ਅੱਜ-ਨਾਮਾ
ਚੁੱਕਾ ਈ ਬਦਲ ਮਾਹੌਲ ਪੰਜਾਬ ਦੇ ਵਿੱਚ,
ਆਉਂਦਾ ਅਜੇ ਨਹੀਂ ਲੱਗਦਾ ਰਾਸ ਮੀਆਂ।
ਉਹੀ ਲੀਡਰ ਆ ਬੈਠ ਗਏ ਜੜ੍ਹੀਂ ਇਹਦੇ,
ਖੁਦ ਨੂੰ ਕਹਿੰਦੇ ਜੋ ਲੋਕਾਂ ਦਾ ਦਾਸ ਮੀਆਂ।
ਮੋਮਨਾਂ ਵਾਂਗ ਆ ਸੂਰਤ ਤੋਂ ਸਾਊ ਲੀਡਰ,
ਦਿਮਾਗ ਦੇ ਵਿੱਚ ਸ਼ੈਤਾਨ ਦਾ ਵਾਸ ਮੀਆਂ।
ਪਿਆਸ ਪਾਵਰ ਤੇ ਪੈਸੇ ਲਈ ਚੜ੍ਹੀ ਏਨੀ,
ਛੱਡਿਆ ਕਰ ਆ ਮੁਲਕ ਦਾ ਨਾਸ ਮੀਆਂ।
ਪੁੱਛ ਰਹੇ ਲੋਕ ਕਿ ਹੋਣਾ ਸੁਧਾਰ ਜਾਂ ਨਹੀਂ,
ਦੱਸਣ ਵਾਲੇ ਨਾ ਮਿਲਣ ਵਿਦਵਾਨ ਮੀਆਂ।
ਸੋਚਣ ਪਿੱਛੋਂ ਕੁਝ ਦਿੱਸੇ ਨਹੀਂ ਰਾਹ ਭਾਵੇਂ,
ਕਹੀ ਜਾਉ ਫੇਰ ਵੀ ਭਾਰਤ ਮਹਾਨ ਮੀਆਂ।
ਤੀਸ ਮਾਰ ਖਾਂ
4 ਦਸੰਬਰ, 2024
ਇਹ ਵੀ ਪੜ੍ਹੋ: ਅਕਾਲੀ ਲੀਡਰਾਂ ਦੀ ਹੋਈ ਬੜੀ ਦੁਰਗਤ, ਉੱਠਿਆ ਸਿਰ ਨਾ ਸ਼ਰਮ ਦੇ ਨਾਲ ਭਾਈ