- Advertisement -
ਅੱਜ-ਨਾਮਾ
ਉਲਝਣ ਬੜੀ ਕਿ ਭਲਕ ਨੂੰ ਹੋਊਗਾ ਕੀ,
ਡਟੇ ਆ ਦਿੱਲੀ ਦੇ ਬਾਹਰ ਕਿਸਾਨ ਬੇਲੀ।
ਮੰਤਰੀ ਮੂੰਹੋਂ ਕੁਝ ਬੋਲ ਰਹੇ ਜਾਪਦੇ ਨਹੀਂ,
ਅੰਦਰੋਂ ਸਾਫ ਦਿੱਸਦੇ ਆ ਪਰੇਸ਼ਾਨ ਬੇਲੀ।
ਚਰਚਾ ਹੁੰਦੀ ਇਹ ਪਈ ਸੰਸਾਰ ਅੰਦਰ,
ਰਸਤੇ ਪਿਆ ਕਿਹੜੇ ਹਿੰਦੁਸਤਾਨ ਬੇਲੀ।
ਪਾਈਆਂ ਵੋਟਾਂ ਤੇ ਲੋਕਾਂ ਸਨ ਚੁਣੇ ਹਾਕਮ,
ਵਿਹਾਰ ਕਰਨ ਕਿ ਜਿਵੇਂ ਸੁਲਤਾਨ ਬੇਲੀ।
ਮੁੱਦਾ ਸਾਰਾ ਹੈ ਗੱਲ ਨਾਲ ਨਿਪਟ ਸਕਦਾ,
ਕਰਦੀ ਸਰਕਾਰ ਨਾ ਕੋਈ ਹੈ ਗੱਲ ਬੇਲੀ।
ਬਿਆਨਾਂ ਨਾਲ ਹੈ ਬਣਦੀ ਸਰਕਾਰ ਸੱਚੀ,
ਲਾਹੁੰਦੀ ਰਹਿੰਦੀ ਹੈ ਵਾਲ ਦੀ ਖੱਲ ਬੇਲੀ।
-ਤੀਸ ਮਾਰ ਖਾਂ
20 ਫ਼ਰਵਰੀ, 2021
- Advertisement -