- Advertisement -
ਅੱਜ-ਨਾਮਾ
ਜਨਤਕ ਮੁੱਦਿਆਂ ਦੀ ਚਿੰਤਾ ਰਹੇ ਸਭ ਨੂੰ,
ਲੈਣੀ ਮੁੱਦਿਆਂ ਦੀ ਪੈਂਦੀ ਆ ਟੋਹ ਮੀਆਂ।
ਦੇਸ਼ਭਗਤੀ ਦੀ ਕਿਤੇ ਰਹੀ ਚੱਲ ਚਰਚਾ,
ਕਿਸੇ ਥਾਂ ਮਸਲਾ ਹੈ ਦੇਸ਼ ਧਰੋਹ ਮੀਆਂ।
ਸੁੱਟ ਗਿਆ ਕੁੜੀ`ਤੇ ਕੋਈ ਤੇਜ਼ਾਬ ਮੁੰਡਾ,
ਕਿਧਰੇ ਸੁਣੀ ਫਿਰ ਹੋਈ ਆ ਖੋਹ ਮੀਆਂ।
ਆ ਗਿਆ ਆਗੂ ਲੁਟੇਰੇ ਦੇ ਮਗਰ ਕੋਈ,
ਉਸ ਨੂੰ ਆ ਗਿਆ ਸੁਣੀਂਦਾ ਮੋਹ ਮੀਆਂ।
ਕ੍ਰਿਕਟ ਵੇਖਦਾ ਕੋਈ ਆ ਮਸਤ ਹੋਇਆ,
ਕਰਦਾ ਸਿਰਫ ਸਕੋਰ ਦਾ ਜ਼ਿਕਰ ਮੀਆਂ।
ਫੁੱਟਬਾਲ ਵੇਖਦਾ ਆਪੇ ਉਹ ਜਾਏ ਨੱਚੀ,
ਸਾਰੇ ਮਸਲਿਆਂ ਦਾ ਭੁੱਲ ਫਿਕਰ ਮੀਆਂ।
-ਤੀਸ ਮਾਰ ਖਾਂ
ਦਸੰਬਰ 15, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -