- Advertisement -
ਅੱਜ-ਨਾਮਾ
ਕੀੜੇ ਮਾਰ ਦਵਾਈ ਜਦ ਹੋਏ ਲਿਆਂਦੀ,
ਉਸ ਦੇ ਅੰਦਰ ਵੀ ਕੀਟ ਪੈ ਜਾਣ ਬੇਲੀ।
ਮੁੜ-ਮੁੜ ਮੱਥੇ `ਤੇ ਮਾਰੇਗਾ ਹੱਥ ਬੰਦਾ,
ਕਾਹਦਾ ਅਕਲ `ਤੇ ਕਰਾਂਗੇ ਮਾਣ ਬੇਲੀ।
ਏਸੇ ਹਾਲ ਹੀ ਬੰਦਾ ਹੈ ਕਹਿਣ ਲੱਗਦਾ,
ਲੱਗੀ ਵਾੜ ਪਈ ਖੇਤ ਖੁਦ ਖਾਣ ਬੇਲੀ।
ਜਾਂਚ ਕਰਤਿਆਂ ਦਾ ਏਥੇ ਹਾਲ ਇਹ ਹੀ,
ਕਰਦੇ ਜਾਂਚ ਦੇ ਨਾਂਅ ਕਈ ਘਾਣ ਬੇਲੀ।
ਚੰਡੀਗੜ੍ਹ ਵਿੱਚ ਫੜੇ ਈ ਚਾਰ ਅਫਸਰ,
ਸੀ ਬੀ ਆਈ ਦੇ ਨਾਲ ਸਨ ਜੁੜੇ ਬੇਲੀ।
ਗਲਤ ਕੰਮ ਤੋਂ ਹੋਰਾਂ ਨੂੰ ਫੜਨ ਜਿਹੜੇ,
ਬੁਰਿਆਂ ਕੰਮਾਂ ਤੋਂ ਆਪ ਨਾ ਮੁੜੇ ਬੇਲੀ।
-ਤੀਸ ਮਾਰ ਖਾਂ
ਮਈ 14, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -