- Advertisement -
ਅੱਜ-ਨਾਮਾ
ਚੱਲਿਆ ਚੌਟਾਲਾ ਹੈ ਜੇਲ੍ਹ ਨੂੰ ਫੇਰ ਸੁਣਿਆ,
ਭ੍ਰਿਸ਼ਟਾਚਾਰ ਨਾ ਖਹਿੜਾ ਰਿਹਾ ਛੱਡ ਮੀਆਂ।
ਮਿਲਿਆ ਰਾਜ ਤਾਂ ਕੀਤੀਆਂ ਮਨ ਆਈਆਂ,
ਕਾਲੀ ਕਮਾਈ ਦੇ ਝੰਡੇ ਗਿਆ ਗੱਡ ਮੀਆਂ।
ਮਸਾਂ ਸੀ ਮੁੱਕਿਆ ਸਜ਼ਾ ਦਾ ਵਕਤ ਪਹਿਲਾ,
ਰਗੜਦਾ ਰਿਹਾ ਸੀ ਜੇਲ੍ਹ ਵਿੱਚ ਹੱਡ ਮੀਆਂ।
ਕੋੜਮੇ ਅੰਦਰ ਨਿਭਾਅ ਨਹੀਂ ਰਿਹਾ ਮਗਰੋਂ,
ਪਾਟਿਆ ਟੱਬਰ ਤਾਂ ਪੁੱਤ ਹੋਏ ਅੱਡ ਮੀਆਂ।
ਪੋਤਰਾ ਚੜ੍ਹ ਗਿਆ ਪਟੜੀ ਹੈ ਭਾਜਪਾ ਦੀ,
ਹੋਇਆ ਪੁੱਤਰ ਸੀ ਬਹੁਤ ਖੁਆਰ ਮੀਆਂ।
ਚੱਲਿਆ ਜਦੋਂ ਚੌਟਾਲਾ ਫਿਰ ਜੇਲ੍ਹ ਅੰਦਰ,
ਚੜ੍ਹਿਆ ਕਈਆਂ ਨੂੰ ਹੋਊ ਬੁਖਾਰ ਮੀਆਂ।
-ਤੀਸ ਮਾਰ ਖਾਂ
ਮਈ 22, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -