- Advertisement -
ਅੱਜ-ਨਾਮਾ
ਜਦ ਤੱਕ ਚੱਲੂ ਇਹ ਸੈਸ਼ਨ ਅਸੈਂਬਲੀ ਦਾ,
ਖਬਰ ਤਾਂ ਨਵੀਂ ਤੋਂ ਨਵੀਂ ਹੀ ਆਊ ਮੀਆਂ।
ਆਪੋਜ਼ੀਸ਼ਨ ਦਾ ਫਰਜ਼ ਜਦ ਮਾਰ ਕਰਨਾ,
ਲਾ-ਲਾ ਜ਼ੋਰ ਇਹ ਫਰਜ਼ ਨਿਭਾਊ ਮੀਆਂ।
ਰਹਿਣਗੇ ਚੁੱਪ ਨਹੀਂ ਮੂਹਰੇ ਸਰਕਾਰ ਵਾਲੇ,
ਮੋੜਵੀਂ ਭਾਜੀ ਵੀ ਕੋਈ ਫਿਰ ਪਾਊ ਮੀਆਂ।
ਕੋਈ ਤਾਂ ਬਾਤ ਸਬੂਤਾਂ ਨਾਲ ਹੋਊ ਕਹਿੰਦਾ,
ਹਵਾਈ ਕਬੂਤਰ ਵੀ ਕੋਈ ਉਡਾਊ ਮੀਆਂ।
ਤੜਕਾ ਲਾ ਕੇ ਆਊ ਫਿਰ ਖਬਰ ਰਿੜ੍ਹਦੀ,
ਜੰਗੀ ਮੋਰਚੇ ਜਿਹਾ ਹੋਊਗਾ ਅਸਰ ਮੀਆਂ।
ਜਿਹਦਾ ਨਾਂਅ ਤੇ ਖਬਰ ਨਹੀਂ ਗਈ ਛਾਪੀ,
ਉਹ ਵੀ ਲੱਗੂਗਾ ਕੱਢਣ ਨੂੰ ਕਸਰ ਮੀਆਂ।
-ਤੀਸ ਮਾਰ ਖਾਂ
ਜੂਨ 30, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -