ਅੱਜ-ਨਾਮਾ
ਘਟੀ ਜਾਂ ਵਧੀ ਨਾ ਭਾਰਤ ਦੀ ਰੂਸ ਯਾਰੀ,
ਦੁਵੱਲਾ ਕਰਦੇ ਹਨ ਦੋਵੇਂ ਸਨਮਾਨ ਬੇਲੀ।
ਚੱਲਦੀ ਜੰਗ ਬਾਰੇ ਬੋਲਿਆ ਮਾਸਕੋ ਵਿੱਚ,
ਕਰਿਆ ਨਿਰਪੱਖ ਹੈ ਮੋਦੀ ਐਲਾਨ ਬੇਲੀ।
ਅਮਰੀਕੀ ਹਾਕਮਾਂ ਨੂੰ ਬਾਤ ਚੁਭੀ ਲੱਗਦੀ,
ਲੱਗੇ ਦਾਗਣ ਕਈ ਉਲਟ ਬਿਆਨ ਬੇਲੀ।
ਬਾਇਡਨ-ਟਰੰਪ`ਚੋਂ ਦੋਵੇਂ ਨਾ ਰਹੇ ਪਿੱਛੇ,
ਲੱਗਾ ਈ ਵੋਟਾਂ ਦਾ ਸਿਰਫ ਧਿਆਨ ਬੇਲੀ।
ਉਨ੍ਹਾਂ ਦੀ ਆਪਣੀ ਨੀਤੀ ਫਿਰ ਜਾਣ ਆਖੀ,
ਮੰਨਣੀ ਭਾਰਤ ਨਹੀਂ ਕਿਸੇ ਦੀ ਈਨ ਬੇਲੀ।
ਦੁਨੀਆ ਰੂਸ-ਅਮਰੀਕਾ ਤੱਕ ਨਹੀਂ ਬੇਲੀ,
ਏਸੇ ਵਿੱਚ ਭਾਰਤ, ਜਪਾਨ ਤੇ ਚੀਨ ਬੇਲੀ।
-ਤੀਸ ਮਾਰ ਖਾਂ
13 ਜੁਲਾਈ, 2024