- Advertisement -
ਅੱਜ-ਨਾਮਾ
ਚੱਲਦਾ ਸਾਲ ਆ ਕੰਨੀ ਖਿਸਕਾਈ ਜਾਂਦਾ,
ਅਗਲਾ ਆਉਣ ਦੀ ਬਿੱਧ ਬਣਾਈ ਜਾਂਦਾ।
ਚੱਲਿਆ ਸਾਲ ਜਦ ਫੋਲਦਾ ਵਰਕਿਆਂ ਨੂੰ,
ਪ੍ਰਾਪਤੀ ਸਿਰਫ ਹੈ ਚੇਤੇ ਕਰਵਾਈ ਜਾਂਦਾ।
ਮਾੜਾ-ਚੰਗਾ ਹੈ ਭੁਗਤਿਆ ਜਿਹੜਿਆਂ ਨੇ,
ਸਹੀਆਂ ਸੱਟਾਂ ਦਾ ਚੇਤਾ ਵੀ ਆਈ ਜਾਂਦਾ।
ਨਵੇਂ ਸਾਲ ਵੱਲ ਟਿਕੀ ਹੈ ਨਜ਼ਰ ਸਭ ਦੀ,
ਹਰ ਕੋਈ ਭਲੇ ਦੀ ਆਸ ਲਗਾਈ ਜਾਂਦਾ।
ਹਫਤਾ ਇੱਕ ਵੀ ਰਿਹਾ ਨਹੀਂ ਜਦੋਂ ਬਾਕੀ,
ਧੜਕਣ ਤੇਜ਼ ਹੈ ਦਿਨੋ ਦਿਨ ਹੋਈ ਜਾਂਦੀ।
ਚਿੰਤਾ ਚਮਕਾਂ ਦੇ ਹੇਠ ਆ ਲੁਕੀ ਜਿਹੜੀ,
ਉਹ ਨਹੀਂ ਕਿਸੇ ਵੀ ਤਰ੍ਹਾਂ ਲੁਕੋਈ ਜਾਂਦੀ।
-ਤੀਸ ਮਾਰ ਖਾਂ
ਦਸੰਬਰ 26, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -