- Advertisement -
ਅੱਜ-ਨਾਮਾ
ਚੰਦਰੀ ਹੁੰਦੀ ਸਿਆਸਤ ਆ ਬਹੁਤ ਬੇਲੀ,
ਕੱਲ੍ਹ ਦੀ ਗੱਲ ਨੂੰ ਬਦਲ ਦਏ ਅੱਜ ਬੇਲੀ।
ਕੀਤਾ ਆਗੂ ਨੇ ਵਾਅਦਾ ਸੀ ਕੱਲ੍ਹ ਜਿਹੜਾ,
ਅੱਜ ਹੀ ਵਾਅਦੇ ਤੋਂ ਗਿਆ ਹੈ ਭੱਜ ਬੇਲੀ।
ਭਲਕ ਨੂੰ ਬਾਤ ਇਹ ਫੇਰ ਦੁਹਰਾ ਸਕਦਾ,
ਢੁਕਵਾਂ ਉਹਦਾ ਵੀ ਲੱਭ ਲਊ ਪੱਜ ਬੇਲੀ।
ਆਉਂਦੀ ਲੋਕਾਂ ਨੂੰ ਸ਼ਰਮ ਤਾਂ ਆਈ ਜਾਵੇ,
ਆਉਂਦੀ ਆਗੂਆਂ ਲਾਗੇ ਨਹੀਂ ਲੱਜ ਬੇਲੀ।
ਚਮੜੀ ਲੀਡਰ ਦੀ ਮੋਟੀ ਨਾ ਹੋਈ ਜੇਕਰ,
ਲੀਡਰ ਫੇਰ ਨਹੀਂ ਕਦੀ ਹੈ ਟਿਕ ਸਕਦਾ।
ਆਗੂ ਭਾਰਤ ਦੇ ਵਿੱਚ ਹੈ ਸਫਲ ਜਿਹੜਾ,
ਵਾਅਦੇ ਵੇਚ ਸਕਦਾ, ਖੁਦ ਵਿਕ ਸਕਦਾ।
-ਤੀਸ ਮਾਰ ਖਾਂ
ਦਸੰਬਰ 21, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -