- Advertisement -
ਯੈੱਸ ਪੰਜਾਬ
ਜਲੰਧਰ, ਨਵੰਬਰ 11, 2020:
ਜਲੰਧਰ ਵਿੱਚ ਫ਼ਾਰਮਹਾਊਸ ਵਿੱਚ ਚੱਲ ਰਹੀ ਇਕ ਪਾਰਟੀ ਦਾ ਵੀਡੀਓ ਸਾਹਮਣੇ ਆਇਆ ਹੈ।
ਇਸ ਵੀਡੀਓ ਵਿੱਚ ਕੁਝ ਨੌਜਵਾਨ ਨਿਧੜਕ ਹੋ ਕੇ ਡੀ.ਜੇ. ’ਤੇ ਭੰਗੜਾ ਪਾਉਂਦਿਆਂ ਫ਼ਾਇਰਿੰਗ ਕਰਦੇ ਨਜ਼ਰ ਆ ਰਹੇ ਹਨ।
ਇਸ ਤਰ੍ਹਾਂ ਦੀਆਂ ਘਟਨਾਵਾਂ ਵਿੱਚ ਕਈ ਵਾਰ ਮੌਤਾਂ ਹੋ ਚੁੱਕੀਆਂ ਹਨ, ਲੋਕ ਜ਼ਖ਼ਮੀ ਹੋਏ ਹਨ, ਖ਼ੁਸ਼ੀਆਂ ਮਾਤਮ ਵਿੱਚ ਬਦਲੀਆਂ ਹਨ ਪਰ ਫ਼ੋਕੀ ਸ਼ਾਨ ਅਤੇ ਫ਼ੋਕੀ ਸ਼ੋਹਰਤ ਕਾਰਨ ਲੋਕ ਇਸ ਵਰਤਾਰੇ ਨੂੰ ਛੱਡਣ ਦੀ ਬਜਾਏ ਇਸ ਨਾਲ ਆਪਣੀ ‘ਸਰਦਾਰੀ’ ਕਾਇਮ ਕਰਣ ਅਤੇ ਫ਼ਿਰ ਇਸ ਤਰ੍ਹਾਂ ਦੇ ਵੀਡੀਓ ਵਾਇਰਲ ਕਰਨ ਦੇ ਆਹਰ ਵਿੱਚ ਰਹਿੰਦੇ ਹਨ।
ਉਂਜ ਖ਼ਬਰ ਇਹ ਵੀ ਹੈ ਕਿ ਪੁਲਿਸ ਇਸ ਵੀਡੀਓ ਦੇ ਆਧਾਰ ’ਤੇ ਇਨ੍ਹਾਂ ਦੀ ਪਛਾਣ ਕਰਕੇ ਇਨ੍ਹਾਂ ’ਤੇ ਮੁਕੱਦਮੇ ਦਰਜ ਕਰੇਗੀ।
ਬੜਾ ਦੁੱਖ ਲੱਗਿਆ, ਬੜਾ ਦੁੱਖ ਲੱਗਿਆ: ਅੰਤ ਧਰਮਿੰਦਰ ਨੇ ਵੀ ਲਿਖ਼ੀਆਂ ਦੋ ਸਤਰਾਂ
- Advertisement -