਪੁਰ, ਰੁਪਿੰਦਰ ਸਿੰਘ ਗਿੱਲ , ਤਨਵੀਰ ਸਿੰਘ ਮੁੰਡੀ ,ਅਮਨਦੀਪ ਸਿੰਘ ਚਚਰਾੜੀ ਜਤਿੰਦਰਪਾਲ ਸਿੰਘ ਦੁਲੇਅ ਆਦਿ ਹੋਰ ਉੱਘੀਆ ਸ਼ਖ਼ਸੀਅਤਾਂ ਹਾਜ਼ਰ ਸਨ । ਜਰਖੜ ਹਾਕੀ ਲੀਗ ਦੇ ਅਗਲੇ ਗੇੜ ਦੇ ਮੁਕਾਬਲੇ ਭਲਕੇ 1ਅਗਸਤ ਦਿਨ ਐਤਵਾਰ ਨੂੰ ਸਵੇਰੇ 7 ਵਜੇ ਤੋਂ 10 ਵਜੇ ਤਕ ਖੇਡੇ ਜਾਣਗੇ ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਲੜਣਗੇੇ ਲੋਕ ਸਭਾ ਚੋਣ, ਵਕੀਲ ਦਾ ਦਾਅਵਾ

ਯੈੱਸ ਪੰਜਾਬ ਅੰਮ੍ਰਿਤਸਰ, 24 ਅਪ੍ਰੈਲ, 2024 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖ਼ੀ ਅੰਮ੍ਰਿਤਪਾਲ ਸਿੰਘ ਖ਼ਡੂਰ ਸਾਹਿਬ ਤੋਂ ਅਜ਼ਾਦ ਉਮੀਦਵਾਰ ਦੇ ਤੌਰ ’ਤੇ ਖ਼ਡੂਰ ਸਾਹਿਬ ਤੋਂ ਚੋਣ ਮੈਦਾਨ ਵਿੱਚ ਨਿੱਤਰ ਸਕਦੇ ਹਨ। ਇਸ...

ਇਟਲੀ ’ਚ ਅੰਮ੍ਰਿਤਧਾਰੀ ਸਿੱਖ ’ਤੇ ਕਿਰਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ- ਐਡਵੋਕੇਟ ਧਾਮੀ

ਯੈੱਸ ਪੰਜਾਬ ਅੰਮ੍ਰਿਤਸਰ, 21 ਅਪ੍ਰੈਲ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡੋਵੇਕਟ ਹਰਜਿੰਦਰ ਸਿੰਘ ਧਾਮੀ ਨੇ ਇਟਲੀ ਦੇ ਮਿਲਾਨ ਸ਼ਹਿਰ ਵਿਖੇ ਇੱਕ ਅੰਮ੍ਰਿਤਧਾਰੀ ਸਿੱਖ ਸ. ਗੁਰਬਚਨ ਸਿੰਘ ਵਿਰੁੱਧ ਕਿਰਪਾਨ ਪਹਿਨਣ...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,181FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...