Friday, March 29, 2024

ਵਾਹਿਗੁਰੂ

spot_img
spot_img

ਚੱਕ ਦੇ ਇੰਡੀਆ! – 49 ਸਾਲ ਬਾਅਦ ਸੈਮੀ ਫ਼ਾਈਨ ਵਿੱਚ ਪੁੱਜਿਆ ਭਾਰਤ, 1972 ਵਿੱਚ ਮਿਊਨਿਖ਼ ਉਲੰਪਿਕ ’ਚ ਖ਼ੇਡਿਆ ਸੀ ਆਖ਼ਰੀ ਸੈਮੀਫ਼ਾਈਨਲ

- Advertisement -

ਜਗਰੂਪ ਸਿੰਘ ਜਰਖੜ
ਟੋਕੀਓ, 1 ਅਗਸਤ, 2021:
ਟੋਕੀਓ ਓਲੰਪਿਕ 2021 ਵਿੱਚ ਭਾਰਤੀ ਹਾਕੀ ਟੀਮ ਨੇ ਨਵਾਂ ਇਤਿਹਾਸ ਰਚਦਿਆਂ ਪੂਰੀ ਅੱਧੀ ਸਦੀ ਦੇ ਵਕਫੇ ਬਾਅਦ 1972 ਮਿਊਨਖ ਓਲੰਪਿਕ ਤੋਂ ਬਾਅਦ ਸੈਮੀਫਾਈਨਲ ਵਿੱਚ ਪੁੱਜਿਆਂ ਅੱਜ ਭਾਰਤ ਨੇ ਟੋਕੀਓ ਓਲੰਪਿਕ 2021 ਦੇ ਚੌਥੇ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਆਪਣੇ ਰਵਾਇਤੀ ਵਿਰੋਧੀ ਇੰਗਲੈਂਡ ਨੂੰ 3-1 ਗੋਲਾ ਨਾ ਹਰਾ ਕੇ 49 ਸਾਲ ਬਾਅਦ ਸੈਮੀਫਾਈਨਲ ਖੇਡਣ ਦਾ ਮਾਣ ਹਾਸਲ ਕੀਤਾ ।

ਮਿਊਨਖ ਓਲੰਪਿਕ ਦੇ ਸੈਮੀ ਫਾਈਨਲ ਮੁਕਾਬਲੇ ਵਿੱਚ ਭਾਰਤ ਪਾਕਿਸਤਾਨ ਹੱਥੋਂ 0-2 ਗੋਲਾਂ ਦੇ ਮੁਕਾਬਲੇ ਨਾਲ ਹਾਰ ਗਿਆ ਸੀ ਅਤੇ ਕਾਂਸੀ ਤਗ਼ਮੇ ਲਈ ਹੋਏ ਮੁਕਾਬਲੇ ਵਿੱਚ ਭਾਰਤ ਨੇ ਹਾਲੈਂਡ ਨੂੰ 2-1 ਨਾਲ ਹਰਾਕੇ ਆਖ਼ਰੀ ਵਾਰ ਓਲੰਪਿਕ ਖੇਡਾਂ ਵਿੱਚ ਹਾਕੀ ਖੇਡ ਵਿਚ ਕੋਈ ਤਮਗਾ ਜਿੱਤਿਆ ਸੀ ।

1976 ਮਾਂਟਰੀਅਲ ਓਲੰਪਿਕ ਵਿੱਚ ਭਾਰਤ ਪਹਿਲੀ ਵਾਰ ਓਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਸੈਮੀ ਫਾਈਨਲ ਮੁਕਾਬਲੇ ਤੋਂ ਬਾਹਰ ਹੋਇਆ ਸੀ ਜਿੱਥੇ ਭਾਰਤ ਨੂੰ 7ਵਾਂ ਸਥਾਨ ਨਸੀਬ ਹੋਇਆ ਸੀ । ਜਦਕਿ 1980 ਮਾਸਕੋ ਓਲੰਪਿਕ ਵਿੱਚ ਪ੍ਰਮੁੱਖ ਵੱਡੀਆਂ ਟੀਮਾਂ ਦੇ ਬਾਈਕਾਟ ਕਾਰਨ ਸਿਰਫ਼ 6 ਟੀਮਾਂ ਲੀਗ ਦੇ ਆਧਾਰ ਤੇ ਖੇਡੀਆਂ ਸਨ। ਉਪਰਲੀਆਂ 2 ਟੀਮਾਂ ਭਾਰਤ ਅਤੇ ਸਪੇਨ ਵਿਚਕਾਰ ਫਾਈਨਲ ਮੁਕਾਬਲਾ ਖੇਡਿਆ ਗਿਆ ਸੀ ਮਾਸਕੋ ਓਲੰਪਿਕ ਵਿੱਚ ਸੈਮੀਫਾਈਨਲ ਮੁਕਾਬਲੇ ਨਹੀਂ ਹੋਏ ਸਨ ।

ਫਾਈਨਲ ਮੁਕਾਬਲੇ ਵਿੱਚ ਭਾਰਤ ਸਪੇਨ ਤੋਂ 4-3 ਨਾਲ ਜੇਤੂ ਰਹਿ ਕੇ ਭਾਰਤ ਨੇ ਆਖ਼ਰੀ ਅਤੇ ਅੱਠਵਾਂ ਓਲੰਪਿਕ ਸੋਨ ਤਗ਼ਮਾ ਜਿੱਤਿਆ ਸੀ । ਅੱਜ ਪਹਿਲੇ ਅੱਧ ਵਿੱਚ ਭਾਰਤੀ ਹਾਕੀ ਟੀਮ ਨੇ ਪੂਰੀ ਮੁਸਤੈਦੀ ਨਾਲ ਮੈਚ ਦੀ ਸ਼ੁਰੂਆਤ ਕੀਤੀ, ਪਹਿਲੇ ਅੱਧ ਵਿੱਚ ਭਾਰਤੀ ਹਾਕੀ ਟੀਮ ਨੇ ਗੋਰਿਆਂ ਦੀਆਂ ਰੱਖਿਆ ਪੰਕਤੀ ਦੀਆਂ ਗ਼ਲਤੀਆਂ ਦਾ ਭਰਪੂਰ ਫਾਇਦਾ ਉਠਾਉਂਦਿਆਂ ਉਪਰੋਥਲੀ 2 ਗੋਲ ਕੀਤੇ ,ਪਹਿਲਾ ਗੋਲ ਦਿਲਪ੍ਰੀਤ ਸਿੰਘ ਨੇ ਅਤੇ ਦੂਸਰਾ ਗੋਲ ਗੁਰਜੰਟ ਸਿੰਘ ਵਿਰਕ ਦੇ ਹਿੱਸੇ ਆਇਆ ਹਾਲਾਂਕਿ ਗੋਰਿਆਂ ਨੇ ਵੀ ਪੂਰਾ ਦਬਦਬਾ ਭਾਰਤੀ ਖਿਡਾਰੀਆਂ ਤੇ ਬਣਾਇਆ ਪਰ ਭਾਰਤ ਦੀ ਰੱਖਿਆ ਪੰਕਤੀ ਪੂਰੀ ਪੁਰੀ ਚੁਕੰਨੀ ਹੋ ਕੇ ਖੇਡੀ ।

ਇੰਗਲੈਂਡ ਨੇ ਤੀਸਰੇ ਅਤੇ ਚੌਥੇ ਕੁਆਰਟਰ ਵਿੱਚ ਪੂਰੀ ਤਰ੍ਹਾਂ ਭਾਰਤੀ ਰੱਖਿਆ ਪੰਕਤੀ ਤੇ ਤਾਬੜਤੋੜ ਹਮਲੇ ਕਰਦਿਆਂ ਦਬਾ ਦਾ ਰੁੱਖ ਬਣਾਇਆ ਅਤੇ ਤੀਸਰੇ ਕੁਆਰਟਰ ਦੇ ਆਖ਼ਰੀ ਮਿੰਟ ਵਿੱਚ ਉਪਰੋਥੱਲੀ ਮਿਲੇ 3 ਪੈਨਲਟੀ ਕਾਰਨਰਾਂ ਵਿਚੋਂ ਇਕ ਨੂੰ ਗੋਲ ਵਿੱਚ ਬਦਲ ਕੇ ਬੜ੍ਹਤ ਨੂੰ 1-2 ਕੀਤਾ ਜਦਕਿ ਆਖ਼ਰੀ ਕੁਆਟਰ ਵਿੱਚ ਇੰਗਲੈਂਡ ਨੇ ਬਰਾਬਰੀ ਤੇ ਆਉਣ ਲਈ ਪੂਰਾ ਵਾਹ ਲਈ ਅਤੇ ਕੁੱਲ 7 ਪੈਨਲਟੀ ਕਾਰਨਰ ਹਾਸਲ ਕੀਤੇ ਪਰ ਭਾਰਤ ਦੀ ਰੱਖਿਆ ਪੰਕਤੀ ਨੇ ਗੋਰਿਆਂ ਦੀ ਇੱਕ ਵੀ ਨਾ ਚੱਲਣ ਦਿੱਤੀ ।

ਭਾਰਤੀ ਹਾਕੀ ਟੀਮ ਦੇ ਇੱਕ ਜਵਾਬੀ ਹਮਲੇ ਵਿੱਚ ਹਾਰਦਿਕ ਸਿੰਘ ਨੇ ਬਹੁਤ ਹੀ ਕਲਾਸਿਕ ਗੋਲ ਕਰਕੇ ਭਾਰਤ ਦੀ ਜਿੱਤ ਦਾ ਡੰਕਾ ਵਜਾਉਂਦਿਆਂ ਪੂਰੇ 49 ਸਾਲ ਬਾਅਦ ਭਾਰਤ ਦੀ ਸੈਮੀਫਾਈਨਲ ਵਿੱਚ ਐਂਟਰੀ ਪੱਕੀ ਕੀਤੀ । ਇਸ ਤੋਂ ਪਹਿਲਾਂ 1988 ਸਿਓਲ ਓਲੰਪਿਕ ਵਿੱਚ ਇੰਗਲੈਂਡ ਨੇ ਭਾਰਤ ਨੂੰ 3-0 ਗੋਲਾਂ ਨਾਲ ਹਰਾ ਕੇ ਸੈਮੀ ਫਾਈਨਲ ਵਿੱਚ ਪ੍ਰਵੇਸ਼ ਕੀਤਾ ਸੀ ਅਤੇ ਭਾਰਤ ਨੂੰ ਸੈਮੀਫਾਈਨਲ ਵਿੱਚੋਂ ਬਾਹਰ ਦਾ ਰਸਤਾ ਵਿਖਾਇਆ ਸੀ ਅੱਜ ਭਾਰਤ ਨੇ 33 ਸਾਲ ਬਾਅਦ ਉਸ ਹਾਰ ਦਾ ਬਦਲਾ ਲੈ ਲਿਆ ਹੈ ।

ਅੱਜ ਇਸ ਤੋਂ ਪਹਿਲਾਂ ਖੇਡੇ ਗਏ ਕੁਆਟਰ ਫਾਈਨਲ ਮੁਕਾਬਲਿਆਂ ਵਿਚ ਸਾਬਕਾ ਓਲੰਪਿਕ ਚੈਂਪੀਅਨ ਜਰਮਨੀ ਨੇ ਵਰਤਮਾਨ ਚੈਂਪੀਅਨ ਅਰਜਨਟੀਨਾ ਨੂੰ 3-1 ਗੋਲਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਜਦਕਿ ਦੁਨੀਆਂ ਦੀ ਨੰਬਰ ਇੱਕ ਟੀਮ ਆਸਟ੍ਰੇਲੀਆ ਨੂੰ ਹਾਲੈਂਡ ਨੂੰ ਹਰਾਉਣ ਲਈ ਪੂਰਾ ਪਸੀਨਾ ਵਹਾਉਣਾ ਪਿਆ ਨਿਰਧਾਰਤ ਸਮੇਂ ਤੱਕ ਆਸਟਰੇਲੀਆ ਅਤੇ ਹਾਲੈਂਡ 2-2 ਗੋਲਾਂ ਤੇ ਬਰਾਬਰ ਸਨ ਪਰ ਪੈਨਲਟੀ ਸ਼ੂਟਆਊਟ ਵਿੱਚ ਆਸਟ੍ਰੇਲੀਆ 3-0 ਗੋਲਾਂ ਨਾਲ ਜੇਤੂ ਰਿਹਾ ।

ਤੀਸਰੇ ਕੁਆਰਟਰ ਫਾੲੀਨਲ ਮੁਕਾਬਲੇ ਵਿੱਚ ਵਿਸ਼ਵ ਚੈਂਪੀਅਨ ਬੈਲਜੀਅਮ ਨੇ ਸਪੇਨ ਨੂੰ 3-1 ਗੋਲਾਂ ਨਾਲ ਹਰਾ ਕੇ ਦੂਸਰੀ ਵਾਰ ਓਲੰਪਿਕ ਖੇਡਾਂ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ । ਸੈਮੀਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਬੈਲਜੀਅਮ ਨਾਲ ਜਦਕਿ ਆਸਟਰੇਲੀਆ ਦਾ ਮੁਕਾਬਲਾ ਜਰਮਨੀ ਨਾਲ 3 ਅਗਸਤ ਨੂੰ ਹੋਵੇਗਾ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

SGPC ਦਾ 1260 ਕਰੋੜ 97 ਲੱਖ ਰੁਪਏ ਦਾ ਬਜਟ ਪਾਸ; ਧਰਮ ਪ੍ਰਚਾਰ, ਵਿੱਦਿਆ ਅਤੇ ਪੰਥਕ ਕਾਰਜਾਂ ਲਈ ਰੱਖੀ ਗਈ ਵਿਸ਼ੇਸ਼ ਰਾਸ਼ੀ

ਯੈੱਸ ਪੰਜਾਬ ਅੰਮ੍ਰਿਤਸਰ, 29 ਮਾਰਚ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ ਹੋਏ ਜਨਰਲ ਇਜਲਾਸ ਦੌਰਾਨ ਸਾਲ 2024-25 ਲਈ 1260 ਕਰੋੜ 97 ਲੱਖ 38 ਹਜ਼ਾਰ ਰੁਪਏ ਦਾ ਬਜਟ ਪਾਸ ਕੀਤਾ ਗਿਆ।...

ਸ਼੍ਰੋਮਣੀ ਕਮੇਟੀ ਵੱਲੋਂ ਅੰਮ੍ਰਿਤਧਾਰੀ ਬੱਚਿਆਂ ਨੂੰ 1 ਕਰੋੜ 43 ਲੱਖ ਰੁਪਏ ਦੇ ਵਜੀਫੇ ਜਾਰੀ

ਯੈੱਸ ਪੰਜਾਬ ਅੰਮ੍ਰਿਤਸਰ, 29 ਮਾਰਚ, 2024 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਿਅਕ ਅਦਾਰਿਆਂ ਵਿਚ ਪੜ੍ਹ ਰਹੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ ਧਰਮ ਪ੍ਰਚਾਰ ਕਮੇਟੀ ਵੱਲੋਂ ਸਾਲ 2023-24 ਲਈ 1 ਕਰੋੜ 43 ਲੱਖ 94...

ਮਨੋਰੰਜਨ

ਪੂਨਮ ਢਿੱਲੋਂ ਅਤੇ ਰਾਜ ਬੱਬਰ ਦੀ ‘ਏਕ ਕੋਰੀ ਪ੍ਰੇਮ ਕਥਾ’ 5 ਅਪ੍ਰੈਲ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 27 ਮਾਰਚ, 2024 ਚੰਡੀਗੜ੍ਹ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿੱਚ, ਆਉਣ ਵਾਲੀ ਫਿਲਮ "ਏਕ ਕੋਰੀ ਪ੍ਰੇਮ ਕਥਾ" ਲਈ ਬਹੁਤ-ਉਮੀਦ ਕੀਤੀ ਪ੍ਰੈਸ ਕਾਨਫਰੰਸ ਨੇ ਮੀਡੀਆ ਅਤੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ। ਸੁਗੰਧ ਫਿਲਮਜ਼ ਅਤੇ ਕੇਨਿਲਵਰਥ ਫਿਲਮਜ਼ ਐੱਲਐੱਲਪੀ....

ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਲਈ ਸੁਣੇਹਾ ਹੋਵੇਗੀ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਤੇ ਅਦਿਤੀ ਸ਼ਰਮਾ ਦੀ ਪੰਜਾਬੀ ਫ਼ਿਲਮ ‘ਪ੍ਰਾਹੁਣਾ 2’

ਯੈੱਸ ਪੰਜਾਬ 20 ਮਾਰਚ, 2024 ਪੰਜਾਬੀ ਫਿਲਮ ‘ਪ੍ਰਹੁਣਾ 2’ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਇੱਕ ਗੰਭੀਰ ਮੁੱਦੇ ‘ਤੇ ਵਿਅੰਗ ਕਰਦੀ ਹੋਈ ਵਿਦੇਸ਼ਾਂ ਵੱਲ ਭੱਜ ਰਹੇ ਨੌਜਵਾਨਾਂ ਨੂੰ ਵੱਡਾ ਸੁਨੇਹਾ ਵੀ ਦੇਵੇਗੀ। ਆਪਣੇ ਨਾਂ ‘ਤੇ ਬੇਸ਼ੱਕ ਇਹ...

ਪੰਜਾਬੀ ਫ਼ਿਲਮ ‘ਮਜਨੂੰ’ 22 ਮਾਰਚ ਨੂੰ ਰਿਲੀਜ਼ ਲਈ ਤਿਆਰ

ਯੈੱਸ ਪੰਜਾਬ 19 ਮਾਰਚ, 2024 ਅੱਜ ਬਹੁਤ ਹੀ ਉਡੀਕੀ ਜਾ ਰਹੀ ਪੰਜਾਬੀ ਫਿਲਮ "ਮਜਨੂੰ" ਦੇ ਕੇਂਦਰ ਦੀ ਸਟੇਜ 'ਤੇ ਆਉਣ 'ਤੇ ਅੱਜ ਇਕ ਸ਼ਾਨਦਾਰ ਪ੍ਰੈਸ ਕਾਨਫਰੰਸ ਨੇ ਜਲੰਧਰ ਦੇ ਹਾਲਾਂ ਨੂੰ ਰੌਸ਼ਨ ਕਰ ਦਿੱਤਾ। ਕਿਰਨ ਸ਼ੇਰਗਿੱਲ,...

ਸੋਸ਼ਲ ਮੀਡੀਆ

223,254FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...