- Advertisement -
ਅੱਜ-ਨਾਮਾ
ਚੋਣ ਪ੍ਰਚਾਰ ਲਈ ਰਾਹੁਲ ਪੰਜਾਬ ਪੁੱਜਾ,
ਨਾਲ ਆਗੂਆਂ ਦੀ ਤਕੜੀ ਡਾਰ ਮੀਆਂ।
ਜਿਹੜੇ ਪਾਸੇ ਨੂੰ ਕਾਫਲਾ ਗਿਆ ਉਹਦਾ,
ਗੱਡੀਆਂ ਵਾਲੀ ਸੀ ਲੰਮੀ ਕਤਾਰ ਮੀਆਂ।
ਭੱਜੋ-ਨੱਸੀ ਵਿੱਚ ਪੁੱਜਿਆ ਕਈ ਥਾਂਈਂ,
ਤਕੜੀ ਜਾਪਦੀ ਸੀ ਮਾਰੋ-ਮਾਰ ਮੀਆਂ।
ਉਹਦੀ ਆਮਦ `ਤੇ ਸਾਰੇ ਸੀ ਚੌਂਕ ਰੋਕੇ,
ਕਰਨਾ ਔਖਾ ਸੀ ਸੜਕ ਨੂੰ ਪਾਰ ਮੀਆਂ।
ਫਸ ਕੇ ਚੌਕਾਂ ਵਿੱਚ ਲੋਕ ਸਨ ਕਹੀ ਜਾਂਦੇ,
ਆਗੂ ਇੱਕ ਲਈ ਸ਼ਹਿਰ ਹੈ ਤੰਗ ਮੀਆਂ।
ਚੋਣਾਂ ਤੀਕ ਤਾਂ ਇਹੋ ਜਿਹਾ ਹਾਲ ਰਹਿਸੀ,
ਮੱਚਦਾ ਰਹੂਗਾ ਇਹੀਓ ਹੁੜਦੰਗ ਮੀਆਂ।
-ਤੀਸ ਮਾਰ ਖਾਂ
28 ਜਨਵਰੀ, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -