- Advertisement -
ਅੱਜ-ਨਾਮਾ
ਛੱਡਦੀ ਅੜੀ ਨਾ ਅਜੇ ਸਰਕਾਰ ਮੀਆਂ,
ਦੱਸਦੀ ਨਹੀਂ ਜਾਸੂਸੀ ਦਾ ਰਾਜ਼ ਮੀਆਂ।
ਕੀਤਾ ਗਲਤ ਜਾਂ ਦੱਸੋ ਕੀ ਠੀਕ ਕੀਤਾ,
ਉੱਠਦੀ ਦੇਸ਼ ਦੇ ਵਿੱਚ ਆਵਾਜ਼ ਮੀਆਂ।
ਵੱਡੀ ਕੋਰਟ ਵੀ ਦੇਸ਼ ਦੀ ਸਖਤ ਹੋਈ,
ਕਰਦੀ ਦਿੱਸੇ ਨਾ ਕੁਝ ਲਿਹਾਜ਼ ਮੀਆਂ।
ਮੰਨਦੀ ਨਹੀਂ ਸਰਕਾਰ ਤਾਂ ਵਧੂ ਰੱਫੜ,
ਮੰਨੀ ਜੇਕਰ ਤਾਂ ਖੁੱਲ੍ਹਣਗੇ ਪਾਜ਼ ਮੀਆਂ।
ਆ ਗਿਆ ਸੱਥ ਦੇ ਵਿੱਚ ਹੈ ਲੋਕਤੰਤਰ,
ਏਧਰ ਲੋਕ ਤੇ ਓਧਰ ਸਰਕਾਰ ਮੀਆਂ।
ਖਿੱਚੋਤਾਣ ਆ ਦੋਵਾਂ ਵਿੱਚ ਹੋਈ ਜਾਂਦੀ,
ਨਜ਼ਰਾਂ ਗੱਡੀ ਆ ਬੈਠਾ ਸੰਸਾਰ ਮੀਆਂ।
-ਤੀਸ ਮਾਰ ਖਾਂ
ਸਤੰਬਰ 14, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -