- Advertisement -
ਅੱਜ-ਨਾਮਾ
ਚੱਲਦੀ ਚਾਲ ਜਿਹੀ ਕੁਝ ਸਰਕਾਰ ਲੱਗਦੀ,
ਸੱਦ-ਸੱਦ ਮੀਟਿੰਗਾਂ ਵਕਤ ਲੰਘਾਏ ਮੀਆਂ।
ਨਾ ਕੋਈ ਗੱਲ ਨਾ ਨਵੀਂ ਤਜਵੀਜ਼ ਮਿਲਦੀ,
ਪਹਿਲੀਆਂ ਗੱਲਾਂ ਨੂੰ ਫੇਰ ਦੁਹਰਾਏ ਮੀਆਂ।
ਓਧਰ ਬਾਹਰ ਪਿਆਦੇ ਸਰਗਰਮ ਕਰ ਕੇ,
ਵੱਖਰੀ ਕਿਸਮ ਦੀ ਖੇਡ ਖਿਡਵਾਏ ਮੀਆਂ।
ਭਰਮਾਂ ਵਿੱਚ ਉਸ ਪਾਏ ਹਨ ਮਾਹਰ ਸਾਰੇ,
ਚਲਾਕੀ ਕਿਸੇ ਦੀ ਸਮਝ ਨਾ ਆਏ ਮੀਆਂ।
ਸਿਆਣੇ ਆਗੂ ਕਿਰਸਾਨਾਂ ਦੇ ਬੜੇ ਲਗਦੇ,
ਜਾਂਦੇ ਈ ਤਾੜ ਸਰਕਾਰ ਦੀ ਚਾਲ ਮੀਆਂ।
ਲੁਕਣਮੀਟੀ ਜਿਹੀ ਅਜੇ ਤੱਕ ਜਾਏ ਚੱਲੀ,
ਗਲਦੀ ਨਾਹੀਂ ਸਰਕਾਰ ਦੀ ਦਾਲ ਮੀਆਂ।
-ਤੀਸ ਮਾਰ ਖਾਂ
ਜਨਵਰੀ 10, 2021
- Advertisement -