- Advertisement -
ਅੱਜ-ਨਾਮਾ
ਚਾਈਨਾ ਡੋਰ ਨਹੀਂ ਅਜੇ ਤੱਕ ਫੜੀ ਜਾਂਦੀ,
ਵਿਕਦਾ ਪਿਆ ਬਾਜ਼ਾਰ ਵਿੱਚ ਮਾਲ ਮੀਆਂ।
ਜੀਹਦੇ ਫਸ ਜਾਂਦੀ ਰਾਹ ਵਿੱਚ ਜਾਂਦਿਆਂ ਦੇ,
ਡਿੱਗ ਪੈਣ ਸੜਕ ਦੇ ਉੇੱਤੇ ਨਿਢਾਲ ਮੀਆਂ।
ਕੱਟ ਕੇ ਗਰਦਨ ਆ ਕਿਸੇ ਦੀ ਮੌਤ ਹੁੰਦੀ,
ਜ਼ਖਮੀ ਹੋਇਆਂ ਦਾ ਬੁਰਾ ਹੈ ਹਾਲ ਮੀਆਂ।
ਕਹੀਏ ਪੁਲਸ ਨੂੰ ਕਰੋ ਇਹ ਬੰਦ ਵਿਕਰੀ,
ਲਾਰਿਆਂ ਨਾਲ ਹੀ ਦੇਣ ਉਹ ਟਾਲ ਮੀਆਂ।
ਮਰਦੇ ਰਹਿੰਦੇ ਹਨ ਅਜੇ ਤੱਕ ਆਮ ਲੋਕੀਂ,
ਜਿਹੜਿਆਂ ਕੋਲ ਨਾ ਕੋਈ ਵੀ ਟੇਕ ਮੀਆਂ।
ਉਸ ਦਿਨ ਹੋ ਜਾਊਗੀ ਤੇਜ਼ ਮੁਹਿਮ ਇਹੀ,
ਲੱਗਾ ਵੱਡਿਆਂ ਨੂੰ ਜਿਸ ਦਿਨ ਸੇਕ ਮੀਆਂ।
-ਤੀਸ ਮਾਰ ਖਾਂ
ਜਨਵਰੀ 24, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -