- Advertisement -
ਅੱਜ-ਨਾਮਾ
ਚੁੱਕਣਾ ਮਾੜੀ ਤੇ ਹੁੰਦੀ ਇਹ ਸਦਾ ਮਾੜੀ,
ਜਿਹੜਾ ਫਸ ਗਿਆ ਮਾਰਿਆ ਜਾਏ ਬੇਲੀ।
ਚਾਬੀ ਚਾਤਰਾਂ ਵੱਲੋਂ ਗਈ ਲਾਈ ਵਾਹਵਾ,
ਛੇਤੀ ਕੀਤਿਆਂ ਸਮਝ ਨਹੀਂ ਆਏ ਬੇਲੀ।
ਬਣ-ਬਣ ਹੇਜਲਾ ਜਿਨ੍ਹਾਂ ਕੁਝ ਖੇਡ ਖੇਡੀ,
ਕੋੜਮੇ ਕਈ ਹਨ ਖਤਮ ਕਰਵਾਏ ਬੇਲੀ।
ਇਹ ਹੀ ਚੁੱਕਣਾ ਦਿੱਤੀ ਅਮਰੀਕੀਆਂ ਵੀ,
ਯੂਕਰੇਨ ਵਾਲੇ ਹਨ ਬਹੁਤ ਫਸਾਏ ਬੇਲੀ।
ਓਧਰ ਪੂਤਿਨ ਵੀ ਕਰੇ ਕੁਝ ਠੰਢ ਹੈ ਨਹੀਂ,
ਧਮਕੀ ਸੰਸਾਰ ਨੂੰ ਦੇਣ ਤੱਕ ਗਿਆ ਬੇਲੀ।
ਚੱਲਿਆ ਐਟਮ, ਤਾਂ ਬੰਦਿਆ ਬਣੂੰਗਾ ਕੀ,
ਮਾਨਵ ਫਿਕਰਾਂ ਦੇ ਵਿੱਚ ਆ ਪਿਆ ਬੇਲੀ।
-ਤੀਸ ਮਾਰ ਖਾਂ
ਮਈ 15, 2022
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -