- Advertisement -
ਅੱਜ-ਨਾਮਾ
ਗੁੰਡਾਗਰਦੀ ਦੀ ਪਈ ਹੈ ਅੱਤ ਹੋਈ,
ਵਧਦੀ ਜਾਂਦੀ ਹੈ ਲੁੱਟ-ਖਸੁੱਟ ਬੇਲੀ।
ਬੰਦਾ ਕਿਤੇ ਇਕੱਲਾ ਬਦਮਸ਼ ਵੇਖਣ,
ਉਹਨੂੰ ਘੇਰ ਕੇ ਲੈਂਦੇ ਆ ਸੁੱਟ ਬੇਲੀ।
ਖਾਲੀ ਜੇਬ ਸ਼ਿਕਾਰ ਦੀ ਹੋਈ ਜੇਕਰ,
ਉਹਨੂੰ ਜਾਂਦੇ ਨੇ ਚਾੜ੍ਹ ਕੇ ਕੁੱਟ ਬੇਲੀ।
ਛੇਤੀ ਪੁੱਜਦੀ ਪੁਲਸ ਨਾ ਕਿਤੇ ਦਿੱਸੇ,
ਪੀਂਦੇ ਲੋਕ ਹਨ ਪੀੜ ਦੇ ਘੁੱਟ ਬੇਲੀ।
ਕਾਬੂ ਆਂਵਦਾ ਜਦੋਂ ਬਦਮਾਸ਼ ਕਿਧਰੇ,
ਫੇਰ ਆਗੂਆਂ ਦੇ ਆਉਂਦੇ ਫੋਨ ਬੇਲੀ।
ਜਿੰਨੀ ਤੇਜ਼ੀ ਵਿਖਾਂਵਦੇ ਆਣ ਲੀਡਰ,
ਸੈੱਟ ਕੀਤੀ ਕੁਝ ਜਾਪਦੀ ਟੋਨ ਬੇਲੀ।
-ਤੀਸ ਮਾਰ ਖਾਂ
ਅਕਤੂਬਰ 11, 2020
ਇਸ ਨੂੰ ਵੀ ਪੜ੍ਹੋ:
ਪੰਜਾਬ ਪੁਲਿਸ ਅਤੇ ਸਿੱਖ ਭਾਵਨਾਵਾਂ – ਡੀ.ਜੀ.ਪੀ. ਦਿਨਕਰ ਗੁਪਤਾ ਦੇ ਨਾਂਅ ਐੱਚ.ਐੱਸ. ਬਾਵਾ ਦੀ ਚਿੱਠੀ
ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ
- Advertisement -