- Advertisement -
ਅੱਜ-ਨਾਮਾ
ਛੱਡ ਗਿਆ ਕੱਲ੍ਹ ਜਦ ਮੌਰੀਆ ਭਾਜਪਾ ਨੂੰ,
ਲੱਗਿਆ ਸਿਆਸਤ ਦਾ ਅੱਜ ਕਰੰਟ ਬੇਲੀ।
ਫਿਰਕੂ ਨਫਰਤ ਫੈਲਾਉਣ ਦਾ ਦੋਸ਼ ਲਾ ਕੇ,
ਕੱਢਿਆ ਗਿਆ ਅੱਜ ਉਹਦਾ ਵਾਰੰਟ ਬੇਲੀ।
ਕੱਚੀਆਂ ਗੋਲੀਆਂ ਖੇਡਿਆ ਮੌਰੀਆ ਨਹੀਂ,
ਉਹ ਵੀ ਲੀਡਰ ਆ ਸਿਰੇ ਦਾ ਚੰਟ ਬੇਲੀ।
ਜਿਹੜੀ ਪਾਰਟੀ ਜਿੱਤੀ, ਉਹ ਵਿੱਚ ਹੁੰਦਾ,
ਜਾਣਦਾ ਸਿਆਸਤ ਦੇ ਸਾਰੇ ਸਟੰਟ ਬੇਲੀ।
ਬਣਿਆ ਅੱਜ ਵਾਰੰਟ ਤਾਂ ਫਿਕਰ ਹੈ ਨਹੀਂ,
ਲੱਗਾ ਪਹਿਲਾ ਨਹੀਂ ਬਣਨ ਹੈ ਕੇਸ ਬੇਲੀ।
ਹਰ ਇੱਕ ਥਾਂ ਕਈ ਮੌਰੀਏ ਤੁਰੇ ਫਿਰਦੇ,
ਹੋਇਆ ਫਿਰਦਾ ਬੇ-ਵੱਸ ਹੈ ਦੇਸ਼ ਬੇਲੀ।
-ਤੀਸ ਮਾਰ ਖਾਂ
13 ਜਨਵਰੀ, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -