- Advertisement -
ਅੱਜ-ਨਾਮਾ
ਚੜ੍ਹ ਗਈ ਚਿੱਪ ਇਮਰਾਨ ਨੂੰ ਜਦੋਂ ਡਾਢੀ,
ਲਿਆ ਹੈ ਕਦਮ ਕਸੂਤਾ ਜਿਹਾ ਪੁੱਟ ਬੇਲੀ।
ਤੁਰਕੀ ਓਸ ਦੀ ਉਹਨੇ ਹਮਾਇਤ ਕਰ`ਤੀ,
ਸੀਰੀਆ ਉੱਪਰ ਜੋ ਬੰਬ ਰਿਹਾ ਸੁੱਟ ਬੇਲੀ।
ਪਹਿਲਾਂ ਨਾਲ ਸੀ ਉਹ ਵੀ ਅਮਰੀਕਨਾਂ ਦੇ,
ਯਾਰਾਨਾ ਦੋਵਾਂ ਦਾ ਗਿਆ ਫਿਰ ਟੁੱਟ ਬੇਲੀ।
ਹੋ ਗਿਆ ਦੁਖੀ ਇਮਰਾਨ ਵੀ ਏਸ ਕਰ ਕੇ,
ਕਰ ਗਏ ਦਗਾ ਅਮਰੀਕੀ ਹਨ ਜੁੱਟ ਬੇਲੀ।
ਭੜਕਿਆ ਉਹ ਵੀ ਹੈ ਬੜਾ ਅਮਰੀਕਨਾਂ ਤੋਂ,
ਇਹ ਵੀ ਬਾਹਲਾ ਅਮਰੀਕਾ ਤੋਂ ਤੰਗ ਬੇਲੀ।
ਖਜ਼ਾਨਾ ਖਾਲੀ ਤੇ ਹੋਇਆ ਇਹ ਨੰਗ ਏਥੇ,
ਹੋਇਆ ਤੁਰਕੀ ਪਿਆ ਜਾਪਦਾ ਨੰਗ ਬੇਲੀ।
-ਤੀਸ ਮਾਰ ਖਾਂ
ਅਕਤੂਬਰ 13, 2019
ਇਸ ਨੂੰ ਵੀ ਪੜ੍ਹੋ:
ਮੁੱਦਾ ਦਰਬਾਰ ਸਾਹਿਬ ਦੀ ਨਕਲ ਦਾ – ਚਿੱਠੀ ਲਿਖ਼ ਬਾਵੇ ਨੇ ਪਾਈ ਭਾਈ ਲੌਂਗੋਵਾਲ ਨੂੰ – ਐੱਚ.ਐੱਸ.ਬਾਵਾ – ਇੱਥੇ ਕਲਿੱਕ ਕਰੋ
- Advertisement -