Sunday, June 30, 2024
spot_img
spot_img
spot_img

ਚਿਤਕਾਰਾ ਯੂਨੀਵਰਸਿਟੀ ਨੇ ਸੈਂਟਰ ਆਫ਼ ਐਕਸੀਲੈਂਸ ਲਈ ਵਿਪਰੋ ਨਾਲ ਕੀਤਾ ਸਮਝੌਤਾ

ਯੈੱਸ ਪੰਜਾਬ
ਬਨੂਡ਼/ਰਾਜਪੁਰਾ/ਚੰਡੀਗਡ਼੍ਹ, 27 ਜੂਨ 2024

ਚਿਤਕਾਰਾ ਯੂਨੀਵਰਸਿਟੀ ਨੇ ਅੱਜ ਦੇਸ਼ ਦੀ ਪ੍ਰਮੁੱਖ ਟੈਕਨਾਲੋਜੀ ਸੇਵਾਵਾਂ ਅਤੇ ਸਲਾਹਕਾਰ ਕੰਪਨੀ ਵਿਪਰੋ ਲਿਮਟਿਡ ਦੇ ਨਾਲ ਇੱਕ ਸਮਝੌਤਾ ਪੱਤਰ (ਐਮਓਯੂ) ’ਤੇ ਹਸਤਾਖਰ ਕੀਤੇ। ਇਹ ਸਮਝੌਤਾ ਯੂਨੀਵਰਸਿਟੀ ਕੈਂਪਸ ਵਿੱਚ ਸੈਂਟਰ ਆਫ਼ ਐਕਸੀਲੈਂਸ (ਸੀਓਈ) ਸਥਾਪਤ ਕਰਨ ਲਈ ਰਾਹ ਪੱਧਰਾ ਕਰੇਗਾ।

ਇਸ ਕੇਂਦਰ ਦਾ ਉਦੇਸ਼ ਵਿਸ਼ੇਸ਼ ਉਦਯੋਗਿਕ ਸਿਖਲਾਈ ਪ੍ਰਦਾਨ ਕਰਨਾ ਅਤੇ ਵਿਦਿਆਰਥੀਆਂ ਦੇ ਹੁਨਰ ਨੂੰ ਵਧਾਉਣਾ ਹੈ ਤਾਂ ਜੋ ਉਹ ਉਦਯੋਗਾਂ ਵਿੱਚ ਭਵਿੱਖ ਵਿੱਚ ਰੁਜ਼ਗਾਰ ਦੇ ਮੌਕਿਆਂ ਲਈ ਆਪਣੇ ਆਪ ਨੂੰ ਤਿਆਰ ਕਰਨ ਵਿੱਚ ਮਦਦ ਕਰ ਸਕਣ।

ਚਿਤਕਾਰਾ ਯੂਨੀਵਰਸਿਟੀ ਅਤੇ ਵਿਪਰੋ ਲਿਮਟਿਡ ਵਿਚਕਾਰ ਹੋਏ ਸਮਝੌਤਾ ’ਤੇ ਹਸਤਾਖਰ ਕਰਨ ਮੌਕੇ ਦੋਵਾਂ ਸੰਸਥਾਵਾਂ ਦੇ ਪ੍ਰਮੁੱਖ ਨੁਮਾਇੰਦੇ ਮੌਜੂਦ ਸਨ।

ਇਨ੍ਹਾਂ ਵਿਪਰੋ ਲਿਮਟਿਡ ਵੱਲੋਂ ਸੀਓਓ ਸੰਜੀਵ ਜੈਨ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਬਿਜ਼ਨਸ ਹੈੱਡ, ਡਿਜੀਟਲ ਆਪਰੇਸ਼ਨਸ ਅਤੇ ਪਲੇਟਫਾਰਮ; ਜਸਜੀਤ ਕੰਗ ਅਤੇ ਨੈਕਸਟ ਜਨਰਲ ਟੈਲੇਂਟ ਹਾਇਰਿੰਗ ਦੇ ਜਨਰਲ ਮੈਨਜਰ ਸੰਦੇਸ਼ ਕੁਮਾਰ ਹਾਜ਼ਰ ਸਨ।

ਇਸ ਮੌਕੇ ’ਤੇ ਬੋਲਦੇ ਹੋਏ, ਚਿਤਕਾਰਾ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ, ਡਾ. ਮਧੂ ਚਿਤਕਾਰਾ ਨੇ ਕਿਹਾ, ‘‘ਅਸੀਂ ਇਸ ਸੈਂਟਰ ਆਫ਼ ਐਕਸੀਲੈਂਸ ਦੀ ਸਥਾਪਨਾ ਵਿੱਚ ਵਿਪਰੋ ਨਾਲ ਸਾਂਝੇਦਾਰੀ ਕਰਕੇ ਬਹੁਤ ਖੁਸ਼ ਹਾਂ।

ਇਹ ਪਹਿਲਕਦਮੀ ਸਾਡੇ ਵਿਦਿਆਰਥੀਆਂ ਨੂੰ ਉਦਯੋਗ ਦੇ ਅਨਮੋਲ ਐਕਸਪੋਜਰ ਅਤੇ ਹੁਨਰ ਵਿਕਾਸ ਦੇ ਮੌਕੇ ਪ੍ਰਦਾਨ ਕਰੇਗੀ ਜੋ ਆਈਟੀ ਖੇਤਰ ਵਿੱਚ ਉਨ੍ਹਾਂ ਦੇ ਸਫ਼ਲ ਕੈਰੀਅਰ ਲਈ ਰਾਹ ਪੱਧਰਾ ਕਰੇਗੀ।

ਸੰਜੀਵ ਜੈਨ, ਸੀ.ਓ.ਓ., ਵਿਪਰੋ ਲਿਮਿਟੇਡ, ਨੇ ਕਿਹਾ, ‘‘ਚਿਤਕਾਰਾ ਯੂਨੀਵਰਸਿਟੀ ਦੇ ਨਾਲ ਇਹ ਸਹਿਯੋਗ ਨੌਜਵਾਨ ਪ੍ਰਤਿਭਾ ਨੂੰ ਨਿਖਾਰਨ ਅਤੇ ਉਹਨਾਂ ਨੂੰ ਮੁਸ਼ਕਿਲ ਚੁਣੌਤੀਆਂ ਲਈ ਤਿਆਰ ਕਰਨ ਦੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਜੋ ਆਮ ਤੌਰ ’ਤੇ ਆਈ.ਟੀ. ਉਦਯੋਗ ਦਾ ਹਿੱਸਾ ਹਨ।

ਵਿਹਾਰਕ ਸਿਖਲਾਈ ਨੂੰ ਅਕਾਦਮਿਕਾਂ ਨਾਲ ਜੋਡ਼ ਕੇ, ਅਸੀਂ ਸਿੱਖਿਆ ਅਤੇ ਉਦਯੋਗ ਦੀਆਂ ਲੋਡ਼ਾਂ ਵਿਚਕਾਰ ਪਾਡ਼ੇ ਨੂੰ ਪੂਰਾ ਕਰਨ ਦਾ ਟੀਚਾ ਰੱਖਦੇ ਹਾਂ।””

ਇਹ ਸੈਂਟਰ ਆਫ਼ ਐਕਸੀਲੈਂਸ ਇੰਜੀਨੀਅਰਿੰਗ ਸਟਰੀਮ ਦੇ 5ਵੇਂ ਤੋਂ 8ਵੇਂ ਸਮੈਸਟਰ ਦੇ ਵਿਦਿਆਰਥੀਆਂ ਨੂੰ ਪ੍ਰੀ-ਸਕਿੱਲ ਸਿਖਲਾਈ ਪ੍ਰਦਾਨ ਕਰਨ ’ਤੇ ਧਿਆਨ ਕੇਂਦਰਿਤ ਕਰੇਗਾ।

ਪ੍ਰੋਗਰਾਮ ਪੰਜਵੇਂ ਸਮੈਸਟਰ ਵਿੱਚ ਦਿਲਚਸਪੀ ਰੱਖਣ ਵਾਲੇ ਵਿਦਿਆਰਥੀਆਂ ਲਈ ਵਿਪਰੋ ਹਾਇਰਿੰਗ ਅਸੈਸਮੈਂਟ ਨਾਲ ਸ਼ੁਰੂ ਹੋਵੇਗਾ।  ਸ਼ਾਰਟਲਿਸਟ ਕੀਤੇ ਵਿਦਿਆਰਥੀ 6ਵੇਂ ਅਤੇ 7ਵੇਂ ਸਮੈਸਟਰਾਂ ਵਿੱਚ ਕ੍ਰੈਡਿਟ ਕੋਰਸਾਂ ਵਿੱਚ ਭਾਗ ਲੈਣਗੇ ਜੋ ਵਿਪਰੋ ਦੀ ਯੋਗਤਾ ਟੀਮ ਦੁਆਰਾ ਡਿਜ਼ਾਈਨ ਕੀਤੇ ਗਏ ਹਨ।

ਇਸ ਕੋਰਸ ਨੂੰ ਸਫਲਤਾਪੂਰਵਕ ਪੂਰਾ ਕਰਨ ਨਾਲ ਵਿਪਰੋ ਲਈ ਚੋਣ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ, ਜਿਸ ਵਿੱਚ ਵਿਦਿਆਰਥੀਆਂ ਨੂੰ ਇਰਾਦਾ ਪੱਤਰ (ਐਲਓਆਈ) ਪ੍ਰਾਪਤ ਹੋਵੇਗਾ ਅਤੇ 7ਵੇਂ ਸਮੈਸਟਰ ਨੂੰ ਪਾਸ ਕਰਨ ’ਤੇ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕੀਤੇ ਜਾਣਗੇ।

ਇਹ ਸਹਿਯੋਗ ਵਿਪਰੋ ਅਤੇ ਚਿਤਕਾਰਾ ਯੂਨੀਵਰਸਿਟੀ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਸਹਿਯੋਗ ’ਤੇ ਆਧਾਰਿਤ ਹੈ। ਜਿੱਥੇ ਵਿਪਰੋ ਲਗਭਗ ਦੋ ਦਹਾਕਿਆਂ ਤੋਂ ਕੈਂਪਸ ਭਰਤੀ ਰਾਹੀਂ ਚਿਤਕਾਰਾ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਦੀ ਭਰਤੀ ਕਰ ਰਿਹਾ ਹੈ।

ਚਿਤਕਾਰਾ ਯੂਨੀਵਰਸਿਟੀ ਵਿਖੇ ਸੈਂਟਰ ਆਫ਼ ਐਕਸੀਲੈਂਸ ਦੀ ਸਥਾਪਨਾ ਉਦਯੋਗ ਅਕਾਦਮਿਕ ਸਹਿਯੋਗ ਵੱਲ ਇੱਕ ਮਹੱਤਵਪੂਰਨ ਕਦਮ ਹੈ ਜੋ ਇੰਜੀਨੀਅਰਿੰਗ ਗ੍ਰੈਜੂਏਟਾਂ ਦੀ ਰੁਜ਼ਗਾਰ ਯੋਗਤਾ ਨੂੰ ਵਧਾਏਗਾ।

- Advertisment -

ਅਹਿਮ ਖ਼ਬਰਾਂ