Friday, April 19, 2024

ਵਾਹਿਗੁਰੂ

spot_img
spot_img

ਚਿਤਕਾਰਾ ਯੂਨੀਵਰਸਿਟੀ ਵਿੱਚ ਕੌਮਾਂਤਰੀ ਪ੍ਰਾਜੈਕਟ ‘ਐਜੂ-ਰਿਫ਼ਾਰਮ’ ਹੋਇਆ ਲਾਂਚ, ਉਦਘਾਟਨੀ ਅਤੇ ਸਸ਼ਕਤੀਕਰਣ ਕੈਂਪ ਅਯੋਜਿਤ

- Advertisement -

ਯੈੱਸ ਪੰਜਾਬ
ਬਨੂੜ/ਰਾਜਪੁਰਾ/ਚੰਡੀਗੜ, 26 ਨਵੰਬਰ, 2021 –
ਚਿਤਕਾਰਾ ਯੂਨੀਵਰਸਿਟੀ ਵਿੱਚ ਅੱਜ ਅੰਤਰ-ਰਾਸ਼ਟਰੀ ਪ੍ਰਾਜੈਕਟ ‘‘ਐਜੂਰਿਫ਼ਾਰਮ” ਅਧਿਕਾਰਤ ਤੌਰ ਤੇ ਲਾਂਚ ਕੀਤਾ ਗਿਆ। ਇਸ ਮੌਕੇ ਉਦਘਾਟਨੀ ਸਮਾਗਮ ਅਤੇ ਸਸ਼ਕਤੀਕਰਣ ਕੈਂਪ ਦਾ ਆਯੋਜਿਨ ਕੀਤਾ ਗਿਆ। ਐਜੂਰਿਫ਼ਾਰਮ ਨੂੰ ਯੂਰਪੀਅਨ ਯੂਨੀਅਨ ਦੇ ਐਰਾਸਮਸ ਪ੍ਰੋਗਰਾਮ ਅਧੀਨ 9 ਕਰੋੜ ਦੀ ਗਰਾਂਟ ਦੇ ਨਾਲ ਜਾਰੀ ਕੀਤਾ ਗਿਆ। ਇਸ ਵਿਆਪਕ ਪ੍ਰਾਜੈਕਟ ਵਿੱਚ ਅਜਿਹਾ ਪਾਠਕ੍ਰਮ ਸ਼ਾਮਿਲ ਕੀਤਾ ਗਿਆ ਹੈ, ਜਿਸਦਾ ਉਦੇਸ਼ ਮੌਜੂਦਾ ਅਤੇ ਭਵਿੱਖ ਦੇ ਸੈਕੰਡਰੀ ਅਧਿਆਪਕਾਂ ਨੂੰ ਅਜਿਹੀ ਸਿਖਲਾਈ ਦੇਣਾ ਹੈ ਤਾਂ ਕਿ ਉਹ ਵਿਦਿਆਰਥੀਆਂ ਅੰਦਰਲੀ ਆਲੋਚਨਾਤਮਕ, ਵਿਸ਼ਲੇਸ਼ਣਾਤਮਕ ਅਤੇ ਰਚਨਾਤਮਕ ਪ੍ਰਤਿਭਾ ਨੂੰ ਨਿਖਾਰ ਸਕਣ।

ਐਜੂਰਿਫ਼ਾਰਮ ਪਾਠਕ੍ਰਮ ਦਾ ਉਦੇਸ਼ ਇਸ ਤਰਾਂ ਦੀ ਪ੍ਰਭਾਵੀ ਕੌਮੀ ਰਣਨੀਤੀ ਬਣਾਉਣਾ ਹੈ ਤਾਂ ਕਿ ਉਹ ਭਾਰਤੀ ਅਧਿਕਾਰੀਆਂ ਨੂੰ ਚੌਥੀ ਉਦਯੋਗਿਕ ਕਰਾਂਤੀ ਨਾਲ ਜੁੜੀਆਂ ਹੋਈਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਕਰ ਸਕਣ। ਆਪਣੇ ਮਿਸ਼ਨ ਨੂੰ ਸਫਲ ਬਣਾਉਣ ਲਈ ਐਜੂਰਿਫ਼ਾਰਮ ਦੀ ਟੀਮ ਵਿੱਚ ਭਾਰਤੀ ਅਤੇ ਯੂਰਪੀਅਨ ਯੂਨੀਵਰਸਿਟੀਆਂ ਦੇ ਮਾਹਿਰ ਸ਼ਾਮਿਲ ਹਨ, ਜੋ ਕਿ ਭਾਰਤੀ ਅਤੇ ਯੂਰਪੀਅਨ ਸਕੂਲਾਂ ਨਾਲ ਮਿਲਕੇ ਕੰਮ ਕਰ ਰਹੀ ਹੈ, ਤਾਂ ਕਿ ਚੌਥੀ ਉਦਯੋਗਿਕ ਕਰਾਂਤੀ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਨੈਸ਼ਨਲ ਵਰਕ ਫ਼ੋਰਸ ਨੂੰ ਤਿਆਰ ਕੀਤਾ ਜਾ ਸਕੇ।

ਚਿਤਕਾਰਾ ਯੂਨਵਰਸਿਟੀ ਦੇ ਚਾਂਸਲਰ ਡਾ ਅਸ਼ੋਕ ਚਿਤਕਾਰਾ ਅਤੇ ਪ੍ਰੋ ਚਾਂਸਲਰ ਡਾ ਮਧੂ ਚਿਤਕਾਰਾ ਨੇ ਇਸ ਮੌਕੇ ਬੋਲਦਿਆਂ ਆਖਿਆ ਕਿ ਚਿਤਕਾਰਾ ਯੂਨੀਵਰਸਿਟੀ ਇਸ ਵਕਾਰੀ ਪ੍ਰਾਜੈਕਟ ਵਿੱਚ ਮੋਹਰੀ ਯੂਨੀਵਰਸਿਟੀ ਵਜੋਂ ਸ਼ਾਮਿਲ ਹੋਈ, ਜਿਸ ਦੀ ਉਹ ਸਾਰਿਆਂ ਨੂੰ ਵਧਾਈ ਦਿੰਦੇ ਹਨ। ਉਨਾਂ ਕਿਹਾ ਕਿ ਇਸ ਨਾਲ ਚਿਤਕਾਰਾ ਦਾ ਵਿਸ਼ਵ ਪੱਧਰ ਉੱਤੇ ਨਾਮ ਹੋਰ ਉੱਚਾ ਹੋਇਆ ਹੈ।

ਇਸ ਪਰਿਯੋਜਨਾ ਵਿੱਚ ਚਾਰ ਭਾਰਤੀ ਯੂਨੀਵਰਸਿਟੀਆਂ ਜਿਨਾਂ ਵਿੱਚ ਚਿਤਕਾਰਾ ਯੂਨੀਵਰਸਿਟੀ, ਮਹਾਰਾਜਾ ਸਿਆਜੀ ਰਾਓ ਯੂਨੀਵਰਸਿਟੀ ਆਫ਼ ਬੜੌਦਾ, ਸਵਿੱਤਰੀ ਬਾਈ ਫੂਲੇ ਪੂਨੇ ਯੂਨੀਵਰਸਿਟੀ ਅਤੇ ਸ਼ਿਵਾ ਜੀ ਯੂਨੀਵਰਸਿਟੀ ਸ਼ਾਮਿਲ ਹਨ। ਯੂਰਪੀਅਨ ਯੂਨੀਵਰਸਿਟੀਆਂ ਵਿੱਚ ਯੂਨੀਵਰਸਿਟੀ ਆਫ਼ ਲਾਟਵੀਆ, ਯੂਨੀਵਰਸਿਟੀ ਆਫ਼ ਹੈਮਬਰਗ, ਜੇ.ਏ.ਐਮ.ਕੇ. ਯੂਨੀਵਰਸਿਟੀ ਆਫ਼ ਅਲਾਈਡ ਸਾਇੰਸਜ਼ ਅਤੇ ਇਟਾਲੀਅਨ ਯੂਨੀਵਰਸਿਟੀ ਸ਼ਾਮਿਲ ਹਨ। ਇਸ ਤੋਂ ਇਲਾਵਾ ਦੋ ਸੈਕੰਡਰੀ ਸਕੂਲ ਚਿਤਕਾਰਾ ਇੰਟਰਨੈਸ਼ਨਲ ਸਕੂਲ ਅਤੇ ਲਾਈਸੀਓ ਆਰਟਿਸਟੀਕੋ ਕੋਰੀਓਟਿਕੋ ਮਿਊਸੀਕੇਲ ਕੈਂਡੀਅਨ ਬਾਸ ਸਕੂਲ ਸ਼ਾਮਿਲ ਹਨ।

ਫਾਊਂਡਰ ਅਤੇ ਚੀਫ਼ ਲਰਨਰ ਐਲ.ਐਕਸ.ਐਲ. ਆਈਡੀਆਜ਼, ਫੈਸਟੀਵਲ ਡਾਇਰੈਕਟਰ ਆਈ.ਕੇ.ਐਫ਼.ਐਫ਼. ਸਯਦ ਸੁਲਤਾਨ ਅਹਿਮਦ ਅਤੇ ਚਿਤਕਾਰਾ ਇੰਟਰਨੈਸ਼ਨਲ ਸਕੂਲ ਚੰਡੀਗੜ ਅਤੇ ਪੰਚਕੂਲਾ ਦੀ ਡਾਇਰੈਕਟਰ ਡਾ ਨਿਆਤੀ ਚਿਤਕਾਰਾ ਨੇ ‘‘ਐਜੂਕੇਟਰ ਦਾ ਚੇਂਜ ਮੇਕਰ” ਅਤੇ ‘‘ਐਜੂਕੇਸ਼ਨਲ ਰੋਲਰ ਕੋਸਟਰ ਰਾਈਡ ਏਲਾਂਗ ਫ਼ਾਰ ਏ ਸਕਿੱਲ ਇਨਹਾਸਪੈਂਟ ਐਕਸਪੀਰੀਐਂਸ” ਵਿਸ਼ਿਆਂ ਉੱਤੇ ਦਰਸ਼ਕਾਂ ਨੂੰ ਸੰਬੋਧਨ ਕੀਤਾ।

ਸ੍ਰੀ ਅਹਿਮਦ ਨੇ ਵਿਦਿਆਰਥੀਆਂ ਦੇ ਗਿਆਨ ਅਤੇ ਜਾਣਕਾਰੀ ਨੂੰ ਵਧਾਉਣ ਲਈ ਅਧਿਆਪਕਾਂ ਦੀ ਭੂਮਿਕਾ ਤੇ ਚਰਚਾ ਕੀਤੀ। ਉਨਾਂ ਸਿੱਖਿਆ ਖੇਤਰ ਵਿੱਚ ਨਵੀਆਂ ਤਕਨੀਕਾਂ ਦੇ ਮਹੱਤਵ ਅਤੇ ਫ਼ਿਲਮਾਂ ਤੇ ਸਿਨੇਮੇ ਨੂੰ ਨਵੇਂ ਤਰੀਕੇ ਨਾਲ ਸ਼ਾਮਿਲ ਕਰਨ ਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ।

ਚਿਤਕਾਰਾ ਇੰਟਰਨੈਸ਼ਨਲ ਸਕੂਲ ਚੰਡੀਗੜ ਅਤੇ ਪੰਚਕੂਲਾ ਦੀ ਡਾਇਰੈਕਟਰ ਡਾ ਨਿਆਤੀ ਚਿਤਕਾਰਾ ਨੇ ਇਸ ਮੌਕੇ ਬੋਲਦਿਆਂ ਆਖਿਆ ਕਿ ਇਸ ਤੇਜ਼ ਤਰਾਰ ਉਦਯੋਗਿਕ ਦੁਨੀਆਂ ਵਿੱਚ ਵਿਦਿਆਰਥੀਆਂ ਨੂੰ ਪਰਪੱਕ ਅਤੇ ਸਫਲ ਬਣਾਉਣ ਲਈ ਨਵੇਂ ਵਿਸ਼ਿਆਂ ਅਤੇ ਤਜਰਬਿਆਂ ਦੀ ਜ਼ਰੂਰਤ ਹੈ। ਉਨਾਂ ਕਿਹਾ ਕਿ ਐਜੂਰਿਫ਼ਾਰਮ ਭਵਿੱਖ ਅਤੇ ਅੱਜ ਲਈ ਪ੍ਰਾਸੰਗਿਕ ਪਾਠਕ੍ਰਮ ਤਿਆਰ ਕਰਨ ਦੀ ਦਿਸ਼ਾ ਵਿੱਚ ਲਗਾਤਾਰ ਕਾਰਜਸ਼ੀਲ ਹੈ।

ਇਸ ਮੌਕੇ ਐਜੂਰਿਫ਼ਾਰਮ ਪ੍ਰਾਜੈਕਟ ਦੇ ਤਕਨੀਕੀ ਅਤੇ ਵਿੱਤੀ ਸੈਸ਼ਨ, ਰੇਡੀਓ ਟਾਕ, ਯੂਨੀਵਰਸਿਟੀ ਡੀਨ ਸੈਸ਼ਨ, ਵਿਕਾਸੀ ਸੈਸ਼ਨ ਵੀ ਆਯੋਜਿਤ ਕੀਤੇ ਗਏ। ਇਨਾਂ ਸੈਸ਼ਨਾਂ ਵਿੱਚ ਭਾਰਤੀ ਯੂਨੀਵਰਸਿਟੀਆਂ ਦੇ ਸਿਲੇਬਸ ਨੂੰ ਪ੍ਰਾਜੈਕਟ ਕੀਤਾ ਗਿਆ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

- Advertisement -

ਸਿੱਖ ਜਗ਼ਤ

ਗੁਰਜੀਤ ਔਜਲਾ ਨੇ ਸ੍ਰੀ ਹਰਿਮੰਦਰ ਸਾਹਿਬ ਵਿਖ਼ੇ ਮੱਥਾ ਟੇਕਿਆ, ਵਾਹਿਗੁਰੂ ਦਾ ਅਸ਼ੀਰਵਾਦ ਲੈ ਕੇ ਸ਼ੁਰੂ ਕੀਤਾ ਚੋਣ ਪ੍ਰਚਾਰ

ਯੈੱਸ ਪੰਜਾਬ ਅੰੰਮਿ੍ਤਸਰ, 17 ਅਪ੍ਰੈਲ, 2024 ਅੰਮ੍ਰਿਤਸਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਅੱਜ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦੁਰਗਿਆਣਾ ਮੰਦਰ ਵਿਖੇ ਮੱਥਾ ਟੇਕਿਆ। ਉਨ੍ਹਾਂ ਗੁਰੂ ਘਰ...

ਸਟਾਕਟਨ ਕੈਲੀਫ਼ੋਰਨੀਆ ਦੇ ਗੁਰਦੁਆਰਾ ਸਾਹਿਬ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ

ਹੁਸਨ ਲੜੋਆ ਬੰਗਾ ਸੈਕਰਾਮੈਂਟੋ, ਕੈਲੀਫੋਰਨੀਆ, 14 ਅਪ੍ਰੈਲ , 2024 ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਦਰੀ ਬਾਬਿਆਂ ਦੀ ਇਤਿਹਾਸਿਕ ਧਰਤੀ ਸਟਾਕਟਨ ਕੈਲੀਫੋਰਨੀਆ ਵਿਖੇ ਵਿਸ਼ਾਲ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ,...

ਮਨੋਰੰਜਨ

ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਪੰਜਾਬੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰਹੋਵੇਗੀ ਰਿਲੀਜ਼

ਯੈੱਸ ਪੰਜਾਬ 14 ਅਪ੍ਰੈਲ, 2024 ਆਗਾਮੀ ਪੰਜਾਬੀ ਸਿਨੇਮੈਟਿਕ ਮਾਸਟਰਪੀਸ, "ਸ਼ਾਇਰ" ਨੂੰ ਲੈ ਕੇ ਉਮੀਦਾਂ ਨਵੀਆਂ ਉਚਾਈਆਂ 'ਤੇ ਪਹੁੰਚ ਗਈਆਂ ਕਿਉਂਕਿ ਮੁੱਖ ਮੁੱਖ ਕਲਾਕਾਰ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਨੇ ਸਿਤਾਰਿਆਂ ਨਾਲ ਭਰੀ ਪ੍ਰੈਸ ਕਾਨਫਰੰਸ ਕੀਤੀ। "ਨੀਰੂ...

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫ਼ਿਲਮ ‘ਸ਼ਾਇਰ’ 19 ਅਪ੍ਰੈਲ ਨੂੰ ਹੋਵੇਗੀ ਰਿਲੀਜ਼, ਟ੍ਰੇਲਰ ਰਿਲੀਜ਼

ਯੈੱਸ ਪੰਜਾਬ ਅਪ੍ਰੈਲ 4, 2024 ਨੀਰੂ ਬਾਜਵਾ ਐਂਟਰਟੇਨਮੈਂਟ ਮਾਣ ਨਾਲ ਆਪਣੀ ਆਉਣ ਵਾਲੀ ਪੰਜਾਬੀ ਫਿਲਮ "ਸ਼ਾਇਰ" ਦੇ ਬਹੁ-ਉਡੀਕਿਆ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ, ਇਹ ਫਿਲਮ19 ਅਪ੍ਰੈਲ, 2024 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ...

ਪ੍ਰਸਿੱਧ ਗੀਤਕਾਰ, ਗਾਇਕ ਗਿੱਲ ਰੌਂਤਾ ਜ਼ਿਲ੍ਹਾ ਮੋਗਾ ਦਾ ਸਵੀਪ ਆਈਕਨ ਬਣਿਆ

ਯੈੱਸ ਪੰਜਾਬ ਮੋਗਾ, 1 ਅਪ੍ਰੈਲ, 2024 ਮੁੱਖ ਚੋਣ ਕਮਿਸ਼ਨਰ ਪੰਜਾਬ ਵੱਲੋਂ ਅਗਾਮੀ ਲੋਕ ਸਭਾ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਪ੍ਰਸਿੱਧ ਪੰਜਾਬੀ ਗੀਤਕਾਰ ਗੁਰਵਿੰਦਰ ਸਿੰਘ ਗਿੱਲ ਰੌਂਤਾ ਨੂੰ ਅੱਜ ਸਵੀਪ ਆਈਕਨ ਵਜੋਂ ਨਿਯੁਕਤ ਕੀਤਾ ਗਿਆ...

ਸੋਸ਼ਲ ਮੀਡੀਆ

223,199FansLike
52,203FollowersFollow

ਅੱਜ ਨਾਮਾ – ਤੀਸ ਮਾਰ ਖ਼ਾਂ

ਮਹਿਮਾਨ ਲੇਖ਼

ਗੁਸਤਾਖ਼ੀ ਮੁਆਫ਼

ਪ੍ਰਕਾਸ਼ ਸਿੰਘ ਬਾਦਲ ਦਾ ‘ਅਸਲੀ ਵਾਰਿਸ’ ਕੌਣ? ਸੁਖ਼ਬੀਰ ਸਿੰਘ ਬਾਦਲ ਕਿ ਸੁਖ਼ਦੇਵ ਸਿੰਘ ਢੀਂਡਸਾ?

ਐੱਚ.ਐੱਸ.ਬਾਵਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਬੀਤੇ ਦਿਨੀਂ ਐਨ.ਡੀ.ਏ. ਦੀ ਮੀਟਿੰਗ ਵਿੱਚ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦਿਆਂ ਉਸ ਮੌਕੇ...