- Advertisement -
ਅੱਜ-ਨਾਮਾ
ਚੌਕਸੀ ਬਹੁਤ ਸਰਕਾਰ ਪੰਜਾਬ ਕਹਿੰਦੀ,
ਤਸਕਰੀ ਅਜੇ ਵੀ ਨਿੱਤ ਹੈ ਹੋਈ ਜਾਂਦੀ।
ਆਉਂਦੀ ਬੱਝੀ ਟਰੱਕਾਂ ਦੀ ਡਾਰ ਰਹਿੰਦੀ,
ਝੋਨਾ ਯੂ ਪੀ ਦਾ ਏਧਰ ਵੱਲ ਢੋਈ ਜਾਂਦੀ।
ਧਰਨੇ ਸੜਕਾਂ `ਤੇ ਲਾਈ ਕਿਰਸਾਨ ਬੈਠੇ,
ਚੱਲਦੀ ਚੋਰੀ ਨਹੀਂ ਅੱਜ ਲੁਕੋਈ ਜਾਂਦੀ।
ਆਗੂ, ਅਫਸਰ ਤੇ ਚੋਰ ਆ ਰਲੇ ਫਿਰਦੇ,
ਹਰ ਥਾਂ ਸ਼ਰਮ ਦੀ ਲਾਹੀ ਹੈ ਲੋਈ ਜਾਂਦੀ।
ਜਦ ਤੱਕ ਚੋਰਾਂ ਦੇ ਨਾਲ ਆ ਰਲੀ ਕੁੱਤੀ,
ਸਕਦਾ ਚੋਰੀ ਨੂੰ ਕੋਈ ਵੀ ਰੋਕ ਨਹੀਂਓਂ।
ਜਿਹੜੇ ਪਾਸੇ ਵੀ ਵੇਖ ਲਓ ਮਾਰ ਝਾਤੀ,
ਖਹਿੜਾ ਛੱਡਦੀ ਕਿਤੇ ਵੀ ਜੋਕ ਨਹੀਂਓਂ।
-ਤੀਸ ਮਾਰ ਖਾਂ
ਅਕਤੂਬਰ 23, 2020
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ
- Advertisement -