- Advertisement -
ਅੱਜ-ਨਾਮਾ
ਗੋਲੀ ਚੱਲੀ ਅਮਰੀਕਾ ਵਿੱਚ ਕਿਤੇ ਕਹਿੰਦੇ,
ਸੁਣਿਆ ਲੋਕ ਕਈ ਦਿੱਤੇ ਆ ਮਾਰ ਮੀਆਂ।
ਦੁਨੀਆ ਪੂਰੀ ਨੂੰ ਅਕਲ ਪਿਆ ਵੰਡਦਾ ਈ,
ਚੁਣ ਚੁਣ ਦੇਸ਼ ਕਰੇਂਦਾ ਪਿਆ ਵਾਰ ਮੀਆਂ।
ਆਪਣੇ ਵਿਹੜੇ ਦੇ ਵਿੱਚ ਨਹੀਂ ਹਾਲ ਚੰਗੇ,
ਕਰਿਆ ਗਿਆ ਨਹੀਂ ਕਦੀ ਸੁਧਾਰ ਮੀਆਂ।
ਸਕਣਾ ਭਲਕ ਦਾ ਸੂਰਜ ਵੀ ਵੇਖ ਕਿ ਨਹੀਂ,
ਇਹ ਵੀ ਹੁੰਦਾ ਨਹੀਂ ਕਦੇ ਇਤਬਾਰ ਮੀਆਂ।
ਬਾਇਡੇਨ ਬਣਿਆ, ਟਰੰਪ ਜਾਂ ਬਿੱਲ ਸੀਗਾ,
ਬਣੀ ਕੁਝ ਬਾਹਲੀ ਨਾ ਵੱਖਰੀ ਗੱਲ ਮੀਆਂ।
ਕਲਚਰ ਕਾਬੂ ਬੰਦੂਕਾਂ ਦਾ ਨਹੀਂ ਆਇਆ,
ਪਈ ਨਹੀਂ ਗੋਲੀ ਨੂੰ ਕਦੇ ਵੀ ਠੱਲ੍ਹ ਮੀਆਂ।
-ਤੀਸ ਮਾਰ ਖਾਂ
ਜਨਵਰੀ 23, 2023
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ
- Advertisement -