- Advertisement -
ਅੱਜ-ਨਾਮਾ
ਚੁਣਵੇਂ ਆਗੂ ਕਈ ਖਿੱਚੇ ਪਏ ਭਾਜਪਾ ਨੇ,
ਬਾਕੀ ਰਹਿੰਦਿਆਂ ਦੀ ਚਿੰਤਾ ਬਣੀ ਮੀਆਂ।
ਉੱਤੋਂ ਫਿਰਦੇ ਬੇਚਿੰਤ ਹਨ ਕਈ ਲੀਡਰ,
ਅੰਦਰੋਂ ਹਾਲਤ ਹੈ ਦਿੱਸਦੀ ਤਣੀ ਮੀਆਂ।
ਹੋਈ ਸੀ ਜਿੰਨੀ ਬੰਗਾਲ ਵਿੱਚ ਰਾਜਨੀਤੀ,
ਸਿਆਸਤ ਓਦੋਂ ਹੈ ਜਾਪਦੀ ਘਣੀ ਮੀਆਂ।
ਸਾਲਾਂ ਕਈਆਂ ਦੀ ਜਿਨ੍ਹਾਂ ਦੀ ਸਾਂਝ ਹੈਸੀ,
ਆਪੋ ਵਿੱਚ ਪਈ ਉਨ੍ਹਾਂ ਦੀ ਠਣੀ ਮੀਆਂ।
ਫਿਕਰਾਂ ਅੰਦਰ ਕਈ ਲੀਡਰ ਅਕਾਲੀਆਂ ਦੇ,
ਪਤਾ ਨਹੀਂ ਕੌਣ ਟਪੂਸੀ ਆ ਲਾਉਣ ਵਾਲਾ।
ਰਾਤ ਨੂੰ ਗਿਆ ਸੀ ਨਾਲ ਜੋ ਡਿਨਰ ਕਰ ਕੇ,
ਉਹ ਵੀ ਦਿੱਸੇ ਸਵੇਰੇ ਨਹੀਂ ਆਉਣ ਵਾਲਾ।
-ਤੀਸ ਮਾਰ ਖਾਂ
ਦਸੰਬਰ 04, 2021
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -