ਅੱਜ-ਨਾਮਾ
ਚੋਣ ਕਮਿਸ਼ਨ ਦਾ ਅੱਜ ਐਲਾਨ ਆਇਆ,
ਪੰਜਾਂ ਸ਼ਹਿਰਾਂ ਵਿੱਚ ਚੋਣ ਕਰਵਾਈ ਜਾਣੀ।
ਲੀਡਰ ਚੁਣਨ ਲਈ ਵੋਟਰ ਨੂੰ ਮਿਲੂ ਮੌਕਾ,
ਸਥਾਨਕ ਸਰਕਾਰ ਜੁ ਓਥੇ ਬਣਾਈ ਜਾਣੀ।
ਸਿਆਸੀ ਧਿਰਾਂ ਦੀ ਕਬਜ਼ਾ ਕਰਨ ਖਾਤਰ,
ਆਪਸ ਵਿੱਚ ਬੱਸ ਡਾਂਗ ਖੜਕਾਈ ਜਾਣੀ।
ਦੂਸਰੇ ਧੜੇ ਦਾ ਆਗੂ ਵੀ ਨਜ਼ਰ ਆਉਂਦਾ,
ਠਿੱਬੀ ਉਹਨੂੰ ਵੀ ਅੰਦਰ ਤੋਂ ਲਾਈ ਜਾਣੀ।
ਕਾਨੂੰਨੀ ਜਿਹੀ ਤਾਂ ਰਸਮ ਭੁਗਤਾਈ ਜਾਣੀ,
ਕਾਨੂੰਨ ਤੋੜਨ ਦੀ ਛੱਡਣੀ ਕਸਰ ਨਹੀਉਂ।
ਲੱਗਿਆ ਜ਼ਾਬਤਾ ਚੋਣ ਦਾ, ਰਹੇ ਲਾਇਆ,
ਧੱਕੜਸ਼ਾਹੀ ਨੂੰ ਪਵੇ ਕੁਝ ਅਸਰ ਨਹੀਉਂ।
ਤੀਸ ਮਾਰ ਖਾਂ
9 ਦਸੰਬਰ, 2024
ਇਹ ਵੀ ਪੜ੍ਹੋ: ਹਿਲਜੁਲ ਸ਼ਹਿਰਾਂ ਦੇ ਵਿੱਚ ਆ ਸ਼ੁਰੂ ਹੋਈ, ਅਗਲੀ ਚੋਣ ਦਾ ਚੱਕਰ ਪਿਆ ਚੱਲ ਬੇਲੀ